ਸਕੂਲ ਵਿਚ ਐਂਟਰੀ ਕਰਨ ਲੱਗਿਆਂ ਵਿਦਿਆਰਥੀ ਤੇ ਉਸ ਦੇ ਪਿਤਾ ਨੂੰ ਟਰੱਕ ਨੇ ਦਰੜਿਆ, ਦੋਵਾਂ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਸਰਕਾਰੀ ਗੱਡੀਆਂ ਨੂੰ ਲਾ’ਤੀ ਅੱਗ

ਸਕੂਲ ਵਿਚ ਐਂਟਰੀ ਕਰਨ ਲੱਗਿਆਂ ਵਿਦਿਆਰਥੀ ਤੇ ਉਸ ਦੇ ਪਿਤਾ ਨੂੰ ਟਰੱਕ ਨੇ ਦਰੜਿਆ, ਦੋਵਾਂ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਸਰਕਾਰੀ ਗੱਡੀਆਂ ਨੂੰ ਲਾ’ਤੀ ਅੱਗ


ਵੀਓਪੀ ਬਿਊਰੋ, ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਸ਼ੁੱਕਰਵਾਰ ਸਵੇਰੇ ਇਕ ਭਿਆਨਕ ਹਾਸਦਾ ਵਾਪਰ ਗਿਆ। ਬੀਹਲਾ ਵਿਚ ਸਕੂਲ ਜਾਂਦੇ ਸਮੇਂ ਵਿਦਿਆਰਥੀ ਤੇ ਉਸ ਦੇ ਪਿਤਾ ਨੂੰ ਇਕ ਟਰੱਕ ਨੇ ਦਰੜ ਦਿੱਤਾ। ਵਿਦਿਆਰਥੀ ਸਕੂਲ ਵਿਚ ਦਾਖਲ ਹੋ ਹੀ ਰਿਹਾ ਸੀ ਕਿ ਟਰੱਕ ਨੇ ਪਿਓ-ਪੁੱਤ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵਾਂ ਦੀ ਮੌਤ ਹੋ ਗਈ। ਉਧਰ, ਹਾਦਸੇ ਤੋਂ ਭੜਕੇ ਲੋਕਾਂ ਨੇ ਪੁਲਿਸ ਦੀ ਗੱਡੀ ਨੂੰ ਅੱਗ ਲਾ ਦਿੱਤੀ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ।


ਹਾਦਸੇ ਤੋਂ ਬਾਅਦ ਇਕੱਠੇ ਹੋਏ ਲੋਕਾਂ ‘ਚ ਗੁੱਸਾ ਫੈਲ ਗਿਆ। ਗੁੱਸੇ ਵਿੱਚ ਆਈ ਭੀੜ ਨੇ ਸੜਕ ਜਾਮ ਕਰ ਦਿੱਤੀ। ਲੋਕਾਂ ਨੇ ਡਾਇਮੰਡ ਹਾਰਬਰ ਰੋਡ ਜਾਮ ਕਰ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪੁੱਜੀ ਪੁਲਿਸ ‘ਤੇ ਲੋਕਾਂ ਦਾ ਗੁੱਸਾ ਭੜਕ ਗਿਆ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ। ਲੋਕਾਂ ਨੇ ਕਈ ਸਰਕਾਰੀ ਬੱਸਾਂ ਦੀ ਭੰਨਤੋੜ ਵੀ ਕੀਤੀ।
ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਇਸ ਘਟਨਾ ਕਾਰਨ ਪੂਰੇ ਇਲਾਕੇ ‘ਚ ਤਣਾਅ ਦਾ ਮਾਹੌਲ ਹੈ। ਸਥਾਨਕ ਲੋਕ ਲਾਸ਼ਾਂ ਨੂੰ ਸੜਕ ‘ਤੇ ਰੱਖ ਕੇ ਪ੍ਰਦਰਸ਼ਨ ਕਰ ਰਹੇ ਹਨ। ਉਧਰ, ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।

error: Content is protected !!