ਦਿੰਦੇ ਆ ਹਿਸਾਬ ਰਾਜਪਾਲ ਨੂੰ ਪੂਰੇ 50 ਹਜ਼ਾਰ ਕਰੋੜ ਦਾ, ਅਸੀ ਕੋਈ ਖਾਦਾ ਨਹੀਂ ਪੈਸਾ ਲੋਕਾਂ ਦੀ ਭਲਾਈ ਲਈ ਹੀ ਲਾਇਆ : CM

ਦਿੰਦੇ ਆ ਹਿਸਾਬ ਰਾਜਪਾਲ ਨੂੰ ਪੂਰੇ 50 ਹਜ਼ਾਰ ਕਰੋੜ ਦਾ, ਅਸੀ ਕੋਈ ਖਾਦਾ ਨਹੀਂ ਪੈਸਾ ਲੋਕਾਂ ਦੀ ਭਲਾਈ ਲਈ ਹੀ ਲਾਇਆ : CM

ਵੀਓਪੀ ਬਿਊਰੋ -ਪਟਿਆਲਾ ਰੈਲੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਵਿਚਾਲੇ ਚੱਲ ਰਿਹਾ ਵਿਵਾਦ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ। ਮਾਨ ਨੇ ਕਿਹਾ ਕਿ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਲੇਖਾ ਜੋਖਾ ਜਲਦੀ ਹੀ ਰਾਜਪਾਲ ਨੂੰ ਦਿੱਤਾ ਜਾਵੇਗਾ। ਪੈਸਾ ਖਾਣਾ ਸਾਡੇ ਸੁਭਾਅ ਵਿੱਚ ਨਹੀਂ ਹੈ।

ਦੱਸ ਦੇਈਏ ਕਿ ਪਨਬੱਸ ਬੱਸਾਂ ਦੇ ਕਰਜ਼ੇ ਦੀ ਅਦਾਇਗੀ ਤੋਂ ਇਲਾਵਾ ਇਹ ਪੈਸਾ ਪਿਛਲੀਆਂ ਸਰਕਾਰਾਂ ਦੇ ਕਰਜ਼ਿਆਂ ਦੇ ਵਿਆਜ ਅਤੇ ਹੋਰ ਖੇਤਰਾਂ ਵਿੱਚ ਖਰਚਿਆ ਗਿਆ ਹੈ। ਉਹ ਲੋਕਾਂ ਦੀ ਸੇਵਾ ਕਰਨ ਦੇ ਉਦੇਸ਼ ਨਾਲ ਰਾਜਨੀਤੀ ਵਿੱਚ ਆਏ ਹਨ। ਮਾਨ ਨੇ ਕਿਹਾ ਕਿ ਰਾਜਪਾਲ ਨੇ ਪਿਛਲੀਆਂ ਸਰਕਾਰਾਂ ਤੋਂ ਕਦੇ ਵੀ ਕਰਜ਼ਿਆਂ ਦਾ ਹਿਸਾਬ ਨਹੀਂ ਮੰਗਿਆ ਜਦੋਂਕਿ ਪਹਿਲਾਂ ਸਰਕਾਰਾਂ 1 ਲੱਖ ਕਰੋੜ ਤੋਂ ਲੈ ਕੇ 1.5 ਲੱਖ ਕਰੋੜ ਰੁਪਏ ਤੱਕ ਦੇ ਕਰਜ਼ੇ ਲੈਂਦੀਆਂ ਸਨ।

ਇਸ ਦੌਰਾਨ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵੱਡੀ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 35 ਸੀਟਾਂ ਵਾਲੀਆਂ 3000 ਦੇ ਕਰੀਬ ਬੱਸਾਂ ਸਰਕਾਰ ਵੱਲੋਂ ਸਪਾਂਸਰ ਕੀਤੀਆਂ ਜਾਣਗੀਆਂ। ਚਾਰ ਤੋਂ ਪੰਜ ਨੌਜਵਾਨਾਂ ਦੇ ਗਰੁੱਪ ਬਣਾਏ ਜਾਣਗੇ ਅਤੇ ਇਹ ਬੱਸਾਂ ਉਨ੍ਹਾਂ ਨੂੰ ਬਿਨਾਂ ਪੈਸੇ ਲਏ ਦਿੱਤੀਆਂ ਜਾਣਗੀਆਂ। ਇਨ੍ਹਾਂ ਬੱਸਾਂ ਰਾਹੀਂ ਨੌਜਵਾਨ ਖਾਸ ਕਰਕੇ ਪੇਂਡੂ ਖੇਤਰ ਨੂੰ ਕਵਰ ਕਰਨਗੇ।

ਜਦੋਂ ਨੌਜਵਾਨ ਬੱਸਾਂ ਰਾਹੀਂ ਕਮਾਈ ਕਰਨਗੇ, ਤਾਂ ਉਹ ਹੌਲੀ-ਹੌਲੀ ਸਰਕਾਰ ਨੂੰ ਬਿਨਾਂ ਵਿਆਜ ਦੇ ਪੈਸੇ ਵਾਪਸ ਕਰ ਸਕਦੇ ਹਨ। ਇਸ ਸਕੀਮ ਰਾਹੀਂ ਕਰੀਬ 12 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਕਿਉਂਕਿ ਬੱਸਾਂ ਵਿੱਚ ਡਰਾਈਵਰ ਤੇ ਕੰਡਕਟਰ ਵੀ ਰੱਖੇ ਜਾਣਗੇ।

error: Content is protected !!