ਪੰਜਵੀਂ ਜਮਾਤ ਦੇ ਨੰਨ੍ਹੇ ਵਿਦਿਆਰਥੀ ਨੂੰ ਕਾਲੇ ਰੰਗ ਦੇ ਬੂਟ ਪਾਉਣ ‘ਤੇ ਹੀ ਅਧਿਆਪਕ ਨੇ ਦਿੱਤੀ ਤਾਲਿਬਾਨੀ ਸਜ਼ਾ, ਬੱਚਾ ਹੋਇਆ ਬੇਹੋਸ਼

ਪੰਜਵੀਂ ਜਮਾਤ ਦੇ ਨੰਨ੍ਹੇ ਵਿਦਿਆਰਥੀ ਨੂੰ ਕਾਲੇ ਰੰਗ ਦੇ ਬੂਟ ਪਾਉਣ ‘ਤੇ ਹੀ ਅਧਿਆਪਕ ਨੇ ਦਿੱਤੀ ਤਾਲਿਬਾਨੀ ਸਜ਼ਾ, ਬੱਚਾ ਹੋਇਆ ਬੇਹੋਸ਼

ਵੀਓਪੀ ਬਿਊਰੋ-ਲੁਧਿਆਣਾ ‘ਚ ਬੱਚੇ ਦੀ ਮਾਮੂਲੀ ਗਲਤੀ ‘ਤੇ ਇਕ ਅਧਿਆਪਕ ਭੜਕ ਗਿਆ। ਅਧਿਆਪਕ ਨੇ ਪੰਜਵੀਂ ਜਮਾਤ ਦੇ ਬੱਚੇ ਨੂੰ ਪੂਰੇ ਸਕੂਲ ਦੇ ਗਰਾਊਂਡ ਵਿੱਚ ਘੁੰਮਾਇਆ, ਜਿਸ ‘ਤੇ ਬੱਚਾ ਬੇਹੋਸ਼ ਹੋ ਗਿਆ। ਰਿਸ਼ਤੇਦਾਰਾਂ ਨੇ ਹੰਗਾਮਾ ਕੀਤਾ ਤਾਂ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਪੀਏਯੂ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦੇ ਕੇ ਪਰਿਵਾਰ ਨੂੰ ਸ਼ਾਂਤ ਕੀਤਾ।

ਬੱਚੇ ਦੀ ਮਾਂ ਤਨੂ ਸ਼ਰਮਾ ਨੇ ਦੱਸਿਆ ਕਿ ਉਸ ਦਾ ਬੱਚਾ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ। ਸ਼ੁੱਕਰਵਾਰ ਨੂੰ ਜਦੋਂ ਉਹ ਠੀਕ ਹੋ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਸਕੂਲ ਭੇਜ ਦਿੱਤਾ। ਕਾਹਲੀ ਵਿੱਚ ਉਹ ਚਿੱਟੇ ਰੰਗ ਦੀ ਬਜਾਏ ਕਾਲੇ ਰੰਗ ਜੁੱਤੀਆਂ ਪਾ ਕੇ ਸਕੂਲ ਗਿਆ। ਉਸ ਦਾ ਦੋਸ਼ ਹੈ ਕਿ ਜਿਵੇਂ ਹੀ ਉਹ ਸਕੂਲ ਪਹੁੰਚਿਆ ਤਾਂ ਸਕੂਲ ਅਧਿਆਪਕ ਨੇ ਉਸ ਦੇ ਬੱਚੇ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਬਾਹਰ ਕੱਢ ਕੇ ਮੁਰਗਾ ਬਣਾ ਦਿੱਆ ਅਤੇ ਫਿਰ ਉਸ ਨੂੰ ਗਰਾਊਂਡ ਵਿੱਚ ਚੱਕਰ ਲਗਾਉਣ ਲਈ ਕਿਹਾ।

ਬੱਚੇ ਨੇ ਅਧਿਆਪਕ ਨੂੰ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ ਪਰ ਸਕੂਲ ਅਧਿਆਪਕ ਨੇ ਉਸ ਦੀ ਗੱਲ ਨਹੀਂ ਸੁਣੀ। ਇਸ ਤੋਂ ਬਾਅਦ ਸਕੂਲ ਦੀ ਗਰਾਊਂਡ ਵਿੱਚ ਘੁੰਮਦੇ ਹੋਏ ਬੱਚਾ ਬੇਹੋਸ਼ ਹੋ ਗਿਆ। ਸਕੂਲ ਪ੍ਰਸ਼ਾਸਨ ਨੇ ਪਰਿਵਾਰ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਬੱਚੇ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਹੰਬੜਾ ਰੋਡ ਸਥਿਤ ਪ੍ਰਾਈਵੇਟ ਸਕੂਲ ਅਕੈਡਮੀ ਦੇ ਪ੍ਰਿੰਸੀਪਲ ਨੂੰ ਮਿਲੇ ਅਤੇ ਉਨ੍ਹਾਂ ਨੂੰ ਅਗਲੇ ਦਿਨ ਆਉਣ ਲਈ ਕਿਹਾ। ਉਹ ਮੰਗਲਵਾਰ ਨੂੰ ਦੁਬਾਰਾ ਮਿਲਣ ਲਈ ਗਿਆ, ਪਰ ਸਕੂਲ ਪ੍ਰਸ਼ਾਸਨ ਨੇ ਉਸ ਨੂੰ ਅੰਦਰ ਨਹੀਂ ਬੁਲਾਇਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਬਾਹਰ ਹੰਗਾਮਾ ਕੀਤਾ।

ਤਨੂ ਨੇ ਦੋਸ਼ ਲਾਇਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਬੱਚੇ ਨੂੰ ਮੁੱਢਲੀ ਸਹਾਇਤਾ ਵੀ ਨਹੀਂ ਦਿੱਤੀ ਗਈ। ਜਦੋਂ ਉਹ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਆਈ ਤਾਂ ਉਸ ਨਾਲ ਵੀ ਕੁੱਟਮਾਰ ਕੀਤੀ ਗਈ। ਉਨ੍ਹਾਂ ਨੂੰ ਜਿੱਥੇ ਮਰਜ਼ੀ ਸ਼ਿਕਾਇਤ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ।

error: Content is protected !!