ਸੀਐਮ ਮਾਨ ਦਾ ਵੜਿੰਗ ਤੇ ਮਜੀਠੀਆ ਨੂੰ ਚੈਲੇਂਜ, 45 ਫ਼ੀਸਦੀ ਨੰਬਰਾਂ ਵਿਚ ਪੰਜਾਬੀ ਪ੍ਰੀਖਿਆ ਪਾਸ ਕਰ ਕੇ ਵਿਖਾ ਦਿਓ, ਖਹਿਰਾ ਤੇ ਮਜੀਠੀਆ ਬੋਲੇ, ਸੂਬਾ ਚਲਾਉਣਾ ਕਾਮੇਡੀ ਸਰਕਸ ਨਹੀਂ
ਵੀਓਪੀ ਬਿਊਰੋ, ਜਲੰਧਰ-ਸੂਬੇ ਵਿਚ ਸਬ ਇੰਸਪੈਕਟਰਾਂ ਦੀ ਭਰਤੀ ਵਿਚ ਹਰਿਆਣਾ ਦੇ ਨੌਜਵਾਨਾਂ ਦੀ ਭਰਤੀ ਕਰਨ ਦੇ ਮੁੱਦੇ ਉਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਵਲੋਂ ਸਵਾਲ ਉਠਾਉਣ ਉਤੇ ਮੁੱਖ ਮੰਤਰੀ ਮਾਨ ਨੇ ਇਨ੍ਹਾਂ ਆਗੂਆਂ ਨੂੰ ਜਵਾਬ ਦਿੰਦਿਆਂ ਚੈਲੇਂਜ ਵੀ ਦੇ ਦਿੱਤਾ। ਪੰਜਾਬ ਪੁਲਿਸ ਦੇ 560 ਸਬ-ਇੰਸਪੈਕਟਰਾਂ ਨੂੰ ਨਿਯੁਕਤ ਪੱਤਰ ਵੰਡਣ ਲਈ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਸਟੇਟ ਦੇ ਨਿਯਮਾਂ ਮੁਤਾਬਕ 95 ਫ਼ੀਸਦੀ ਪੰਜਾਬੀ ਨੌਜਵਾਨਾਂ ਦੀ ਤੇ 5 ਫ਼ੀਸਦੀ ਬਾਹਰਲੇ ਸੂਬੇ ਦੇ ਨੌਜਵਾਨਾਂ ਦੀ ਭਰਤੀ ਕੀਤੀ ਹੈ। 5 ਫ਼ੀਸਦੀ ਵਿਚੋਂ ਵੀ ਇਹ ਉਹ ਨੌਜਵਾਨ ਹਨ ਜਿਨ੍ਹਾਂ ਨੇ ਪੰਜਾਬ ਵਿਚ ਰਹਿੰਦਿਆਂ ਪੰਜਾਬੀ ਦੀ ਪ੍ਰੀਖਿਆ ਪਾਸ ਕੀਤੀ। ਪਰਮਾਨੈਂਟ ਰਿਹਾਇਸ਼ ਭਾਵੇਂ ਬਾਹਰਲੇ ਸੂਬਿਆਂ ਵਿਚ ਹੋਵੇਗੀ ਪਰ ਹੈਗੇ ਉਹ ਵੀ ਪੰਜਾਬੀ ਪਰਿਵਾਰ ਹੀ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਤੇ ਬਿਕਰਮ ਮਜੀਠੀਆ ਦਾ ਨਾਂ ਲੈਂਦਿਆਂ ਚੈਲੇਂਜ ਕੀਤਾ ਕਿ ਪੰਜਾਬ ਦੇ ਹੱਕਾਂ ਦਾ ਡਰਾਮਾ ਕਰਨ ਵਾਲਿਆਂ ਨੂੰ ਇਕ ਮਹੀਨੇ ਦਾ ਸਮਾਂ ਦਿੰਦੇ ਹਾਂ। ਉਹ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਵਿਚੋਂ 45 ਫ਼ੀਸਦੀ ਹੀ ਨੰਬਰ ਲੈ ਕੇ ਵਿਖਾ ਦੇਣ। ਉਨ੍ਹਾਂ ਕਿਹਾ ਕਿ ਪਹਾੜਾਂ ਦੇ ਸਕੂਲਾਂ ਵਿਚ ਪੰਜਾਬੀ ਨਹੀਂ ਪੜਾਈ ਜਾਂਦੀ।
ਜਿਹੜੇ ਮੇਰੇ ਪੰਜਾਬ ਨਾਲ ਵਫ਼ਾਦਾਰੀ ‘ਤੇ ਸਵਾਲ ਚੁੱਕਦੇ ਨੇ..ਉਹਨਾਂ ਨੂੰ ਕਹਿਣਾ ਪੰਜਾਬੀ ਵਿਸ਼ੇ ਦੇ ਪੇਪਰ ‘ਚੋਂ 45% ਨੰਬਰ ਲੈਕੇ ਹੀ ਦਿਖਾ ਦੋ…ਪਹਾੜਾਂ ਦੇ ਸਕੂਲਾਂ ‘ਚ ਪੰਜਾਬੀ ਵਿਸ਼ਾ ਨੀ ਪੜਾਉਂਦੇ… pic.twitter.com/JEecLS8FDk
— Bhagwant Mann (@BhagwantMann) September 9, 2023
ਭਗਵੰਤ ਮਾਨ ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ : ਖਹਿਰਾ
ਉਧਰ, ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਵੱਲੋਂ 45 ਫੀਸਦੀ ਅੰਕਾਂ ਨਾਲ ਪੰਜਾਬੀ ਦੀ ਪ੍ਰੀਖਿਆ ਪਾਸ ਕਰਨ ਦੀ ਚੁਣੌਤੀ ਦੇਣ ਮਗਰੋਂ ਪਲਟਵਾਰ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ। ਖਹਿਰਾ ਨੇ ਸੀਐਮ ਮਾਨ ਵੱਲੋਂ ਗ਼ਲਤ ਪੰਜਾਬੀ ਸ਼ਬਦ ਲਿਖਣ ਦੀ ਫੋਟੋ ਸਾੰਝੀ ਕਰਦਿਆਂ ਟਵੀਟ ਕੀਤਾ ਕਿ ਭਗਵੰਤ ਮਾਨ ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ ਜ਼ਰਾ।
CM @BhagwantMann ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ ਜ਼ਰਾ – ਖਹਿਰਾ @RajaBrar_INC @bsmajithia pic.twitter.com/noPImJcmuH
— Sukhpal Singh Khaira (@SukhpalKhaira) September 10, 2023
ਮਾਨ ਸਾਹਿਬ, ਤੁਹਾਡੀ ਨਾ ਅੰਗਰੇਜ਼ੀ ਸਮਝ ਵਿਚ ਆਵੇ, ਨਾ ਪੰਜਾਬੀ ਤੇ ਨਾ ਪਾਲਿਸੀ : ਮਜੀਠੀਆ
ਖਹਿਰਾ ਤੋਂ ਇਲਾਵਾ, ਮਜੀਠੀਆ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਉਤੇ ਪਲਟਵਾਰ ਕੀਤਾ ਹੈ। ਮਜੀਠੀਆ ਨੇ ਕਿਹਾ ਹੈ ਕਿ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡਣ ਵਾਲਾ ਅੱਜ ਦੂਜਿਆਂ ਨੂੰ ਗਿਆਨ ਵੰਡ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਾਵੇਂ ਕਾਮੇਡੀ ਸਰਕਸ ਵਿੱਚ ਬਹੁਤ ਚੰਗਾ ਹੋ ਸਕਦਾ ਹੈ ਪਰ ਸੂਬਾ ਚਲਾਉਣਾ ਕੋਈ ਕਾਮੇਡੀ ਸਰਕਸ ਨਹੀਂ ਹੈ।
ਬਿਕਰਮ ਮਜੀਠੀਆ ਨੇ ਆਪਣੇ ਫੇਸਬੁੱਕ ਪੇਜ਼ ਉੱਪਰ ਲਿਖਿਆ ਹੈ….ਪੰਜਾਬੀਆਂ ਨੂੰ ਬਹੁਤ ਹੈਰਾਨੀ ਹੋ ਰਹੀ ਹੈ ਕਿ ਜਿਸ ਵਿਅਕਤੀ ਨੇ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਹੋਵੇ, ਉਹ ਦੂਜਿਆਂ ਨੂੰ ਗਿਆਨ ਵੰਡ ਰਿਹਾ ਹੈ। ਭਗਵੰਤ ਮਾਨ ਜੀ ਪੰਜਾਬੀਆਂ ਨੇ 2022 ਵਿੱਚ ਤੁਹਾਡੇ ’ਤੇ ਇਸ ਕਰਕੇ ਵਿਸਾਹ ਕਰ ਲਿਆ ਸੀ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਤੁਸੀਂ ਸੂਬੇ ਦੇ ਸਭ ਤੋਂ ਨਿਕੰਮੇ ਮੁੱਖ ਮੰਤਰੀ ਸਾਬਤ ਹੋਵੋਗੇ। ਮੁੱਖ ਮੰਤਰੀ ਭਾਵੇਂ ਕਾਮੇਡੀ ਸਰਕਸ ਵਿੱਚ ਬਹੁਤ ਚੰਗਾ ਹੋ ਸਕਦਾ ਹੈ ਪਰ ਸੂਬਾ ਚਲਾਉਣਾ ਕੋਈ ਕਾਮੇਡੀ ਸਰਕਸ ਨਹੀਂ ਹੈ।ਭਗਵੰਤ ਮਾਨ ਜੀ ਸਾਡਾ ਤਾਂ ਰੱਬ ਰਾਖਾ ਪਰ ਜਿਹੜੀ ਪੰਜਾਬੀ ਤੁਸੀਂ ਲਿਖ ਰਹੇ , ਤਹਾਨੂੰ ਤਾਂ ਪੰਜਾਬੀ ਨੰਬਰ ਦੇਣਗੇ ਉਹ ਵੀ 420 ਜੋ ਤੁਸੀਂ ਪੰਜਾਬੀਆਂ ਨਾਲ ਕਰ ਰਹੇ ਹੋ..ਨਾ ਤੁਹਾਡੀ ਅੰਗਰੇਜ਼ੀ ਸਮਝ ਆਵੇ !
ਤੇ ਨਾ ਪੰਜਾਬੀ!
ਤੇ ਨਾ ਪਾਲਿਸੀ।
ਭਗਵੰਤ ਮਾਨ ਜੀ ਸਾਡਾ ਤਾਂ ਰੱਬ ਰਾਖਾ ਪਰ ਜਿਹੜੀ ਪੰਜਾਬੀ ਤੁਸੀਂ ਲਿਖ ਰਹੇ , ਤਹਾਨੂੰ ਤਾਂ ਪੰਜਾਬੀ ਨੰਬਰ ਦੇਣਗੇ ਉਹ ਵੀ 420 ਜੋ ਤੁਸੀਂ ਪੰਜਾਬੀਆਂ ਨਾਲ ਕਰ ਰਹੇ ਹੋ..ਨਾ ਤੁਹਾਡੀ ਅੰਗਰੇਜ਼ੀ ਸਮਝ ਆਵੇ !
ਤੇ ਨਾ ਪੰਜਾਬੀ!
ਤੇ ਨਾ ਪਾਲਿਸੀ। @BhagwantMann @AamAadmiParty @AAPPunjab
#420 pic.twitter.com/i1NCbjo2OE— Bikram Singh Majithia (@bsmajithia) September 10, 2023