ਬੀਬੀ ਜਗੀਰ ਕੌਰ ਦਾ ਵਰਲਡ ਬੁੱਕ ਆਫ ਰਿਕਾਰਡ ‘ਚ ਦਰਜ ਹੋਇਆ ਨਾਮ, ਸਿੱਖ ਕੌਮ ‘ਚ ਖੁਸ਼ੀ ਦੀ ਲਹਿਰ 

ਬੀਬੀ ਜਗੀਰ ਕੌਰ ਦਾ ਵਰਲਡ ਬੁੱਕ ਆਫ ਰਿਕਾਰਡ ‘ਚ ਦਰਜ ਹੋਇਆ ਨਾਮ, ਸਿੱਖ ਕੌਮ ‘ਚ ਖੁਸ਼ੀ ਦੀ ਲਹਿਰ

ਅੰਮ੍ਰਿਤਸਰ (ਵੀਓਪੀ ਬਿਊਰੋ) – ਦੇਸ਼ ਇਸ ਵੇਲੇ ਕੋਰੋਨਾ ਨਾਲ ਜੰਗ ਲੜ ਰਿਹਾ ਹੈ। ਇਹ ਜੰਗ ਅਜਿਹੀ ਹੈ ਜੋ ਇਕੱਲੇ ਨਹੀਂ ਲੜੀ ਜਾ ਸਕਦੀ। ਦੇਸ਼ ਵਿਚ ਇਸ ਵੇਲੇ ਕਰੋੜਾਂ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਲੱਖਾਂ ਦੀ ਗਿਣਤੀ ਵਿਚ ਕੀਮਤੀ ਜਾਨਾਂ ਚਲੀਆਂ ਗਈਆਂ ਹਨ। ਇਸ ਸਮੇਂ ਕਈ ਵਰਗਾਂ ਦੇ ਲੋਕ ਦੇਸ਼ ਦੀ ਜਨਤਾ ਨੂੰ ਬਚਾਉਣ ਖ਼ਾਤਰ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਇਸ ਭਿਆਨਕ ਸਮੇਂ ਵਿਚ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

ਵੈਸੇ ਜਦੋਂ ਕਿਸੇ ਦੇਸ਼ ‘ਤੇ ਵੀ ਭਾਰੀ ਪਈ ਹੈ ਸਿੱਖ ਸੰਸਥਾਵਾਂ ਨੇ ਬਹੁਤ ਯੋਗਦਾਨ ਪਾਇਆ ਹੈ। ਇਸ ਦੀ ਵੱਡੀ ਉਦਾਹਰਨ ਖ਼ਾਲਸਾ ਏਡ ਵਰਗੀਆਂ ਹੋਰ ਕਈ ਸੰਸਥਾਵਾਂ ਹਨ। ਇਸ ਵੇਲੇ ਸਿੱਖ ਕੌਮ ਲਈ ਮਾਣ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅੰਮ੍ਰਿਤਸਰ ਵਲੋਂ ਨਿਭਾਈਆਂ ਜਾ ਰਹੀਆਂ ਵਡਮੁੱਲੀਆਂ ਸੇਵਾਵਾਂ ਨੂੰ ਵੇਖਦਿਆਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਨਾਮ ਵਰਲਡ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਇਹ ਮਾਣ ਸਿੱਖ ਕੌਮ ਦਾ ਮਾਣ ਹੈ।

error: Content is protected !!