ਸਵੇਰੇ-ਸਵੇਰੇ ਸਬਜ਼ੀ ਮੰਡੀ ਜਾ ਰਹੇ ਟੈਂਪੂ ਚਾਲਕ ਨੂੰ ਘੇਰ ਕੇ ਲੁਟੇਰਿਆਂ ਨੇ ਧੌਣ ‘ਤੇ ਰੱਖ’ਤਾ ਦਾਤਰ, 39 ਹਜ਼ਾਰ ਰੁਪਏ ਖੋਹੇ

ਸਵੇਰੇ-ਸਵੇਰੇ ਸਬਜ਼ੀ ਮੰਡੀ ਜਾ ਰਹੇ ਟੈਂਪੂ ਚਾਲਕ ਨੂੰ ਘੇਰ ਕੇ ਲੁਟੇਰਿਆਂ ਨੇ ਧੌਣ ‘ਤੇ ਰੱਖ’ਤਾ ਦਾਤਰ, 39 ਹਜ਼ਾਰ ਰੁਪਏ ਖੋਹੇ

ਟਾਂਡਾ (ਵੀਓਪੀ ਬਿਊਰੋ) ਪੰਜਾਬ ਪੁਲਿਸ ਨੇ ਅਪਰਾਧੀਆਂ ਖਿਲਾਫ਼ ਲਗਾਤਾਰ ਮੁਹਿੰਮ ਵਿੱਢੀ ਹੋਈ ਹੈ। ਇਸੇ ਤਹਿਤ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸੀ ਸਰਤਾਜ ਸਿੰਘ ਚਾਹਲ IPS ਜੀ ਨੇ ਜਿਲੇ ਅੰਦਰ ਮਾੜੇ ਅਨਸਰਾ ਉੱਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਐਸ.ਪੀ. (ਡੀ) ਹੁਸ਼ਿਆਰਪੁਰ ਜੀ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਲੁੱਟਾਂ ਖੋਹਾਂ ਕਰਨ ਵਾਲੇ / ਮਾੜੇ ਅਨਸਰ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ 12-6-2023 ਨੂੰ ਹਰ ਰੋਜ ਦੀ ਤਰਾਂ ਮਹੇਸ਼ ਕੁਮਾਰ ਆਪਣੇ ਹੋਰ ਸਾਥੀਆਂ ਨਾਲ ਛੋਟਾ ਹਾਥੀ ਟੈਂਪੂ ‘ਤੇ ਸਵਾਰ ਹੋ ਕੇ ਵਕਤ ਕਰੀਬ 04:00/04:15 ਵਜੇ ਸਵੇਰੇ ਸਬਜੀ ਮੰਡੀ ਹੁਸਿਆਰਪੁਰ ਤੋ ਸਬਜੀ ਲੈਣ ਚੱਲੇ ਸੀ ਤਾਂ ਜਦੋਂ ਇਹ ਗੁਰਦੁਆਰਾ ਸ੍ਰੀ ਅਨੁਭਵ ਪ੍ਰਕਾਸ ਅੱਡਾ ਸਰਾਂ ਪੁੱਜੇ ਤਾਂ ਇਹਨਾਂ ਪਾਸ ਇੱਕ ਕਾਰ ਰੰਗ ਚਿੱਟਾ ਆ ਕੇ ਰੁਕੀ, ਜਿਸ ਵਿੱਚੋਂ ਚਾਰ ਨੌਜਵਾਨ ਉੱਤਰੇ ਜਿਹਨਾ ਨੇ ਮਹੇਸ਼ ਕੁਮਾਰ ਅਤੇ ਇਸ ਦੇ ਸਾਥੀਆਂ ਪਾਸੋ ਦਾਤਰ ਧੌਣ ‘ਤੇ ਰੱਖ ਕੇ ਕਰੀਬ 39,000 ਰੁਪਏ ਦੀ ਲੁੱਟ ਖੋਹ ਕਰ ਲਈ ਸੀ।

ਇਸ ਤੋਂ ਬਾਅਦ ਉਨ੍ਹਾਂ ‘ਤੇ ਮੁਕਦਮਾ ਨੰਬਰ 163 ਮਿਤੀ 12-6-2023 ਜੇਰ ਧਾਰਾ 379-ਬੀ ਆਈ ਪੀ ਸੀ ਥਾਣਾ ਟਾਂਡਾ ਦਰਜ ਰਜਿਸਟਰ ਕੀਤਾ ਗਿਆ। ਜੋ ਅੱਜ ਮਿਤੀ 5-8-2023 ਨੂੰ ਏ.ਐਸ.ਆਈ. ਰਾਜੇਸ਼ ਕੁਮਾਰ ਇੰਚ ਚੌਂਕੀ ਸਰਾਂ ਸਮੇਤ ਪੁਲਿਸ ਪਾਰਟੀ ਨੇ ਜਾਬਤਾ ਅਨੁਸਾਰ ਜੋ ਮਿਤੀ 12-6-2023 ਨੂੰ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੇਠ ਲਿਖੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ 2 ਦਿਨ ਹਾਸਲ ਕੀਤਾ ਗਿਆ। ਜਿਹਨਾ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਪੜਤਾਲ ਕਰਕੇ ਖੋਹ ਹੋਏ ਸਮਾਨ ਦੀ ਬ੍ਰਾਮਦਗੀ ਕੀਤੀ ਜਾਵੇਗੀ।

error: Content is protected !!