ਪੰਜਾਬ ‘ਚ ਗਠਜੋੜ ਨੂੰ ਲੈ ਕੇ ਰੇੜਕਾ… ਸਿੱਧੂ ਨੇ ਹਾਮੀ ਭਰੀ ਤਾਂ ਸੀਐੱਮ ਮਾਨ ਕਹਿੰਦੇ- ਅਸੀ ਇਕੱਲੇ ਜਿੱਤਣਾ ਜਾਣਦੇ ਹਾਂ
ਚੰਡੀਗੜ੍ਹ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਵੇਂ ਕੌਮੀ ਪੱਧਰ ‘ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਨੂੰ ਲੈ ਕੇ ਹਾਈਕਮਾਂਡ ਪੱਧਰ ‘ਤੇ ਸਹਿਮਤੀ ਬਣ ਗਈ ਹੋਵੇ ਪਰ ਪੰਜਾਬ ‘ਚ ਆਗੂ ਅਜੇ ਵੀ ਵੱਖ-ਵੱਖ ਆਵਾਜ਼ਾਂ ‘ਚ ਹਨ। ਇੱਕ ਦਿਨ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ‘ਆਪ’ ਨਾਲ ਗਠਜੋੜ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਦੇ ਨਾਲ ਹੀ ਬੁੱਧਵਾਰ ਨੂੰ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗਠਜੋੜ ਸਬੰਧੀ ਹਾਈਕਮਾਂਡ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ 2024 ਦੀਆਂ ਚੋਣਾਂ ਲਈ ਪੰਜਾਬ ਵਿੱਚ ਕਾਂਗਰਸ ਨਾਲ ਗਠਜੋੜ ਨੂੰ ਲੈ ਕੇ ਹਾਈਕਮਾਂਡ ਤੋਂ ਵੱਖਰਾ ਆਪਣਾ ਪੱਖ ਰੱਖਿਆ ਹੈ।