ਪੰਜਾਬੀ ਯੂਨੀਵਰਸਿਟੀ ਦੀ ਪਾਰਕਿੰਗ ਵਿਚ ਇਕ ਤੋਂ ਬਾਅਦ ਇਕ 11 ਗੱਡੀਆਂ ਦੇ ਸ਼ੀਸ਼ੇ ਤੋੜ ਕੇ ਸਾਮਾਨ ਲੈ ਗਏ ਅਣਪਛਾਤੇ

ਪੰਜਾਬੀ ਯੂਨੀਵਰਸਿਟੀ ਦੀ ਪਾਰਕਿੰਗ ਵਿਚ ਇਕ ਤੋਂ ਬਾਅਦ ਇਕ 11 ਗੱਡੀਆਂ ਦੇ ਸ਼ੀਸ਼ੇ ਤੋੜ ਕੇ ਸਾਮਾਨ ਲੈ ਗਏ ਅਣਪਛਾਤੇ


ਵੀਓਪੀ ਬਿਊਰੋ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਅੰਦਰ ਮੁੜ ਘਟਨਾ ਵਾਪਰੀ ਹੈ। ਪਾਰਕਿੰਗ ‘ਚ ਖੜ੍ਹੀਆਂ 11 ਗੱਡੀਆਂ ਦੇ ਸ਼ੀਸ਼ੇ ਤੋੜ ਕੇ ਇਹਨਾਂ ‘ਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ। ਹਫ਼ਤੇ ਵਿਚ ਇਹ ਤੀਸਰੀ ਵਾਰਦਾਤ ਹੈ ਜਿਸ ਨੇ ‘ਵਰਸਿਟੀ ਦੇ ਅੰਦਰ ਤੇ ਬਾਹਰ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਘਟਨਾ 15 ਅਗਸਤ ਤੋਂ ਪਹਿਲੀ ਰਾਤ ਨੂੰ ਵਾਪਰੀ ਹੈ, ਜਿਸ ਤੋਂ ਬਾਅਦ ਵਿਦਿਆਰਥੀ ਤੇ ਕੈਂਪਸ ਨਿਵਾਸੀ ਚਿੰਤਤ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ‘ਵਰਸਿਟੀ ਅੰਦਰ ਕੁਝ ਗੱਡੀਆਂ ਪੁੱਛਗਿੱਛ ਕੇਂਦਰ ਕੋਲ ਬਣੀ ਪਾਰਕਿੰਗ ਵਿੱਚ ਖੜ੍ਹੀਆਂ ਸਨ। ਬੀਤੀ ਦੇਰ ਰਾਤ ਇਕ ਤੋਂ ਬਾਅਦ ਇਕ 11 ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ। ਇਹਨਾਂ ਦੇ ਡੈਸ਼ ਬੋਰਡ ‘ਚ ਪਿਆ ਕੁਝ ਸਾਮਾਨ ਵੀ ਚੋਰੀ ਹੋਇਆ ਹੈ। ਇਸ ਬਾਰੇ ‘ਵਰਸਿਟੀ ਸੁਰੱਖਿਆ ਮੁਲਜ਼ਮਾਂ ਨੂੰ ਸੂਚਿਤ ਕੀਤਾ ਗਿਆ ਹੈ ਤੇ ਸਵੇਰ ਤੱਕ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।


ਦੱਸ ਦੇਈਏ ਕਿ ਬੀਤੇ ਐਤਵਾਰ ਨੂੰ ‘ਵਰਸਿਟੀ ਦੀ ਭਰਤੀ ਸ਼ਾਖਾ ਦੀ ਬਾਰੀ ਤੋੜ ਕੇ ਕੋਈ ਅੰਦਰ ਦਾਖਲ ਹੋਇਆ ਸੀ, ਜਿਸ ਵਲੋਂ ਰਿਕਾਰਡ ਨਾਲ ਛੇੜਛਾੜ ਕੀਤੀ ਗਈ। ਪੁਲਿਸ ਤਕ ਨੂੰ ਸੂਚਨਾ ਦੇਣ ਤੋਂ ਬਾਅਦ ‘ਵਰਸਿਟੀ ਨੇ ਕੁਝ ਵੀ ਚੋਰੀ ਨਾ ਹੋਣ ਦਾ ਕਹਿ ਕੇ ਆਪਣਾ ਪੱਲਾ ਝਾੜ ਲਿਆ ਪਰ ਰਿਕਾਰਡ ਛੇੜਣ ਵਾਲੇ ਦਾ ਪਤਾ ਨਹੀਂ ਲੱਗਿਆ। ਇਸ ਤੋਂ ਅਗਲੇ ਦਿਨ ਹੀ ਕੈਂਪਸ ਦੇ ਕੁਆਰਟਰ ‘ਚੋਂ ਦਿਨ-ਦਿਹਾੜੇ ਨਕਦੀ ਤੇ ਗਹਿਣੇ ਚੋਰੀ ਹੋਣ ਦੀ ਵਾਰਦਾਤ ਹੋਈ।

error: Content is protected !!