ਤੇਰਾ ਤੇਰਾ ਹੱਟੀ ਅਤੇ ਹਰਿਆਵਲ ਪੰਜਾਬ ਨੇ ਸਕੂਲ ਵਿੱਚ ਬੱਚਿਆਂ ਕੋਲੋਂ ਲਗਵਾਏ ਪੌਦੇ, ਬੱਚਿਆਂ ਨੇ ਪੌਦਿਆਂ ਦੇ ਰੱਖੇ ਨਾਮ

ਤੇਰਾ ਤੇਰਾ ਹੱਟੀ ਅਤੇ ਹਰਿਆਵਲ ਪੰਜਾਬ ਨੇ ਸਕੂਲ ਵਿੱਚ ਬੱਚਿਆਂ ਕੋਲੋਂ ਲਗਵਾਏ ਪੌਦੇ, ਬੱਚਿਆਂ ਨੇ ਪੌਦਿਆਂ ਦੇ ਰੱਖੇ ਨਾਮ

 

ਜਲੰਧਰ (ਰੀਤਿਕਾ ਭਗਤ) ਤੇਰਾ ਤੇਰਾ ਹੱਟੀ ਅਤੇ ਹਰਿਆਵਲ ਪੰਜਾਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਸਤੀ ਦਾਨਿਸ਼ਮੰਦਾਂ ਵਿਖੇ ਇੱਕ ਉਪਰਾਲਾ ਕੀਤਾ ਗਿਆ। ਜਿਸ ਵਿੱਚ ਤੇਰਾ ਤੇਰਾ ਹੱਟੀ ਦੀ ਟੀਮ ਅਤੇ ਹਰਿਆਵਲ ਪੰਜਾਬ ਦੀ ਟੀਮ ਵੱਲੋਂ ਵੱਖ-ਵੱਖ ਪੌਦੇ ਲਗਾਏ ਗਏ। ਜਿਸ ਵਿੱਚ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਦਾ ਕਾਫ਼ੀ ਯੋਗਦਾਨ ਰਿਹਾ| ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਸਕੂਲ ਦੇ ਮੈਦਾਨ  ਵਿੱਚ 100 ਪੌਦੇ ਲਗਾਏ। ਕਈ ਬੱਚਿਆਂ ਨੇ ਪੌਦਿਆਂ ਦੇ ਨਾਮ ਵੀ ਰੱਖੇ ਅਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਅਸੀਂ ਇਸ ਸਕੂਲ ਵਿੱਚ ਰਹਾਂਗੇ ਉਦੋਂ ਤੱਕ ਅਸੀਂ ਪੋਦਿਆਂ ਦੀ ਪੂਰੀ ਤਰ੍ਹਾਂ ਦੇਖਭਾਲ ਕਰਾਂਗੇ।

ਹਰਿਆਵਲ ਪੰਜਾਬ ਦੀ ਟੀਮ ਵੱਲੋਂ ਪਲਾਸਟਿਕ ਦੇ ਨੁਕਸਾਨ ਬਾਰੇ ਵੀ ਦੱਸਿਆ ਉਹਨਾਂ ਨੇ ਕਿਹਾ ਕਿ ਸਾਨੂੰ ਪਲਾਸਟਿਕ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ। ਪਲਾਸਟਿਕ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲਗਦੀਆਂ ਹਨ। ਇਸ ਕਰਕੇ ਸਾਨੂੰ ਪਲਾਸਟਿਕ ਦੇ ਭਾਂਡੇ ਬੋਤਲਾਂ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ। ਹਰਿਆਵਲ ਪੰਜਾਬ ਵੱਲੋਂ ਗੋਰਿਸ਼ ਪੁਨੀਤ ਅਤੇ ਉਹਨਾਂ ਦੇ ਹੋਰ ਸਾਥੀ ਵੀ ਹਾਜਰ ਸਨ  ਸਕੂਲ ਪ੍ਰਿੰਸੀਪਲ ਰੇਖਾ ਰਾਣੀ ਨੇ ਕਿਹਾ ਕਿ ਅੱਜ ਹਰਿਆਵਲ ਪੰਜਾਬ ਵੱਲੋਂ ਸਕੂਲ ਵਿੱਚ ਪਲਾਨਟੇਸ਼ਨ ਹੋਈ ਅਤੇ ਤੇਰਾ ਤੇਰਾ ਹੱਟੀ ਵੱਲੋਂ ਵੱਖ-ਵੱਖ ਤਰਾਂ ਦੇ ਬੂਟੇ ਲਗਾਏ ਗਏ। ਅਸੀਂ ਇਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਿ ਇਹ ਸਾਡੇ ਸਕੂਲ ਆਏ ਤੇ ਇਹਨਾ ਨੇ ਵੱਖ-ਵੱਖ ਪੌਦੇ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਉਪਰਾਲਾ ਕੀਤਾ। ਉਹਨਾਂ ਨੇ ਕਿਹਾ ਕਿ ਇਨ੍ਹਾਂ ਪੌਦੇਆਂ ਦੀ ਦੇਖਭਾਲ ਲਈ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਦੀ ਡਿਊਟੀ ਲਗਾਈ ਜਾਵੇਗੀ।

ਇਸ ਮੌਕੇ ਤੇਰੇ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਜਤਿੰਦਰਪਾਲ ਸਿੰਘ, ਮਨਦੀਪ ਕੌਰ, ਯਸ਼ਪ੍ਰੀਤ ਕੌਰ, ਅਮਰਪ੍ਰੀਤ ਸਿੰਘ, ਕਮਲਜੀਤ ਸਿੰਘ, ਬਲਵਿੰਦਰ ਸਿੰਘ, ਟਵਿੰਕਲ, ਸੁਨੀਤਾ, ਜਸਪ੍ਰੀਤ, ਸ਼ੈਲੀ ਆਦਿ ਹਾਜ਼ਰ ਸਨ।

error: Content is protected !!