ਅੱਲੂ ਅਰੁਜਨ ਨੂੰ ਪੁਸ਼ਪਾ ਲਈ ਬੈਸਟ ਐਕਟਰ ਦਾ ਐਵਾਰਡ, ਆਲੀਆ ਭੱਟ ਨੂੰ ਬੈਸਟ ਹੀਰੋਇਨ ਦਾ ਐਵਾਰਡ ਮਿਲਣ ‘ਤੇ ਲੋਕ ਕਹਿੰਦੇ-ਇਸ ਨੂੰ ਅੱਗੇ ਹੀ ਰੱਖਿਓ

ਅੱਲੂ ਅਰੁਜਨ ਨੂੰ ਪੁਸ਼ਪਾ ਲਈ ਬੈਸਟ ਐਕਟਰ ਦਾ ਐਵਾਰਡ, ਆਲੀਆ ਭੱਟ ਨੂੰ ਬੈਸਟ ਹੀਰੋਇਨ ਦਾ ਐਵਾਰਡ ਮਿਲਣ ‘ਤੇ ਲੋਕ ਕਹਿੰਦੇ-ਇਸ ਨੂੰ ਅੱਗੇ ਹੀ ਰੱਖਿਓ

ਨਵੀਂ ਦਿੱਲੀ (ਵੀਓਪੀ ਬਿਊਰੋ) ਵੀਰਵਾਰ ਨੂੰ ਸਾਲ 2021 ਲਈ 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਰਾਕੇਟਰੀ – ਦਿ ਨੰਬੀ ਇਫੈਕਟ ਨੇ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਿਆ ਹੈ। ਜਦੋਂ ਕਿ ਪੁਸ਼ਪਾ ਲਈ ਅੱਲੂ ਅਰਜੁਨ ਨੂੰ ਬੈਸਟ ਐਕਟਰ ਦਾ ਐਵਾਰਡ ਦਿੱਤਾ ਗਿਆ ਹੈ।

ਅੱਲੂ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਤੇਲਗੂ ਅਦਾਕਾਰ ਹਨ। ਗੰਗੂਬਾਈ ਕਾਠਿਆਵਾੜੀ ਲਈ ਆਲੀਆ ਭੱਟ ਅਤੇ ਮਿਮੀ ਲਈ ਕ੍ਰਿਤੀ ਸੈਨਨ ਨੂੰ ਸਾਂਝੇ ਤੌਰ ‘ਤੇ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ।
ਇਸ ਐਵਾਰਡ ਸਮਾਰੋਹ ‘ਚ ਕਈ ਫਿਲਮਾਂ ਨੂੰ ਇਕ ਤੋਂ ਵਧ ਕੇ ਇਕ ਐਵਾਰਡ ਮਿਲੇ। ਫਿਲਮ RRR ਨੂੰ ਕੁੱਲ ਸੱਤ ਪੁਰਸਕਾਰ ਮਿਲੇ ਹਨ। ਗੰਗੂਬਾਈ ਕਾਠੀਆਵਾੜੀ ਅਤੇ ਸਰਦਾਰ ਊਧਮ ਨੂੰ ਪੰਜ-ਪੰਜ ਪੁਰਸਕਾਰ ਮਿਲੇ। ਜਦੋਂ ਕਿ ਦਿ ਕਸ਼ਮੀਰ ਫਾਈਲਜ਼ ਨੇ ਦੋ ਐਵਾਰਡ ਜਿੱਤੇ।
ਦਸੰਬਰ 2021 ਵਿੱਚ ਰਿਲੀਜ਼ ਹੋਈ ਫਿਲਮ ਪੁਸ਼ਪਾ: ਦ ਰਾਈਜ਼ ਵਿੱਚ ਅੱਲੂ ਅਰਜੁਨ ਦਾ ਕਿਰਦਾਰ ਡਾਰਕ ਸੀ। ਫਿਲਮ ‘ਚ ਅੱਲੂ ਇਕ ਮਜ਼ਦੂਰ ਬਣ ਗਿਆ ਹੈ, ਜਿਸ ਦੀਆਂ ਇੱਛਾਵਾਂ ਰਾਜੇ ਵਰਗੀਆਂ ਹਨ। ਫਿਲਮ ਦੀ ਕਹਾਣੀ ਆਮ ਜ਼ਿੰਦਗੀ ਨਾਲ ਸਬੰਧਤ ਸੀ, ਜਿਸ ਨੂੰ ਅੱਲੂ ਅਰਜੁਨ ਨੇ ਵਧੀਆ ਢੰਗ ਨਾਲ ਨਿਭਾਇਆ ਹੈ।
ਫਿਲਮ ਦੇ ਗੀਤਾਂ ਨੂੰ ਵੀ ਖੂਬ ਪਸੰਦ ਕੀਤਾ ਗਿਆ। ਫਿਲਮ ਨੇ ਬਾਕਸ ਆਫਿਸ ‘ਤੇ ਦੁਨੀਆ ਭਰ ‘ਚ 332 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਇਸ ਦੇ ਨਾਲ ਹੀ ਲੋਕ ਆਲੀਆ ਭੱਟ ਤੇ ਕ੍ਰਿਤੀ ਸੈਨਨ ਨੂੰ ਸੋਸ਼ਲ ਮੀਡੀਆ ‘ਤੇ ਟਰੋਲ ਕਰ ਰਹੇ ਹਨ, ਲੋਕ ਕਹਿ ਰਹੇ ਹਨ ਕਿ ਆਲੀਆ ਭੱਟ ਵਰਗੀਆਂ ਨੂੰ ਐਵਾਰਡ ਦੇ ਕੇ ਹਰ ਵਾਰ ਦਿਖਾਇਆ ਜਾਂਦਾ ਹੈ ਕਿ ਸਟਾਰ ਕਿੱਡ ਹੀ ਹੁਨਰਮੰਦ ਹਨ।

error: Content is protected !!