ਫਾਸਟੈਗ ਵਿਚੋਂ ਕੱਟੇ ਗਏ 235 ਰੁਪਏ, ਸ਼ਿਕਾਇਤ ਕਰਨ ਲਈ ਇੰਟਰਨੈਟ ਤੋਂ ਕੱਢਿਆ ਨੰਬਰ ਤਾਂ ਓਟੀਪੀ ਡਾਇਲ ਕਰਨ ਉਤੇ ਕੱਟੇ ਗਏ 1.60 ਲੱਖ ਰੁਪਏ

ਫਾਸਟੈਗ ਵਿਚੋਂ ਕੱਟੇ ਗਏ 235 ਰੁਪਏ, ਸ਼ਿਕਾਇਤ ਕਰਨ ਲਈ ਇੰਟਰਨੈਟ ਤੋਂ ਕੱਢਿਆ ਨੰਬਰ ਤਾਂ ਓਟੀਪੀ ਡਾਇਲ ਕਰਨ ਉਤੇ ਕੱਟੇ ਗਏ 1.60 ਲੱਖ ਰੁਪਏ


ਵੀਓਪੀ ਬਿਊਰੋ, ਅੰਮ੍ਰਿਤਸਰ : ਫਾਸਟੈਗ ਰਾਹੀਂ 235 ਰੁਪਏ ਕੱਟੇ ਗਏ ਤਾਂ ਇੰਟਰਨੈਟ ਤੋਂ ਸ਼ਿਕਾਇਤ ਨੰਬਰ ਕੱਢ ਕੇ ਕਾਲ ਕੀਤੀ ਤਾਂ ਖਾਤੇ ਵਿਚੋਂ 1.60 ਲੱਖ ਰੁਪਏ ਕੱਢ ਲਏ ਗਏ। ਇਹ ਘਟਨਾ ਥਾਣਾ ਕੰਬੋਅ ਅਧੀਨ ਪੈਂਦੇ ਪਿੰਡ ਪੰਡੋਰੀ ਵੜੈਚ ਦੇ ਇਕ ਨੌਜਵਾਨ ਨਾਲ ਵਾਪਰੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਭੁਪਿੰਦਰ ਸਿੰਘ ਵਾਸੀ ਐੱਸਜੀ ਇਨਕਲੇਵ, ਮਜੀਠਾ ਰੋਡ, ਪੰਡੋਰੀ ਵੜੈਚ ਨੇ ਦੱਸਿਆ ਕਿ ਉਸ ਨੂੰ 4 ਅਪਰੈਲ ਨੂੰ ਪੇਟੀਐਮ ’ਤੇ ਸੁਨੇਹਾ Çਮਿਲਆ ਸੀ ਕਿ ਉਹ 23 ਮਾਰਚ 2023 ਨੂੰ ਵਰਿਆਮ ਨੰਗਲ ਟੋਲ ਪਲਾਜ਼ਾ ਪਾਰ ਕਰ ਗਿਆ ਹੈ ਅਤੇ ਉਸ ਦੇ 235 ਰੁਪਏ ਕੱਟ ਲਏ ਗਏ। ਇਹ ਮੈਸੇਜ ਉਸ ਦੀ ਪਤਨੀ ਰਮਿੰਦਰਜੀਤ ਕੌਰ ਨੂੰ ਆਇਆ ਸੀ। ਉਸ ਨੇ 4 ਅਪ੍ਰੈਲ ਨੂੰ ਇਸ ਪੈਸੇ ਦੀ ਕੱਟਣ ਦੀ ਸ਼ਿਕਾਇਤ ਦਰਜ ਕਰਵਾਈ ਸੀ।


ਜਿਸ ਦਾ ਸ਼ਿਕਾਇਤ ਨੰਬਰ 3285554535 ਹੈ। ਅਗਲੇ ਦਿਨ ਜਦੋਂ ਉਨ੍ਹਾਂ ਵਰਿਆਮ ਨੰਗਲ ਟੋਲ ਪਲਾਜ਼ਾ ਦੀ ਗਾਹਕ ਸੇਵਾ ਤੋਂ ਫੋਨ ਨੰਬਰ 9888972599 ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੰਬਰ ਨਹੀਂ ਚੱਲਿਆ। ਦੂਜੇ ਪਾਸੇ ਉਸ ਨੇ ਇੰਟਰਨੈਟ ਤੋਂ ਹੈਲਪਲਾਈਨ ਨੰਬਰ ਕੱਢੇ, ਜਿਸ ਵਿਚ ਉਸ ਨੂੰ 8509577732 ’ਤੇ ਸੰਪਰਕ ਕੀਤਾ ਗਿਆ, ਜਿਸ ’ਤੇ ਐੱਮ ਰਾਜੀਵ ਸ਼ੁਕਲਾ ਨੇ ਖੁਦ ਨੂੰ ਫਾਸਟੈਗ ਕੰਪਨੀ ਦਾ ਕਸਟਮਰ ਕੇਅਰ ਐਗਜ਼ੀਕਿਊਟਿਵ ਦੱਸਿਆ ਹੈ। ਉਸ ਨੇ ਉਸ ਨੂੰ ਫਾਸਟੈਗ ਦੇ ਕੁਝ ਵੇਰਵੇ ਭਰਨ ਲਈ ਇਕ ਲਿੰਕ ਭੇਜਿਆ। ਉਸ ਲਿੰਕ ਨੂੰ ਭਰਨ ਤੋਂ ਬਾਅਦ ਉਸ ਤੋਂ ਇਕ ਓਟੀਪੀ ਮੰਗਿਆ ਗਿਆ ਜੋ ਮੈਨੂੰ ਐਸਐਮਐਸ ਵਜੋਂ ਨਹੀਂ ਬਲਕਿ ਫੋਨ ਨੰਬਰ 4071316161 ਤੋਂ 12.13 ਵਜੇ ਵਾਇਸ ਸੰਦੇਸ਼ ਵਜੋਂ ਪ੍ਰਾਪਤ ਹੋਇਆ। ਇਸ ਓਟੀਪੀ ਅਤੇ ਅੰਤਿਮ ਸਬਮਿਸ਼ਨ ਨੂੰ ਭਰਨ ਤੋਂ ਬਾਅਦ, ਉਸ ਨੂੰ ਐੱਸਐੱਮਐੱਸ ਮਿਲਿਆ ਕਿ ਉਸ ਦੇ ਓਟੀਪੀ ਪੇਯੂ ਜੀਓ ਮਾਰਟ ਆਈਡੀ ਵਾਲੇ ਵੈਲੇਟ ਵਿਚੋਂ 1,60,479 ਰੁਪਏ ਦੀ ਰਕਮ ਕੱਟ ਲਈ ਗਈ ਹੈ। ਮੁਲਜ਼ਮਾਂ ਨੇ ਉਸ ਦੇ ਖਾਤੇ ਵਿਚੋਂ ਉਕਤ ਰਕਮ ਠੱਗ ਲਈ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!