ਰੱਬ ਦਾ ਵਾਸਤਾ…ਮੇਰੀ ਪਤਨੀ…ਮੇਰਾ ਸਾਥ ਦਿਓ…ਪੁਲਿਸ ਜਾਂਚ ਕਰ ਰਹੀ; ਕੁੱਲੜ ਪੀਜ਼ਾ ਵਾਲੇ ਮੁੰਡੇ ਨੇ ਫੇਸਬੁੱਕ ਪੇਜ਼ ਉਤੇ ਪੋਸਟ ਪਾ ਕੇ ਰਾਜ਼ੀਨਾਮੇ ਬਾਰੇ ਕਹੀ ਇਹ ਗੱਲ

ਰੱਬ ਦਾ ਵਾਸਤਾ…ਮੇਰੀ ਪਤਨੀ…ਮੇਰਾ ਸਾਥ ਦਿਓ…ਪੁਲਿਸ ਜਾਂਚ ਕਰ ਰਹੀ; ਕੁੱਲੜ ਪੀਜ਼ਾ ਵਾਲੇ ਮੁੰਡੇ ਨੇ ਫੇਸਬੁੱਕ ਪੇਜ਼ ਉਤੇ ਪੋਸਟ ਪਾ ਕੇ ਰਾਜ਼ੀਨਾਮੇ ਬਾਰੇ ਕਹੀ ਇਹ ਗੱਲ


ਵੀਓਪੀ ਬਿਊਰੋ, ਜਲੰਧਰ : ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਇਤਰਾਜ਼ਯੋਗ ਵੀਡੀਓਜ਼ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਇਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਹੁਣ ਪਤੀ ਨੇ ਫੇਸਬੁੱਕ ਪੇਜ਼ ‘ਤੇ ਆਪਣੀ ਪਤਨੀ ਦੀ ਹਾਲਤ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਹੈ। ਉਸ ਨੇ ਮੀਡੀਆ ਤੇ ਜਨਤਾ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ।

ਪਤੀ ਨੇ ਲਿਖਿਆ ‘ਪਤਨੀ ਬਹੁਤ ਡਿਪਰੈਸ਼ਨ ‘ਚ ਹੈ। ਰੱਬ ਦਾ ਵਾਸਤਾ, ਅਸੀਂ ਦੁਬਾਰਾ ਸਮਾਜ ‘ਚ ਵਾਪਸ ਆ ਸਕੀਏ। ਤੁਹਾਡੇ ਸਹਾਰੇ ਦੇ ਨਾਲ ਹੀ ਹੋ ਸਕਦਾ ਹੈ। ਪਾਜ਼ੇਟੀਵਿਟੀ ਫੈਲਾਓ।’ ਉਸ ਨੇ ਮੀਡੀਆ ਅਤੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਹਾਲਾਤ ‘ਚ ਮੇਰੀ ਹਿੰਮਤ ਨਹੀਂ ਪੈਂਦੀ ਕਿ ਵਾਰ-ਵਾਰ ਵੀਡੀਓ ਬਣਾ ਕੇ ਪੋਸਟ ਕਰਾਂ ਜਾਂ ਇੰਟਰਵਿਊ ਦੇਵਾਂ। ਕਿਸੇ ਦੀ ਵੀ ਦਿੱਤੇ ਝੂਠੇ ਬਿਆਨ ਦੇ ਕਾਰਨ ਸਾਡਾ ਅਕਸ ਖ਼ਰਾਬ ਨਾ ਕਰੋ। ਪੁਲਿਸ ਆਪਣਾ ਕੰਮ ਕਰ ਰਹੀ ਹੈ। ਸਾਡੇ ‘ਤੇ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ। ਕੁਝ ਸਿਆਸੀ ਦਬਾਅ ਕਾਰਨ ਅਸੀਂ ਮਨ੍ਹਾ ਕਰ ਦਿੱਤਾ ਤਾਂ ਸਾਡੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਗਈ ਹੈ। ਮੇਰੇ ਕੋਲ ਸਬੂਤ ਹਨ, ਸਾਡੇ ਕੋਲ ਤੁਹਾਡੇ ਤੋਂ ਇਲਾਵਾ ਕੋਈ ਸਿਆਸੀ ਸਪੋਰਟ ਨਹੀਂ ਹੈ। ਸਾਨੂੰ ਇਨਸਾਫ਼ ਦਿਵਾਉਣ ਲਈ ਅਤੇ ਇੰਟਰਨੈੱਟ ‘ਤੇ ਵੀਡੀਓ ਨੂੰ ਰੋਕਣ ਲਈ ਤੁਹਾਡੇ ਸਾਥ ਦੀ ਲੋੜ ਹੈ।


ਉਧਰ, ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਕੁੜੀ ਦੀ ਮਾਸੀ ਨੇ ਵੀ ਮੀਡੀਆ ਸਾਹਮਣੇ ਆ ਕੇ ਆਪਣੀ ਗੱਲ ਰੱਖੀ ਤੇ ਵੱਡੇ ਖ਼ੁਲਾਸੇ ਕੀਤੇ ਹਨ। ਉਸ ਵੱਲੋਂ ਆਪਣੀ ਕੁੜੀ ਨੂੰ ਬੇਕਸੂਰ ਦੱਸਿਆ ਜਾ ਰਿਹਾ ਹੈ। ਕੁੜੀ ਦੀ ਮਾਸੀ ਦਾ ਕਹਿਣਾ ਹੈ ਕਿ ਸਾਡੀ ਕੁੜੀ ‘ਤੇ ਦੋਸ਼ ਲੱਗੇ ਹਨ ਕਿ ਜੋ ਮੈਸੇਜ ਟਰਾਂਸਫ਼ਰ ਹੋਏ ਹਨ, ਉਹ ਉਸ ਦੇ ਮੋਬਾਈਲ ਫੋਨ ਤੋਂ ਕੀਤੇ ਗਏ ਹਨ। ਉਸ ਨੇ ਕਿਹਾ ਕਿ ਉਨ੍ਹਾਂ ਦੀ ਕੁੜੀ ਨੇ ਇਕ ਮਹੀਨਾ ਮਸ਼ਹੂਰ ਜੋੜੇ ਦੇ ਕੋਲ ਕੰਮ ਕੀਤਾ ਸੀ। ਉਸ ਦੌਰਾਨ ਇਕ ਦਿਨ ਪੂਰਾ ਦਿਨ ਫੋਨ ਉਨ੍ਹਾਂ ਕੋਲ ਰਿਹਾ ਸੀ। ਮਨ੍ਹਾ ਕਰਨ ਦੇ ਬਾਵਜੂਦ ਉਨ੍ਹਾਂ ਨੇ ਸਾਰਾ ਦਿਨ ਫੋਨ ਆਪਣੇ ਕੋਲ ਰੱਖਿਆ ਸੀ।

error: Content is protected !!