ਜਲੰਧਰ ਦੀਆਂ ਟੁੱਟੀਆਂ ਸੜਕਾਂ ਤੋਂ ਦੁਖੀ ਹੋ ਗਏ ‘ਭੂਤ’, ਸੜਕਾਂ ਉਤੇ ਉਤਰ ਕੀਤਾ ਮੁਜ਼ਾਹਰਾ

ਜਲੰਧਰ ਦੀਆਂ ਟੁੱਟੀਆਂ ਸੜਕਾਂ ਤੋਂ ਦੁਖੀ ਹੋ ਗਏ ‘ਭੂਤ’, ਸੜਕਾਂ ਉਤੇ ਉਤਰ ਕੀਤਾ ਮੁਜ਼ਾਹਰਾ


ਵੀਓਪੀ ਬਿਊਰੋ, ਜਲੰਧਰ- ਜਲੰਧਰ ਵਿਚ ਟੁੱਟੀਆਂ ਸੜਕਾਂ ਤੋਂ ‘ਭੂਤ’ ਦੁਖੀ ਹੋ ਕੇ ਸੜਕਾਂ ਉਤੇ ਉਤਰ ਆਏ। ਇਨ੍ਹਾਂ ‘ਭੂਤਾਂ’ ਨੇ ਵਰਕਸ਼ਾਪ ਚੌਕ ਵਿਖੇ ਮੁ਼ਜ਼ਾਹਰਾ ਕਰ ਕੇ ਪ੍ਰਸ਼ਾਸਨ ਖ਼ਿਲਾਫ਼ ਟੁੱਟੀਆਂ ਸੜਕਾਂ ਕਾਰਨ ਭੜਾਸ ਕੱਢੀ।


ਦਰਅਸਲ, ਜਲੰਧਰ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਹੈ ਪਰ ਸ਼ਹਿਰ ਦੇ ਬਹੁਤ ਸਾਰੇ ਇਲਾਕੇ ਅਜਿਹੇ ਹਨ ਕਿ ਜਿੱਥੇ ਬੰਦਾ ਸਵੇਰੇ ਕੰਮ ਉਤੇ ਜਾਂਦਾ ਹੈ ਤਾਂ ਸ਼ਾਮ ਨੂੰ ਕੱਚੀਆਂ ਸੜਕਾਂ ਦੀ ਧੂੜ ਮਿੱਟੀ ਕਰਕੇ ਭੂਤ ਬਣਕੇ ਘਰ ਵਾਪਿਸ ਪਰਤਦਾ ਹੈ। ਇਸੇ ਦੇ ਚਲਦੇ ਜਲੰਧਰ ਦੀ ਇੱਕ ਐਨ ਜੀ ਓ ਵੱਲੋਂ ਆਪਣੇ ਆਪ ਨੂੰ ਭੂਤ ਆਰਮੀ ਦਾ ਨਾਮ ਦੇ ਕੇ ਇਨ੍ਹਾਂ ਸੜਕਾਂ ਉਤੇ ਪ੍ਰਦਰਸ਼ਨ ਕੀਤਾ। ਜਲੰਧਰ ਦੇ ਵਰਕਸ਼ਾਪ ਚੌਕ ਵਿਖੇ ਅੱਜ ਇਹ ਲੋਕ ਭੂਤ ਵਾਲੀ ਵੇਸ਼ ਭੂਸ਼ਾ ਪਾਕੇ ਇਕੱਠੇ ਹੋਏ ਅਤੇ ਪ੍ਰਦਰਸ਼ਨ ਕੀਤਾ ।


ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜਲੰਧਰ ਦੇ ਹਾਲਾਤ ਪਹਿਲੇ ਨਾਲੋਂ ਵੀ ਬਦਤਰ ਹੁੰਦੇ ਜਾ ਰਹੇ ਹਨ। ਜਲੰਧਰ ਵਿੱਚ ਜਗ੍ਹਾ-ਜਗ੍ਹਾ ਟੁੱਟੀਆਂ ਸੜਕਾਂ ਕਾਰਨ ਨਾ ਸਿਰਫ ਆਮ ਇਨਸਾਨ ਪਰੇਸ਼ਾਨ ਹੋ ਰਿਹਾ ਹੈ, ਬਲਕਿ ਆਏ ਦਿਨ ਇਹਨਾਂ ਸੜਕਾਂ ਦੇ ਹਾਦਸੇ ਹੁੰਦੇ ਰਹਿੰਦੇ ਹਨ। ਇਨ੍ਹਾਂ ਹਾਲਾਤਾਂ ਤੋਂ ਦੁਖੀ ਹੋ ਕੇ ਐਨਜੀਓ ਨੇ ਇਸ ਤਰ੍ਹਾਂ ਵਿਲੱਖਣ ਢੰਗ ਨਾਲ ਮੁਜ਼ਾਹਰਾ ਕੀਤਾ।

error: Content is protected !!