ਅਮਰੀਕਾ ਨੇ ਕੈਨੇਡਾ ਨੂੰ ਖੁਫੀਆ ਜਾਣਕਾਰੀ ਦੇ ਕੇ ਭੜਕਾਇਆ ਭਾਰਤ ਦੇ ਖਿਲਾਫ਼… ਖੁਲਾਸਾ- ਨਿੱਝਰ ਨੂੰ ਪਤਾ ਸੀ ਹਮਲਾ ਹੋਣ ਵਾਲਾ

ਅਮਰੀਕਾ ਨੇ ਕੈਨੇਡਾ ਨੂੰ ਖੁਫੀਆ ਜਾਣਕਾਰੀ ਦੇ ਕੇ ਭੜਕਾਇਆ ਭਾਰਤ ਦੇ ਖਿਲਾਫ਼… ਖੁਲਾਸਾ- ਨਿੱਝਰ ਨੂੰ ਪਤਾ ਸੀ ਹਮਲਾ ਹੋਣ ਵਾਲਾ

ਵੀਓਪੀ ਬਿਊਰੋ -ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਕੈਨੇਡਾ ਵਿੱਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਕਥਿਤ ਸ਼ਮੂਲੀਅਤ ਬਾਰੇ ਆਪਣੇ ਦਾਅਵਿਆਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਸਨੇ “ਕਈ ਹਫ਼ਤੇ ਪਹਿਲਾਂ” ਭਾਰਤ ਨਾਲ “ਭਰੋਸੇਯੋਗ ਦੋਸ਼” ਸਾਂਝੇ ਕੀਤੇ ਸਨ।

ਵਾਰ ਵਾਰ ਕੈਨੇਡਾ ਵੱਲੋਂ ਭਾਰਤ ‘ਤੇ ਲਾਏ ਜਾ ਰਹੇ ਦੋਸ਼ਾਂ ਵਿਚਕਾਰ ਇਕ ਹੋਰ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਹੈ। ਇਕ ਅਮਰੀਕੀ ਅਖਬਾਰ ਨੇ ਖੁਲਾਸਾ ਕੀਤਾ ਹੈ ਕਿ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਅਮਰੀਕਾ ਨੇ ਖੁਦ ਕੈਨੇਡਾ ਨੂੰ ਖੁਫੀਆ ਜਾਣਕਾਰੀ ਭੇਜੀ ਸੀ।

ਅਮਰੀਕਾ ਦੀ ਅਖਬਾਰ ਦਿ ਨਿਊ ਯਾਰਕ ਟਾਈਮ ਨੇ ਇਹ ਖੁਲਾਸਾ ਕੀਤਾ ਹੈ ਕਿ ਅਮਰੀਕਾ ਨੇ ਕੈਨੇਡਾ ਨੂੰ ਖੁਫੀਆ ਜਾਣਕਾਰੀ ਦੇ ਦੱਸਿਆ ਹੈ ਕਿ ਨਿੱਝਰ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੈ। ਇਸ ਦੌਰਾਨ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਕੈਨੇਡੀਅਨ ਅਫਸਰਾਂ ਨੇ ਇਸ ਸਬੰਧੀ ਨਿੱਝਰ ਨੂੰ ਵੀ ਚੇਤਾਵਨੀ ਦਿੱਤੀ ਸੀ ਕਿ ਉਸ ਉੱਪਰ ਹਮਲਾ ਹੋਣ ਵਾਲਾ ਹੈ।

ਇਸ ਤੋਂ ਬਾਅਦ ਹੀ ਟਰੂਡੋ ਨੇ ਕਿਹਾ ਕਿ “ਕੈਨੇਡਾ ਨੇ ਭਰੋਸੇਮੰਦ ਦੋਸ਼ਾਂ ਨੂੰ ਸਾਂਝਾ ਕੀਤਾ ਹੈ, ਜਿਨ੍ਹਾਂ ਬਾਰੇ ਮੈਂ ਸੋਮਵਾਰ ਨੂੰ ਭਾਰਤ ਨਾਲ ਗੱਲ ਕੀਤੀ ਸੀ। ਅਸੀਂ ਅਜਿਹਾ ਕਈ ਹਫ਼ਤੇ ਪਹਿਲਾਂ ਕੀਤਾ ਸੀ। ਅਸੀਂ ਭਾਰਤ ਨਾਲ ਉਸਾਰੂ ਕੰਮ ਕਰਨ ਲਈ ਉੱਥੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਡੇ ਨਾਲ ਜੁੜਨ ਤਾਂ ਜੋ ਅਸੀਂ ਇਸ ਦੀ ਤਹਿ ਤੱਕ ਪਹੁੰਚ ਸਕੀਏ। ਮਾਮਲਾ ਕਾਫੀ ਗੰਭੀਰ ਹੈ।

error: Content is protected !!