8000 ਰੁਪਏ ਰਿਸ਼ਵਤ ਲੈਂਦਾ ASI ਆਇਆ ਅੜਿੱਕੇ, ਪੀੜਤ ਦਾ ਮਸਲਾ ਹੱਲ ਕਰਵਾਉਣ ਲਈ 2 ਹਜ਼ਾਰ ਪਹਿਲਾਂ ਵੀ ਲੈ ਲਏ

8000 ਰੁਪਏ ਰਿਸ਼ਵਤ ਲੈਂਦਾ ASI ਆਇਆ ਅੜਿੱਕੇ, ਪੀੜਤ ਦਾ ਮਸਲਾ ਹੱਲ ਕਰਵਾਉਣ ਲਈ 2 ਹਜ਼ਾਰ ਪਹਿਲਾਂ ਵੀ ਲੈ ਲਏ

ਸੰਗਰੂਰ/ਚੰਡੀਗੜ੍ਹ (ਵੀਓਪੀ ਬਿਊਰੋ) ਰਿਸ਼ਵਤਖ਼ੋਰੀ ਦਾ ਜਾਲ ਤਾਂ ਪੂਰੇ ਭਾਰਤ ਵਿੱਚ ਹੀ ਇਸ ਤਰ੍ਹਾਂ ਫੈਲਿਆ ਹੋਇਆ ਹੈ ਕਿ ਹਰ ਰੋਜ਼ ਨਵੇਂ ਨਵੇਂ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਲੋਕ ਸਰਕਾਰੀ ਨੌਕਰੀਆਂ ਕਰ ਕੇ ਅਤੇ ਮੋਟੀਆਂ ਤਨਖਾਹਾਂ ਲੈ ਕੇ ਵੀ ਰਿਸ਼ਵਤਖ਼ੋਰੀ ਵੱਲ ਖਿੱਚੇ ਜਾਂਦੇ ਹਨ।


ਇਸ ਤਰ੍ਹਾਂ ਹੀ ਵਿਜੀਲੈਂਸ ਦੀ ਇੱਕ ਹੋਰ ਕਾਰਵਾਈ ਰਿਸ਼ਵਤ ਦੇ ਮਾਮਲੇ ਵਿੱਚ ਸਾਹਮਣੇ ਆਈ ਹੈ, ਜਿਸ ਵਿੱਚ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਥਾਣੇ ਵਿੱਚ ਤਾਇਨਾਤ ਸਬ ਇੰਸਪੈਕਟਰ (ਏਐਸਆਈ) ਨੂੰ 8000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਨੇ ਉਕਤ ਕਾਰਵਾਈ ਸ਼ਿਕਾਇਤਕਰਤਾ ਹਰਦਮ ਸਿੰਘ ਵਾਸੀ ਪਿੰਡ ਰਾਮਪੁਰਾ ਜ਼ਿਲ੍ਹਾ ਸੰਗਰੂਰ ਦੀ ਸ਼ਿਕਾਇਤ ‘ਤੇ ਕੀਤੀ ਹੈ।


ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਕਤ ਏ.ਐੱਸ.ਆਈ. ਵੱਲੋਂ ਕੀਤੀ ਉਸ ਵੱਲੋਂ ਕੀਤੀ ਸ਼ਿਕਾਇਤ ‘ਤੇ ਕਾਰਵਾਈ ਕਰਨ ਬਦਲੇ ਉਸ ਤੋਂ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ, ਜਿਸ ‘ਚੋਂ 2,000 ਰੁਪਏ ਪਹਿਲਾਂ ਹੀ ਅਦਾ ਕਰ ਦਿੱਤੇ ਗਏ ਸਨ, ਜਦਕਿ ਬਾਕੀ ਦੀ 8000 ਰੁਪਏ ਦੀ ਰਕਮ ਅੱਜ ਅਦਾ ਕੀਤੀ ਜਾਣੀ ਸੀ। ਇਸ ਦੌਰਾਨ ਉਕਤ ਰਿਸ਼ਵਤਖ਼ੋਰ ਵਿਜੀਲੈਂਸ ਦੇ ਹੱਥੇ ਚੜ ਗਿਆ।

error: Content is protected !!