ਟਾਂਗਰੀ ਨਦੀ ਦੇ ਬੰਨ੍ਹ ਵਿਚ ਪਏ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰਦਾ ਨੌਜਵਾਨ ਰੁੜ੍ਹਿਆ, ਹੋਈ ਮੌਤ

ਟਾਂਗਰੀ ਨਦੀ ਦੇ ਬੰਨ੍ਹ ਵਿਚ ਪਏ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰਦਾ ਨੌਜਵਾਨ ਰੁੜ੍ਹਿਆ, ਹੋਈ ਮੌਤ

ਵੀਓਪੀ ਬਿਊਰੋ, ਪਟਿਆਲਾ : ਪਟਿਆਲਾ ਵਿਚ ਹੜ੍ਹ ਦੀ ਮਾਰ ਦੌਰਾਨ ਮੌਤਾਂ ਦੀ ਗਿਣਤੀ ਵਧ ਰਹੀ ਹੈ। ਪਿੰਡ ਖਤੌਲੀ ਨੇੜੇ ਬੀਤੀ ਸ਼ਾਮ ਟਾਂਗਰੀ ਨਦੀ ਦੇ ਬੰਨ੍ਹ ‘ਚ ਪਏ ਪਾੜ ਨੂੰ ਰੋਕਣ ਸਮੇਂ ਇਕ ਨੌਜਵਾਨ ਪਾਣੀ ਵਿਚ ਰੁੜ੍ਹ ਗਿਆ ਤੇ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਉਸ ਦੀ ਪਛਾਣ ਮਨਜੀਤ ਸਿੰਘ (35) ਵਾਸੀ ਪਿੰਡ ਖਤੌਲੀ ਵਜੋਂ ਹੋਈ ਹੈ।


ਮੌਕੇ ‘ਤੇ ਮੌਜੂਦ ਲੋਕਾਂ ਨੇ ਮਨਜੀਤ ਸਿੰਘ ਨੂੰ ਪਹਿਲਾਂ ਮੁਢਲਾ ਸਿਹਤ ਕੇਂਦਰ ਦੂਧਨਸਾਧਾਂ ਲਿਆਂਦਾ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ, ਪਰ ਪਟਿਆਲਾ ਪੁੱਜਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਜਾਣਕਾਰੀ ਅਨੁਸਾਰ ਟਾਂਗਰੀ ਨਦੀ ਦੇ ਬੰਨ੍ਹ ਵਿਚ ਪਾੜ ਪੈਣ ‘ਤੇ ਮਨਜੀਤ ਲੋਕਾਂ ਨਾਲ ਰਲ ਕੇ ਪਾੜ ਪੂਰਨ ਦਾ ਯਤਨ ਕਰ ਰਿਹਾ ਸੀ ਕਿ ਅਚਾਨਕ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ ਤੇ ਪਾਣੀ ‘ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।

error: Content is protected !!