ਕਬੱਡੀ ਖਿਡਾਰੀ ਨੰਗਲ ਅੰਬੀਆਂ ਦੇ ਕਤਲ ਦੇ ਮੁਲਜ਼ਮ ਦੀ ਜੇਲ੍ਹ ਵਿੱਚ ਕੁੱਟਮਾਰ

ਕਬੱਡੀ ਖਿਡਾਰੀ ਨੰਗਲ ਅੰਬੀਆਂ ਦੇ ਕਤਲ ਦੇ ਮੁਲਜ਼ਮ ਦੀ ਜੇਲ੍ਹ ਵਿੱਚ ਕੁੱਟਮਾਰ

ਜਲੰਧਰ/ਕਪੂਰਥਲਾ (ਵੀਓਪੀ ਬਿਊਰੋ) ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਕਤਲ ਕੇਸ ਦੇ ਦੋਸ਼ੀ ਹਰਿੰਦਰ ਸਿੰਘ ਫੌਜੀ ਦੀ ਕਪੂਰਥਲਾ ਜੇਲ ‘ਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਵਧੀਕ ਸੈਸ਼ਨ ਜੱਜ ਕੇ ਕੇ ਜੈਨ ਦੀ ਅਦਾਲਤ ਨੇ ਵੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ।

ਉਥੇ ਹੀ ਕਪੂਰਥਲਾ ਜੇਲ੍ਹ ਪ੍ਰਸ਼ਾਸਨ ਨੂੰ ਸੀਸੀਟੀਵੀ ਰਿਕਾਰਡਿੰਗ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਐਡਵੋਕੇਟ ਮਨਦੀਪ ਸੇਂਗਰ ਨੇ ਅਦਾਲਤ ‘ਚ ਰਿੱਟ ਪਟੀਸ਼ਨ ਦਾਇਰ ਕਰਕੇ ਖੁਲਾਸਾ ਕੀਤਾ ਕਿ 31 ਜੁਲਾਈ ਦੀ ਰਾਤ ਕਰੀਬ 12 ਵਜੇ ਕੁਝ ਵਿਅਕਤੀ ਜੋ ਪੁਲਿਸ ਦੀ ਵਰਦੀ ‘ਚ ਸਨ | ਉਹ ਉਸ ਬੈਰਕ ਵਿਚ ਗਏ, ਜਿਸ ਵਿਚ ਹਰਿੰਦਰ ਸਿੰਘ ਫੌਜੀ ਬੰਦ ਸੀ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਫਿਰ ਉਥੋਂ ਛੱਡ ਦਿੱਤਾ ਗਿਆ।

error: Content is protected !!