ਦੁੱਧ ਵਿਚ ਜ਼ਹਿਰ ਪਿਆ ਕੇ ਤੜਫਦੀਆਂ ਧੀਆਂ ਨੂੰ ਕਰ ਦਿੱਤਾ ਸੀ ਟਰੰਕਾਂ ਵਿਚ ਬੰਦ, ਰੋਹਬਦਾਰ ਆਵਾਜ਼ ਵਿਚ ਬੋਲਿਆ ਕਲਯੁਗੀ ਪਿਤਾ, ਮੈਂ ਆਪਣੀਆਂ ਧੀਆਂ ਮਾਰੀਆਂ, ਕਿਸੇ ਦਾ ਕੀ ਗਿਆ?

ਦੁੱਧ ਵਿਚ ਜ਼ਹਿਰ ਪਿਆ ਕੇ ਤੜਫਦੀਆਂ ਧੀਆਂ ਨੂੰ ਕਰ ਦਿੱਤਾ ਸੀ ਟਰੰਕਾਂ ਵਿਚ ਬੰਦ, ਰੋਹਬਦਾਰ ਆਵਾਜ਼ ਵਿਚ ਬੋਲਿਆ ਕਲਯੁਗੀ ਪਿਤਾ, ਮੈਂ ਆਪਣੀਆਂ ਧੀਆਂ ਮਾਰੀਆਂ, ਕਿਸੇ ਦਾ ਕੀ ਗਿਆ?


ਵੀਓਪੀ ਬਿਊਰੋ, ਜਲੰਧਰ-ਐਤਵਾਰ ਤੜਕੇ ਇੱਥੋਂ ਦੇ ਪਿੰਡ ਕਾਨਪੁਰ ’ਚ ਕਲਯੁਗੀ ਮਾਤਾ-ਪਿਤਾ ਨੇ ਆਪਣੀਆਂ 3 ਧੀਆਂ ਦੀ ਹੱਤਿ+ਆ ਕਰ ਦਿੱਤੀ ਸੀ। ਪਾਲਣ ਪੋਸ਼ਣ ਨਾ ਕਰ ਸਕਣ ਦੀ ਦੁਹਾਈ ਦਿੰਦੇ ਹੋਏ ਧੀਆਂ ਨੂੰ ਦੁੱਧ ’ਚ ਜ਼ਹਿਰੀਲਾ ਪਦਾਰਥ ਪਿਆ ਦਿੱਤਾ ਸੀ। ਤੜਫ਼ਦੀ ਹੋਈਆਂ ਤਿੰਨਾਂ ਧੀਆਂ ਨੂੰ ਮਾਪੇ ਟਰੰਕਾਂ ’ਚ ਬੰਦ ਕਰ ਤਾਲਾ ਲਾ ਕੇ ਖ਼ੁਦ ਆਪਣੀ 2 ਸਾਲ ਦੀ ਛੋਟੀ ਬੱਚੀ ਨੂੰ ਕੰਮ ’ਤੇ ਨਾਲ ਲੈ ਗਏ ਸਨ। ਐਤਵਾਰ ਸ਼ਾਮ ਜਦੋਂ ਪਤੀ-ਪਤਨੀ ਆਪਣੀ ਛੋਟੀ ਬੱਚੀ ਅਨੁਸ਼ਕਾ ਦੇ ਨਾਲ ਆਪਣੇ ਕਮਰੇ ’ਚ ਪਹੁੰਚੇ ਤਾਂ ਮੁਹੱਲਾ ਵਾਸੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀਆਂ ਤਿੰਨੋਂ ਬੱਚੀਆਂ ਅੰਮ੍ਰਿਤਾ ਕੁਮਾਰੀ (9), ਸਾਕਸ਼ੀ ਕੁਮਾਰੀ (7) ਅਤੇ ਕੰਚਨਾ ਕੁਮਾਰੀ (4) ਸਵੇਰੇ ਤੋਂ ਕਿਸੇ ਨੂੰ ਵਿਖਾਈ ਨਹੀਂ ਦਿੱਤੀਆਂ ਹਨ ਅਤੇ ਲੱਭਣ ਤੋਂ ਬਾਅਦ ਵੀ ਨਹੀਂ ਮਿਲੀਆਂ ਹਨ। ਇਸ ਦੌਰਾਨ ਮਕਾਨ ਮਾਲਕ ਸੁਰਿੰਦਰ ਸਿੰਘ ਨੇ ਹੈਲਪਲਾਈਨ 112 ’ਤੇ ਸੂਚਿਤ ਕੀਤਾ ਅਤੇ ਮੌਕੇ ’ਤੇ ਥਾਣਾ ਮਕਸੂਦਾਂ ਦੀ ਪੁਲਸ ਪਹੁੰਚੀ ਅਤੇ ਬੱਚੀਆਂ ਨੂੰ ਖੋਜਣ ਲੱਗੀ। ਅਗਲੀ ਸਵੇਰੇ ਕਰੀਬ 6 ਵਜੇ ਟਰੰਕ ’ਚੋਂ ਬੱਚੀਆਂ ਦੀਆਂ ਲਾ+ਸ਼ਾਂ ਬਰਾਮਦ ਹੋਈਆਂ।


ਸੂਤਰਾਂ ਅਨੁਸਾਰ ਪੁਲਿਸ ਨੇ ਜਦੋਂ ਮ੍ਰਿਤਕ ਤਿੰਨਾਂ ਧੀਆਂ ਦੇ ਪਿਤਾ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੇ ਬੜੇ ਰੋਹਬਦਾਰ ਅੰਦਾਜ਼ ’ਚ ਕਿਹਾ ਕਿ ਉਸ ਨੇ ਆਪਣੀਆਂ ਬੱਚੀਆਂ ਨੂੰ ਮਾਰਿਆ ਹੈ, ਕਿਸੇ ਦਾ ਕੀ ਗਿਆ ਹੈ? ਪੁਲਿਸ ਨੇ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਨੇ ਮੰਗਲਵਾਰ ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਅਤੇ 1 ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਥਾਣਾ ਮਕਸੂਦਾਂ ਦੀ ਪੁਲਿਸ ਨੇ ਮੰਗਲਵਾਰ ਤਿੰਨੋਂ ਬੱਚੀਆਂ ਦਾ ਪੋਸਟਮਾਰਟਮ ਕਰਵਾਇਆ। ਪੁਲਿਸ ਨੇ ਦੋਵੇਂ ਬੱਚਿਆਂ ਅਨੁਸ਼ਕਾ (2) ਅਤੇ ਸੰਨੀ (1) ਨੂੰ ਨਾਰੀ ਨਿਕੇਤਨ ਦੇ ਚਾਈਲਡ ਹੋਮ ’ਚ ਛੱਡ ਦਿੱਤਾ ਤਾਂ ਕਿ ਬੱਚਿਆਂ ਦਾ ਚੰਗੀ ਤਰ੍ਹਾਂ ਨਾਲ ਪਾਲਣ-ਪੋਸ਼ਣ ਹੋ ਸਕੇ।ਪੁਲਿਸ ਅਜੇ ਵੀ ਰਿਮਾਂਡ ’ਚ ਇਹ ਪਤਾ ਕਰਨ ’ਚ ਲੱਗੀ ਹੋਈ ਹੈ ਕਿ ਕਿਤੇ ਪਤੀ-ਪਤਨੀ ਨੇ ਕਿਸੇ ਤਾਂਤਰਿਕ ਦੇ ਬਹਿਕਾਵੇ ’ਚ ਆ ਕੇ ਇਸ ਹਰਕਤ ਨੂੰ ਅੰਜਾਮ ਤਾਂ ਨਹੀਂ ਦਿੱਤਾ ਹੈ।

ਪੁਲਿਸ ਅਜੇ ਵੀ ਵੱਖ-ਵੱਖ ਥਿਊਰੀਆਂ ’ਤੇ ਕੰਮ ਕਰਨ ’ਚ ਲੱਗੀ ਹੋਈ ਹੈ। ਥਾਣਾ ਮਕਸੂਦਾਂ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੱਲਰ ਨੇ ਦੱਸਿਆ ਕਿ ਐਤਵਾਰ ਰਾਤ ਲਗਭਗ 11 ਵਜੇ ਉਨ੍ਹਾਂ ਨੂੰ ਮਾਨ ਐਨਕਲੇਵ ਨਿਵਾਸੀ ਸੁਰਿੰਦਰ ਸਿੰਘ ਨੇ ਸੂਚਨਾ ਦਿੱਤੀ ਕਿ ਪਿੰਡ ਕਾਨਪੁਰ ਦੀ ਨਵੀਂ ਆਬਾਦੀ ਵਿਚ ਰਹਿੰਦੇ ਜੋੜੇ ਦੀਆਂ 3 ਨਾਬਾਲਗ ਧੀਆਂ ਅੰਮ੍ਰਿਤਾ ਕੁਮਾਰੀ (9), ਸਾਕਸ਼ੀ ਕੁਮਾਰੀ (7) ਅਤੇ ਕੰਚਨਾ ਕੁਮਾਰੀ (4) ਸਵੇਰ ਤੋਂ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਗਾਇਬ ਹੋਈਆਂ ਤਿੰਨਾਂ ਭੈਣਾਂ ਦੇ ਮਾਤਾ-ਪਿਤਾ ਨੇ ਸ਼ਰਾਬ ਪੀਤੀ ਹੋਈ ਹੈ। ਇਸ ’ਤੇ ਉਨ੍ਹਾਂ ਨੂੰ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਮੌਕੇ ’ਤੇ ਸਬ-ਇੰਸ. ਮੇਜਰ ਸਿੰਘ ਅਤੇ ਪੁਲਸ ਪਾਰਟੀ ਨੂੰ ਭੇਜਿਆ ਅਤੇ ਤਿੰਨਾਂ ਭੈਣਾਂ ਦੀ ਭਾਲ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਮੇਜਰ ਸਿੰਘ ਨੇ ਸਾਰੀ ਰਾਤ ਪਿੰਡ ਬੁਲੰਦਪੁਰ ਦੀ ਬਰਸਾਤੀ ਡਰੇਨ ਵੱਲ ਅਤੇ ਰਾਏਪੁਰ-ਰਸੂਲਪੁਰ ਦੇ ਸੂਏ ਦੇ ਆਲੇ-ਦੁਆਲੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੀਆਂ। ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਜਦੋਂ ਸੋਮਵਾਰ ਸਵੇਰੇ ਲਗਭਗ 6.30 ਵਜੇ ਪੁਲਸ ਸੁਸ਼ੀਲ ਅਤੇ ਮੰਜੂ ਦੇਵੀ ਦੇ ਕਮਰੇ ਵਿਚ ਪੁੱਜੀ ਤਾਂ ਜੋੜਾ ਸਾਮਾਨ ਇਕੱਠਾ ਕਰਕੇ ਕਮਰਾ ਛੱਡਣ ਦੀ ਤਿਆਰੀ ਕਰ ਰਿਹਾ ਸੀ। ਇਸੇ ਦੌਰਾਨ ਲੋਹੇ ਦੇ ਟਰੰਕ ਨੂੰ ਜੋੜਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਟਰੰਕ ਭਾਰੀ ਹੋਣ ਕਾਰਨ ਜੋੜੇ ਕੋਲੋਂ ਚੁੱਕਿਆ ਨਹੀਂ ਜਾ ਰਿਹਾ ਸੀ। ਜਿਸ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ।

error: Content is protected !!