ਪੰਜਾਬ ‘ਚ ਹੜ ਤੋਂ ਬਾਅਦ ਬਿਗੜੀ ਸਥਿਤੀ ਕਾਰਨ ਪਾਕਿਸਤਾਨ ਵੱਲ ਛੱਡਿਆ ਫਾਲਤੂ ਪਾਣੀ, ਪਾਕਿਸਤਾਨ ਨੂੰ ਪਈ ਟੈਨਸ਼ਨ

ਪੰਜਾਬ ‘ਚ ਹੜ ਤੋਂ ਬਾਅਦ ਬਿਗੜੀ ਸਥਿਤੀ ਕਾਰਨ ਪਾਕਿਸਤਾਨ ਵੱਲ ਛੱਡਿਆ ਫਾਲਤੂ ਪਾਣੀ, ਪਾਕਿਸਤਾਨ ਨੂੰ ਪਈ ਟੈਨਸ਼ਨ

ਵੀਓਪੀ ਬਿਊਰੋ – ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਹੈੱਡ ਤੋਂ 55 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਹ ਪਾਣੀ ਮੰਗਲਵਾਰ ਨੂੰ ਭਾਰਤ ਦੇ ਮਮਦੋਟ ਅਤੇ ਫਾਜ਼ਿਲਕਾ ਤੱਕ ਪਹੁੰਚ ਜਾਵੇਗਾ, ਜਿਸ ਨਾਲ ਪਾਕਿਸਤਾਨ ‘ਚ ਤਬਾਹੀ ਮਚ ਜਾਵੇਗੀ। ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ 17 ਰਾਹਤ ਕੈਂਪ ਵੀ ਲਗਾਏ ਗਏ ਹਨ। ਪਸ਼ੂਆਂ ਲਈ ਹਰੇ ਚਾਰੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਮਾਹਿਰਾਂ ਅਨੁਸਾਰ ਹਰੀਕੇ ਹੈੱਡ ਤੋਂ ਹੁਸੈਨੀਵਾਲਾ ਹੈੱਡ ਤੱਕ ਪਾਣੀ ਛੱਡਿਆ ਗਿਆ ਹੈ। ਸੋਮਵਾਰ ਨੂੰ ਹੁਸੈਨੀਵਾਲਾ ਤੋਂ ਪਾਕਿਸਤਾਨ ਵੱਲ 55 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ। ਦੱਸ ਦੇਈਏ ਕਿ ਹੁਸੈਨੀਵਾਲਾ ਨੇੜੇ ਪਾਕਿਸਤਾਨ ਦਾ ਕਸੂਰ ਡਰੇਨ ਵੀ ਸਤਲੁਜ ਦਰਿਆ ਵਿੱਚ ਮਿਲਦਾ ਹੈ। ਡਰੇਨ ਕਾਰਨ ਹੁਸੈਨੀਵਾਲਾ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦੂਜੇ ਪਾਸੇ ਫਾਜ਼ਿਲਕਾ ਦੇ ਡੀਸੀ ਡਾਕਟਰ ਸੀਨੂੰ ਦੁੱਗਲ ਨੇ ਦੱਸਿਆ ਕਿ ਹੁਸੈਨੀਵਾਲਾ ਹੈੱਡ ਤੋਂ 55 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ। ਦਰਿਆ ਦੇ ਕੰਢੇ ਵਸੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਡੀਸੀ ਦੁੱਗਲ ਨੇ ਦੱਸਿਆ ਕਿ 17 ਰਾਹਤ ਕੈਂਪ ਲਗਾਏ ਗਏ ਹਨ। ਕੈਂਪ ਵਿੱਚ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਪਸ਼ੂਆਂ ਲਈ ਹਰੇ ਚਾਰੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

error: Content is protected !!