ਆਮ ਆਦਮੀ ਪਾਰਟੀ ਦਾ ਤੀਜਾ ਇਮਾਨਦਾਰ ਲੀਡਰ ਵੀ 5 ਦਿਨਾਂ ਦੇ ਰਿਮਾਂਡ ‘ਤੇ, ED ਨੇ ਅਦਾਲਤ ‘ਚ ਕਿਹਾ- ਬਹੁਤ ਕੁਝ ਪੁੱਛਣੈ

ਆਮ ਆਦਮੀ ਪਾਰਟੀ ਦਾ ਤੀਜਾ ਇਮਾਨਦਾਰ ਲੀਡਰ ਵੀ 5 ਦਿਨਾਂ ਦੇ ਰਿਮਾਂਡ ‘ਤੇ, ED ਨੇ ਅਦਾਲਤ ‘ਚ ਕਿਹਾ- ਬਹੁਤ ਕੁਝ ਪੁੱਛਣੈ

ਨਵੀਂ ਦਿੱਲੀ (ਵੀਓਪੀ ਬਿਊਰੋ): ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੂੰ 5 ਦਿਨ ਦੇ ਈਡੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਈਡੀ ਨੇ ਸੰਜੇ ਸਿੰਘ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਉਸ ਨੂੰ 5 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਰਿਮਾਂਡ ਦੀ ਮੰਗ ਕਰਦੇ ਹੋਏ ਜਾਂਚ ਏਜੰਸੀ ਨੇ ਅਦਾਲਤ ‘ਚ ਕਿਹਾ ਕਿ ਅਸੀਂ ਡਿਜੀਟਲ ਡਾਟਾ ਕੱਢਣਾ ਹੈ। ਸੰਜੇ ਨੂੰ ਹੋਰ ਲੋਕਾਂ ਨਾਲ ਬਿਠਾ ਕੇ ਪੁੱਛਗਿੱਛ ਕੀਤੀ ਜਾਣੀ ਹੈ। ਜੇਕਰ 7 ਦਿਨ ਦਾ ਰਿਮਾਂਡ ਮਿਲਦਾ ਹੈ ਤਾਂ ਠੀਕ ਹੋ ਜਾਵੇਗਾ। ਪਰ ਅਦਾਲਤ ਨੇ 5 ਦਿਨ ਦਾ ਰਿਮਾਂਡ ਦਿੱਤਾ ਹੈ। ਸੰਜੇ ਸਿੰਘ ਨੂੰ 10 ਅਕਤੂਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਸੰਜੇ ਸਿੰਘ ‘ਆਪ’ ਦੇ ਤੀਜੇ ਵੱਡੇ ਆਗੂ ਹਨ ਜਿਨ੍ਹਾਂ ਨੂੰ ਕੇਂਦਰੀ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸੰਜੇ ਸਿੰਘ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਵੇਰੇ 11 ਵਜੇ ਤੋਂ ਭਾਜਪਾ ਦੇ ਮੁੱਖ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ। ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

ਈਡੀ ਦੀ ਚਾਰਜਸ਼ੀਟ ‘ਚ ਸੰਜੇ ਸਿੰਘ ‘ਤੇ 82 ਲੱਖ ਰੁਪਏ ਦਾ ਚੰਦਾ ਲੈਣ ਦਾ ਦੋਸ਼ ਹੈ। ਇਸ ਸਾਲ ਜਨਵਰੀ ਵਿੱਚ, ਈਡੀ ਨੇ ਆਪਣੀ ਚਾਰਜਸ਼ੀਟ ਵਿੱਚ ਸੰਜੇ ਸਿੰਘ ਦਾ ਨਾਮ ਸ਼ਾਮਲ ਕੀਤਾ ਸੀ। ਸੰਜੇ ਸਿੰਘ ਨੇ ਇਸ ਨੂੰ ਲੈ ਕੇ ਕਾਫੀ ਹੰਗਾਮਾ ਕੀਤਾ ਸੀ। ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਈਡੀ ਨੇ ਗਲਤੀ ਨਾਲ ਉਨ੍ਹਾਂ ਦਾ ਨਾਂ ਜੋੜ ਦਿੱਤਾ ਸੀ। ਜਿਸ ‘ਤੇ ਈਡੀ ਨੇ ਜਵਾਬ ਦਿੱਤਾ ਕਿ ਚਾਰਜਸ਼ੀਟ ‘ਚ ਚਾਰ ਥਾਵਾਂ ‘ਤੇ ਸੰਜੇ ਸਿੰਘ ਦਾ ਨਾਂ ਲਿਖਿਆ ਗਿਆ ਹੈ। ਇਹਨਾਂ ਵਿੱਚੋਂ ਤਿੰਨ ਥਾਵਾਂ ‘ਤੇ ਨਾਮ ਦੀ ਸਪੈਲਿੰਗ ਸਹੀ ਹੈ। ਸਿਰਫ਼ ਇੱਕ ਥਾਂ ‘ਤੇ ਟਾਈਪਿੰਗ ਦੀ ਗਲਤੀ ਸੀ। ਜਿਸ ਤੋਂ ਬਾਅਦ ਈਡੀ ਨੇ ਸੰਜੇ ਸਿੰਘ ਨੂੰ ਮੀਡੀਆ ‘ਚ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਸੀ, ਕਿਉਂਕਿ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ।

error: Content is protected !!