ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਮਿਲਣ ਕਾਰਨ ਗੁੱਸੇ ਵਿਚ ਆਏ ਪ੍ਰਸ਼ੰਸਕ ਨੇ ਨਹਿਰ ਵਿਚ ਸੁੱਟੀ ਆਪਣੀ ਥਾਰ, ਵੀਡੀਓ ਵਾਇਰਲ ਹੋਈ ਤਾਂ ਪੁਲਿਸ ਨੇ ਕਰ’ਤਾ ਪਰਚਾ

ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਮਿਲਣ ਕਾਰਨ ਗੁੱਸੇ ਵਿਚ ਆਏ ਪ੍ਰਸ਼ੰਸਕ ਨੇ ਨਹਿਰ ਵਿਚ ਸੁੱਟੀ ਆਪਣੀ ਥਾਰ, ਵੀਡੀਓ ਵਾਇਰਲ ਹੋਈ ਤਾਂ ਪੁਲਿਸ ਨੇ ਕਰ’ਤਾ ਪਰਚਾ


ਵੀਓਪੀ ਬਿਊਰੋ, ਜਲੰਧਰ : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਇਨਸਾਫ ਨਾ ਮਿਲਣ ਕਾਰਨ ਗਾਇਕ ਦੇ ਮਾਪੇ ਨਿਰਾਸ਼ ਹਨ। ਮਰਹੂਮ ਗਾਇਕ ਦੇ ਮਾਪਿਆਂ ਦੇ ਨਾਲ ਨਾਲ ਆਮ ਜਨਤਾ ਵੀ ਇਨਸਾਫ ਦੀ ਉਡੀਕ ਕਰ ਰਹੀ ਹੈ। ਮੂਸੇਵਾਲਾ ਦੇ ਪ੍ਰਸ਼ੰਸਕ ਵੀ ਇਨਸਾਫ ਦੀ ਮੰਗ ਕਰ ਰਹੇ ਹਨ। ਸੋਮਵਾਰ ਨੂੰ ਜਲੰਧਰ ‘ਚ ਮੂਸੇਵਾਲਾ ਦੇ ਇਕ ਪ੍ਰਸ਼ੰਸਕ ਨੇ ਇਨਸਾਫ ਨਾ ਮਿਲਣ ਕਾਰਨ ਗੁੱਸੇ ‘ਚ ਆਪਣੀ ਥਾਰ ਜੀਪ ਨੂੰ ਬਸਤੀ ਬਾਬਾ ਖੇਲ ਨਹਿਰ ‘ਚ ਸੁੱਟ ਦਿੱਤਾ । ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਥਾਰ ਜੀਪ ਨੂੰ ਨਹਿਰ ਵਿੱਚ ਸੁੱਟਣ ਵਾਲਾ ਵਿਅਕਤੀ ਪੇਸ਼ੇ ਤੋਂ ਵਕੀਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਦਿਵਾਉਣ ਵਿੱਚ ਅਸਫਲ ਰਹੀ ਹੈ । ਇਸ ਗੁੱਸੇ ਵਿੱਚ ਉਹ ਆਪਣੀ ਥਾਰ ਗੱਡੀ ਨੂੰ ਪਾਣੀ ਵਿੱਚ ਉਤਾਰ ਰਿਹਾ ਹੈ। ਤਾਂ ਜੋ ਸਰਕਾਰ ਦਾ ਧਿਆਨ ਇਸ ਪਾਸੇ ਆਵੇ ਅਤੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਇਆ ਜਾਵੇ ।
ਇਸ ਮਗਰੋਂ ਪੁਲਿਸ ਵੱਲੋਂ ਉਕਤ ਵਕੀਲ ਖਿਲਾਫ ਆਈ.ਪੀ.ਸੀ. ਨਹਿਰੀ ਵਿਭਾਗ ਦੀ 70 ਕਨਾਲਾਂ ਦੇ ਨੁਕਸਾਨ ਲਈ ਆਈਪੀਸੀ ਦੀ ਧਾਰਾ 283, 287 ਅਤੇ ਡਰੇਨ ਐਕਟ 1875 ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਵਕੀਲ ਵੱਲੋਂ ਕਾਹਲੀ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਬਾਰੇ ਦਿੱਤਾ ਗਿਆ ਬਿਆਨ ਦਰਜ ਕੀਤਾ ਗਿਆ ਹੈ।


ਤੁਹਾਨੂੰ ਦੱਸ ਦੇਈਏ ਕਿ ਜਦੋਂ ਜਲੰਧਰ ਦੀ ਬਾਬਾ ਖੇਲ ਨਹਿਰ ‘ਚ ਥਾਰ ਜੀਪ ਦੀ ਵੀਡੀਓ ਵਾਇਰਲ ਹੋਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਮੌਕੇ ‘ਤੇ ਭਾਰੀ ਭੀੜ ਇਕੱਠੀ ਹੋ ਗਈ। ਇਸ ਤੋਂ ਬਾਅਦ ਜੇਸੀਬੀ ਦੀ ਮਦਦ ਨਾਲ ਥਾਰ ਜੀਪ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ।

 

error: Content is protected !!