‘ਹਰ ਤਰਫ ਪਾਨੀ ਹੀ ਪਾਨੀ ਹੈ’, ਗਾਇਕ ਬੱਬੂ ਮਾਨ ਨੇ ਸ਼ਾਇਰੀ ਵਿਚ ਪਿੰਡ ਵਿਚ ਬਣੇ ਹੜ੍ਹ ਜਿਹੇ ਹਾਲਾਤ ਕੀਤੇ ਬਿਆਨ, ਵੇਖੋ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਵੀਡੀਓ

‘ਹਰ ਤਰਫ ਪਾਨੀ ਹੀ ਪਾਨੀ ਹੈ’, ਗਾਇਕ ਬੱਬੂ ਮਾਨ ਨੇ ਸ਼ਾਇਰੀ ਵਿਚ ਪਿੰਡ ਵਿਚ ਬਣੇ ਹੜ੍ਹ ਜਿਹੇ ਹਾਲਾਤ ਕੀਤੇ ਬਿਆਨ, ਵੇਖੋ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਵੀਡੀਓ

ਜਲੰਧਰ (ਬਿਊਰੋ) – ਇਨ੍ਹੀਂ ਦਿਨੀਂ ਪੰਜਾਬ ਨੂੰ ਹੜ੍ਹਾਂ ਨੇ ਘੇਰਿਆ ਹੋਇਆ ਹੈ। ਸੂਬੇ ‘ਚ ਦਰਿਆਵਾਂ ਦੇ ਬੰਨ੍ਹ ਟੁੱਟਣ ਕਾਰਨ ਪਿੰਡਾਂ ਵਿਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਉਧਰ, ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਉਧਰ, ਪੰਜਾਬ ਦੇ ਕਲਾਕਾਰ ਵੀ ਵੀਡੀਓਜ਼ ਸ਼ੇਅਰ ਕਰ ਕੇ ਆਪਣੇ ਆਪਣੇ ਇਲਾਕੇ ਵਿਚ ਪਾਣੀ ਜਮਾਂ ਹੋਣ ਦੇ ਹਾਲਾਤ ਦੱਸ ਰਹੇ ਹਨ।

ਪਹਿਲਾਂ ਪੰਜਾਬੀ ਗਾਇਕ ਮਨਮੋਹਨ ਵਾਰਿਸ ਨੇ ਵੀਡੀਓ ਸ਼ੇਅਰ ਕਰ ਕੇ ਆਪਣੇ ਪਿੰਡ ਦਾ ਹਾਲ ਬਿਆਨ ਕੀਤਾ ਸੀ। ਉਧਰ ਹੁਣ ਪੰਜਾਬ ਦੇ ਉੱਘੇ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਬੱਬੂ ਮਾਨ ਆਪਣੇ ਪਿੰਡ ‘ਚ ਆਏ ਹੜ੍ਹ ਨੂੰ ਦਿਖਾ ਰਿਹਾ ਹੈ ਕਿ ਕਿਵੇਂ ਉਨ੍ਹਾਂ ਦੇ ਘਰ ‘ਚ ਪਾਣੀ ਹੀ ਪਾਣੀ ਹੋਇਆ ਪਿਆ ਹੈ। ਲਗਾਤਾਰ ਤੇਜ਼ ਮੀਂਹ ਕਾਰਨ ਉਨ੍ਹਾਂ ਦੇ ਇਲਾਕੇ ਦੀ ਸਥਿਤੀ ਖ਼ਤਰਨਾਕ ਬਣੀ ਹੋਈ ਹੈ।
ਦੱਸ ਦਈਏ ਕਿ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਬੱਬੂ ਮਾਨ ਨੇ ਕਹਿੰਦੇ ਹਨ ਕਿ ‘ਹਰ ਤਰਫ ਪਾਣੀ ਹੀ ਪਾਣੀ ਹੈ, ਰੁਕ ਜਾਏ ਤੋ ਸੈਲਾਬ ਹੈ, ਚਲ ਜਾਏ ਤੋ ਰਵਾਨੀ ਹੈ।’

error: Content is protected !!