ਮੰਦਭਾਗੀ ਖਬਰ… ਹੁਸ਼ਿਆਰਪੁਰ ਦੇ 2 ਨੌਜਵਾਨਾਂ ਦੀ ਕੈਨੇਡਾ ‘ਚ ਮੌਤ, ਬੀਤੇ ਦਿਨੀਂ ਬਰਨਾਲਾ ਦੀ ਲੜਕੀ ਦੀ ਹੋਈ ਸੀ ਮੌਤ

ਮੰਦਭਾਗੀ ਖਬਰ… ਹੁਸ਼ਿਆਰਪੁਰ ਦੇ 2 ਨੌਜਵਾਨਾਂ ਦੀ ਕੈਨੇਡਾ ‘ਚ ਮੌਤ, ਬੀਤੇ ਦਿਨੀਂ ਬਰਨਾਲਾ ਦੀ ਲੜਕੀ ਦੀ ਹੋਈ ਸੀ ਮੌਤ

ਹੁਸ਼ਿਆਰਪੁਰ (ਵੀਓਪੀ ਬਿਊਰੋ) ਕੈਨੇਡਾ ਤੋਂ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖਬਰਾ ਲਗਾਤਾਰ ਆ ਰਹੀਆਂ ਹਨ। ਚਾਵਾਂ ਦੇ ਨਾਲ ਮਾਪੇ ਆਪਣੀ ਔਲਾਦ ਨੂੰ ਕਰਜ਼ਾ ਚੁੱਕ ਕੇ ਸੁਨਹਿਰ ਭਵਿੱਖ ਲਈ ਬਾਹਰ ਭੇਜਦੇ ਹਨ ਪਰ ਇਸ ਤਰ੍ਹਾਂ ਦੀਆਂ ਦੁੱਖਦਾਈ ਖਬਰਾਂ ਸੁਣ ਕੇ ਪੈਰਾਂ ਹੇਠੋ ਜ਼ਮੀਨ ਹੀ ਨਿਕਲ ਜਾਂਦੀ ਹੈ। ਪਿਛਲੇ ਦਿਨੀਂ ਬਰਨਾਲਾ ਦੀ ਇਕ ਲੜਕੀ ਦੀ ਕੈਨੇਡਾ ਵਿੱਚ ਮੌਤ ਹੋ ਗਈ ਸੀ ਹੁਣ ਜਾਣਕਾਰੀ ਮਿਲੀ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ 2 ਨੌਜਵਾਨਾਂ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ।

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਠੀ ਦੇ ਰਹਿਣ ਵਾਲੇ ਸਚਿਨ ਭਾਟੀਆ (26) ਦੀ ਕੈਨੇਡਾ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਬੁਖਾਰ ਤੋਂ ਬਾਅਦ ਸਚਿਨ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਸਚਿਨ ਭਾਟੀਆ ਪਿਛਲੇ ਚਾਰ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਪੁੱਤਰ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

ਮ੍ਰਿਤਕ ਦੇ ਪਿਤਾ ਬਿਸ਼ਨ ਦਾਸ ਨੇ ਦੱਸਿਆ ਕਿ ਸਚਿਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਸਚਿਨ ਉੱਚ ਸਿੱਖਿਆ ਹਾਸਲ ਕਰਨ ਲਈ 2019 ਵਿੱਚ ਕੈਨੇਡਾ ਗਿਆ ਸੀ।

ਬਾਅਦ ਵਿੱਚ 2019 ਵਿੱਚ ਉਸਦੀ ਭੈਣ ਸੁਸ਼ੀਲ ਕੁਮਾਰੀ ਵੀ ਪੜ੍ਹਾਈ ਕਰਨ ਕੈਨੇਡਾ ਪਹੁੰਚ ਗਈ। ਦੋਵੇਂ ਇਕੱਠੇ ਰਹਿੰਦੇ ਸਨ। ਸਚਿਨ ਨੇ ਆਪਣੇ ਪਿਤਾ ਨੂੰ ਫੋਨ ‘ਤੇ ਆਪਣੀ ਖਰਾਬ ਸਿਹਤ ਬਾਰੇ ਦੱਸਿਆ ਸੀ। ਪਿਤਾ ਨੇ ਸਚਿਨ ਨੂੰ ਟੈਸਟ ਕਰਵਾਉਣ ਅਤੇ ਦਵਾਈ ਲੈਣ ਦੀ ਸਲਾਹ ਦਿੱਤੀ। ਹਾਲਾਂਕਿ 8 ਅਗਸਤ ਦੀ ਰਾਤ ਨੂੰ ਸਚਿਨ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਧੀ ਸੁਸ਼ੀਲ ਕੁਮਾਰੀ ਨੇ ਪਿਤਾ ਨੂੰ ਭਰਾ ਦੀ ਮੌਤ ਦੀ ਸੂਚਨਾ ਦਿੱਤੀ।

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੀਕਰੀ ਦੇ ਇੱਕ ਨੌਜਵਾਨ ਦੀ ਕੈਨੇਡਾ ਦੀ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਟਾਂਡਾ ਦੇ ਪਿੰਡ ਸੀਕਰੀ ਦਾ ਰਹਿਣ ਵਾਲਾ ਨੌਜਵਾਨ ਅਕਾਸ਼ਦੀਪ ਕਰੀਬ ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਉਸ ਨੂੰ ਕਰੀਬ 10 ਦਿਨ ਪਹਿਲਾਂ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਮਿਲੀ ਸੀ। ਇਸ ਦਾ ਜਸ਼ਨ ਮਨਾਉਣ ਲਈ ਉਹ ਚਾਰ ਦਿਨ ਪਹਿਲਾਂ ਆਪਣੇ ਕੁਝ ਦੋਸਤਾਂ ਨਾਲ ਕੈਨੇਡਾ ਦੇ ਓਨਟਾਰੀਓ ਸੂਬੇ ਦੀ ਪੋਰਟ ਪੇਰੀ ਝੀਲ ‘ਤੇ ਗਿਆ ਸੀ, ਜਿੱਥੇ ਹਾਦਸੇ ‘ਚ ਉਹ ਡੁੱਬ ਗਿਆ। ਉਸ ਦੀ ਲਾਸ਼ ਦੋ ਦਿਨ ਪਹਿਲਾਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਝੀਲ ਵਿੱਚੋਂ ਮਿਲੀ ਸੀ। ਮ੍ਰਿਤਕ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ। ਅਕਾਸ਼ਦੀਪ ਦੀ ਮਾਂ ਜਤਿੰਦਰ ਕੌਰ ਆਪਣੇ ਮਾਪਿਆਂ ਨਾਲ ਰਹਿੰਦੀ ਹੈ। ਆਕਾਸ਼ਦੀਪ ਉਸ ਦਾ ਇਕਲੌਤਾ ਪੁੱਤਰ ਸੀ

error: Content is protected !!