ਧੀ ਨੇ ਖੋਲ੍ਹੇ ਪਿਓ ਦੀ ਗੰਦੀ ਕਰਤੂਤ ਦੇ ਭੇਤ, ਮਾਂ ਦੀ ਮੌਤ ਤੋਂ ਬਾਅਦ ਕਰਦਾ ਰਿਹਾ ਘਿਨੌਣਾ ਕੰਮ, ਵਿਰੋਧ ਕਰਨ ਉਤੇ ਕਹਿੰਦਾ ਸੀ…

ਧੀ ਨੇ ਖੋਲ੍ਹੇ ਪਿਓ ਦੀ ਗੰਦੀ ਕਰਤੂਤ ਦੇ ਭੇਤ, ਮਾਂ ਦੀ ਮੌਤ ਤੋਂ ਬਾਅਦ ਕਰਦਾ ਰਿਹਾ ਘਿਨੌਣਾ ਕੰਮ, ਵਿਰੋਧ ਕਰਨ ਉਤੇ ਕਹਿੰਦਾ ਸੀ…


ਵੀਓਪੀ ਬਿਊਰੋ, ਨੈਸ਼ਨਲ : ਮੁੜ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਦੇ ਚੁਰੂ ਵਿਚ ਇਕ ਪਿਓ ਨੇ ਆਪਣੀ 15 ਸਾਲਾ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਪਤਨੀ ਦੀ ਮੌਤ ਤੋਂ ਬਾਅਦ ਤੋਂ ਹੀ ਉਕਤ ਵਿਅਕਤੀ ਇਹ ਘਿਨੌਣਾ ਕੰਮ ਕਰਦਾ ਰਿਹਾ। ਪੀੜਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਪਿਓ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪਤਨੀ ਦੀ ਮੌਤ ਤੋਂ ਬਾਅਦ ਤੋਂ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਮੁਲਜ਼ਮ ਦੇ ਖ਼ਿਲਾਫ਼ ਪੋਕਸੋ ਐਕਟ ਸਮੇਤ ਕਈ ਧਾਰਾਵਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਡੀ.ਐੱਸ.ਪੀ. ਰਜਿੰਦਰ ਬੁਰੜਕ ਨੇ ਦੱਸਿਆ ਕਿ ਨਾਬਾਲਗ ਕੁੜੀ ਦੇ ਮਾਮੇ ਨੇ ਸ਼ਿਕਾਇਤ ਦਿੱਤੀ ਹੈ ਕਿ 21 ਅਗਸਤ ਨੂੰ ਉਸ ਦੀ ਭਾਬੀ ਕੋਲ ਚੁਰੂ ਤੋਂ ਨਾਬਾਲਗ ਭਾਂਜੀ ਦਾ ਫ਼ੋਨ ਆਇਆ ਤੇ ਉਸ ਨੇ ਦੱਸਿਆ ਕਿ ਸਾਲ 2020 ਵਿਚ ਮਾਂ ਦੀ ਮੌਤ ਹੋ ਗਈ ਸੀ। ਮਾਂ ਦੀ ਮੌਤ ਦੇ 15 ਦਿਨ ਬਾਅਦ ਤੋਂ ਹੀ ਪਿਓ ਉਸ ਦੇ ਨਾਲ ਗ਼ਲਤ ਕੰਮ ਕਰ ਰਿਹਾ ਹੈ। ਉਸ ਨੇ ਇਹ ਵੀ ਦੱਸਿਆ ਕਿ ਵਿਰੋਧ ਕਰਨ ‘ਤੇ ਪਾਪਾ ਜਾਨੋਂ ਮਾਰਨ ਦੀ ਧਮਕੀ ਵੀ ਦਿੰਦੇ ਹਨ।


ਨਾਬਾਲਗ ਬੱਚੀ ਨੇ ਦੱਸਿਆ ਕਿ ਪਿਓ ਦੇ ਗੰਦੇ ਕਾਰੇ ਪਿਛਲੇ ਲੰਬੇ ਸਮੇਂ ਤੋਂ ਜਾਰੀ ਹਨ। ਇਸ ਦੌਰਾਨ ਤਕਰੀਬਨ 2 ਸਾਲ ਪਹਿਲਾਂ ਉਹ ਗਰਭਵਤੀ ਵੀ ਹੋ ਗਈ ਸੀ। ਇਸ ‘ਤੇ ਮੁਲਜ਼ਮ ਪਿਓ ਨੇ ਬਾਜ਼ਾਰ ਤੋਂ ਲਿਆ ਕੇ ਗਰਭ ਡੇਗਣ ਦੀ ਗੋਲ਼ੀ ਵੀ ਖੁਆ ਦਿੱਤੀ। ਜਿਸ ਨਾਲ ਉਸ ਦੀ ਤਬੀਅਤ ਵੀ ਕਾਫ਼ੀ ਵਿਗੜ ਗਈ ਸੀ। ਇਸ ਦੇ ਬਾਵਜੂਦ ਉਸ ਦੇ ਪਿਤਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤੇ ਉਸ ਨਾਲ ਹਵਸ ਮਿਟਾਉਂਦਾ ਰਿਹਾ। ਜਦੋਂ ਉਹ ਇਸ ਸਭ ਦਾ ਵਿਰੋਧ ਕਰਦੀ ਸੀ ਤਾਂ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤਕ ਦਿੰਦਾ ਸੀ।
ਸ਼ਿਕਾਇਤ ਵਿਚ ਦੱਸਿਆ ਗਿਆ ਕਿ ਉਕਤ ਪਿਓ ਨੇ 20 ਅਗਸਤ ਨੂੰ ਨਾਬਾਲਗ ਧੀ ਨਾਲ ਕੁੱਟਮਾਰ ਕੀਤੀ ਤੇ 21 ਅਗਸਤ ਦੀ ਰਾਤ ਨੂੰ ਵੀ ਉਸ ਨਾਲ ਗ਼ਲਤ ਕੰਮ ਕੀਤਾ। ਪੀੜਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!