Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
11
ASI ਦੀ ਵਾਇਰਲ ਹੋਣੀ ਆਡੀਓ… ਕਹਿੰਦਾ- 50 ਹਜ਼ਾਰ ਮੈਨੂੰ ਦੇਈ ਜਾਵੋ, ਚਿੱਟਾ ਜਿੰਨਾ ਮਰਜ਼ੀ ਵੇਚੋ
Crime
Latest News
National
Punjab
ASI ਦੀ ਵਾਇਰਲ ਹੋਣੀ ਆਡੀਓ… ਕਹਿੰਦਾ- 50 ਹਜ਼ਾਰ ਮੈਨੂੰ ਦੇਈ ਜਾਵੋ, ਚਿੱਟਾ ਜਿੰਨਾ ਮਰਜ਼ੀ ਵੇਚੋ
August 11, 2023
Voice of Punjab
ASI ਦੀ ਵਾਇਰਲ ਹੋਣੀ ਆਡੀਓ… ਕਹਿੰਦਾ- 50 ਹਜ਼ਾਰ ਮੈਨੂੰ ਦੇਈ ਜਾਵੋ, ਚਿੱਟਾ ਜਿੰਨਾ ਮਰਜ਼ੀ ਵੇਚੋ
ਜਗਰਾਓਂ (ਵੀਓਪੀ ਬਿਊਰੋ) ਚਿੱਟਾ ਜਿੰਨਾ ਵੇਚੋ ਬਸ ਪੰਜਾਹ ਹਜ਼ਾਰ ਰੁਪਏ ਇੱਧਰ ਦੇਈ ਚੱਲੋ। ਜੇਕਰ ਪੈਸੇ ਨਾ ਦਿੱਤੇ ਤਾਂ 1000 ਨਸ਼ੀਲੀਆਂ ਗੋਲੀਆਂ ਦਾ ਪਰਚਾ ਦਰਜ ਕਰਾਵਾਂਗੇ ਤੇ ਜ਼ਮਾਨਤ ਨਹੀਂ ਹੋਵੇਗੀ। ਅਜਿਹੀ ਗੱਲਬਾਤ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਸਿਟੀ ਜਗਰਾਓਂ ਦੇ ਏਐਸਆਈ ਪਹਾੜਾ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮਾਈਜੀਨਾ ਦੀ ਰਹਿਣ ਵਾਲੀ ਬਿੰਦਰ ਕੌਰ ਨੇ ਇਹ ਵੀਡੀਓ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਪਾਈ ਸੀ। ਐਸਐਸਪੀ ਦਿਹਾਤੀ ਨਵਨੀਤ ਸਿੰਘ ਬੈਂਸ ਨੇ ਮਾਮਲੇ ਦੀ ਜਾਂਚ ਡੀਐਸਪੀ ਸਿਟੀ ਸਤਵਿੰਦਰ ਸਿੰਘ ਵਿਰਕ ਨੂੰ ਸੌਂਪੀ ਸੀ। ਇਹ ਕਾਰਵਾਈ ਵੀਰਵਾਰ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਬਿੰਦਰ ਕੌਰ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ |
ਲੁਧਿਆਣਾ ਜ਼ੋਨ ਦੇ ਆਈਜੀ ਡਾ.ਕੌਸਤੁਭ ਸ਼ਰਮਾ ਨੇ ਦੱਸਿਆ ਕਿ ਪਹਾੜਾ ਸਿੰਘ ‘ਤੇ ਪਹਿਲਾਂ ਵੀ ਦੋ ਕੇਸ ਦਰਜ ਹਨ। ਜਿਸ ਵਿੱਚ ਬਾਘਾਪੁਰਾਣਾ ਵਿੱਚ ਐਨਡੀਪੀਐਸ ਐਕਟ ਤਹਿਤ ਅਤੇ ਮੋਗਾ ਵਿੱਚ ਕਿਸੇ ਨੂੰ ਝੂਠਾ ਫਸਾਉਣ ਦੇ ਦੋਸ਼ ਹੇਠ ਐਫ.ਆਈ.ਆਰ. ਦਰਜ ਹੈ। ਆਈਜੀ ਸ਼ਰਮਾ ਨੇ ਕਿਹਾ ਕਿ ਸਰਕਾਰ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਨਸ਼ਿਆਂ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Post navigation
ਪਿਰਾਮਿਡ ਈ-ਸਰਵਿਸਿਜ਼ ਲਾਉਣ ਜਾ ਰਹੀ ਹੈ ਕੈਨੇਡਾ-ਯੂਕੇ ਸਿੱਖਿਆ ਮੇਲਾ, ਯੋਗ ਵਿਦਿਆਰਥੀਆਂ ਨੂੰ ਮਿਲੇਗੀ 10 ਹਜ਼ਾਰ ਡਾਲਰ ਤੱਕ ਦੀ ਸਕਾਲਰਸ਼ਿਪ
ਮਨੀਲਾ ‘ਚ ਸਿਰ ‘ਚ ਗੋਲੀਆਂ ਮਾਰ ਕੇ ਕਪੂਰਥਲਾ ਦੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us