PM MODI ਨੇ ਕੱਸਿਆ ਕਾਂਗਰਸੀ ਗੱਠਜੋੜ ‘ਤੇ ਤੰਜ਼… ਅਖੇ INDIA ਸ਼ਬਦ ਤਾਂ ਅੱਤਵਾਦੀਆਂ ਨੇ ਵੀ ਵਰਤਿਆ

PM MODI ਨੇ ਕੱਸਿਆ ਕਾਂਗਰਸੀ ਗੱਠਜੋੜ ‘ਤੇ ਤੰਜ਼… ਅਖੇ INDIA ਸ਼ਬਦ ਤਾਂ ਅੱਤਵਾਦੀਆਂ ਨੇ ਵੀ ਵਰਤਿਆ

ਨਵੀਂ ਦਿੱਲੀ (ਵੀਓਪੀ ਬਿਊਰੋ) ‘INDIA’ ਨਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ‘ਤੇ ਹਮਲਾ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ INDIA ਦਾ ਨਾਂ ਅੱਤਵਾਦੀ ਸੰਗਠਨਾਂ ‘ਚ ਵੀ ਰੱਖਿਆ ਗਿਆ ਹੈ। ਭਾਜਪਾ ਸੰਸਦੀ ਦਲ ਦੀ ਬੈਠਕ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਸੰਸਦੀ ਦਲ ਦੀ ਬੈਠਕ ‘ਚ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨਾਂ ਦਾ ਵੀ ਅਜੀਬ ਇਤਫਾਕ ਹੈ।


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਈਸਟ ਇੰਡੀਆ ਕੰਪਨੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਗਠਨ ਅੰਗਰੇਜ਼ਾਂ ਨੇ ਕੀਤਾ ਸੀ। ਇੰਡੀਅਨ ਮੁਜਾਹਿਦੀਨ ਦੀ ਸਥਾਪਨਾ ਅੱਤਵਾਦੀਆਂ ਨੇ ਕੀਤੀ ਸੀ ਅਤੇ ਪਾਪੂਲਰ ਫਰੰਟ ਆਫ ਇੰਡੀਆ ਵਰਗੇ ਸੰਗਠਨ ਵੀ ਭਾਰਤ ਵਿੱਚ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਅੱਜ ਤੱਕ ਅਜਿਹਾ ਦਿਸ਼ਾਹੀਣ ਵਿਰੋਧ ਨਹੀਂ ਦੇਖਿਆ।


ਉਨ੍ਹਾਂ ਮੀਟਿੰਗ ਵਿੱਚ ਦੇਸ਼ ਭਰ ਦੇ ਪਿੰਡਾਂ ਵਿੱਚੋਂ ਮਿੱਟੀ ਲਿਆ ਕੇ ਦਿੱਲੀ ਵਿੱਚ ਅੰਮ੍ਰਿਤ ਵਨ ਬਣਾਉਣ ਦੀ ਗੱਲ ਵੀ ਕਹੀ। ਮੀਟਿੰਗ ਵਿੱਚ ਪ੍ਰਧਾਨ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਪੀਯੂਸ਼ ਗੋਇਲ ਸਮੇਤ ਕਈ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਮੌਜੂਦ ਸਨ।

error: Content is protected !!