ਇੰਨੋਸੈਂਟ ਹਾਰਟਸ ਸਕੂਲ ਦੀ ਆਕ੍ਰਿਤੀ ਦਾ ਸਕੇਟਿੰਗ ਅਤੇ ਤੀਰਅੰਦਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ: ਰਾਸ਼ਟਰੀ ਪੱਧਰ ਲਈ ਚੁਣਿਆ ਗਿਆ

ਇੰਨੋਸੈਂਟ ਹਾਰਟਸ, ਗ੍ਰੀਨ ਮਾਡਲ ਟਾਊਨ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਆਕ੍ਰਿਤੀ ਨੇ 300 ਮੀਟਰ ਰੇਸ ਇਨਲਾਈਨ ਸਕੇਟਿੰਗ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ਸੀ.ਬੀ.ਐਸ ਈ. ਦੁਆਰਾ ਨਾਰਥ ਜ਼ੋਨ-2 ਮੁਹਾਲੀ ਵਿੱਚ ਹੋਇਆ।  ਆਕ੍ਰਿਤੀ ਨੇ ਇਸ ਮੁਕਾਬਲੇ ਵਿੱਚ ਨੈਸ਼ਨਲ ਪੱਧਰੀ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਆਪਣੀ ਥਾਂ ਬਣਾਈ ਹੈ। ਇਸ ਦੇ ਨਾਲ ਹੀ ਆਕ੍ਰਿਤੀ ਨੇ ਅਬੋਹਰ ਵਿਖੇ ਹੋਈਆਂ ਪੰਜਾਬ ਸਕੂਲ ਖੇਡਾਂ ਵਿੱਚ ਅੰਡਰ-14 ਜਲੰਧਰ ਦੀ ਟੀਮ ਵਿੱਚ ਤੀਰਅੰਦਾਜ਼ੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਉਸ ਨੂੰ ਰਾਸ਼ਟਰੀ ਪੱਧਰ ਲਈ ਚੁਣਿਆ ਗਿਆ।ਇਹ ਮੁਕਾਬਲਾ ਗਾਂਧੀਨਗਰ ਗੁਜਰਾਤ ਵਿੱਚ ਹੋਵੇਗਾ। ਆਕ੍ਰਿਤੀ ਇੱਕ ਹੁਸ਼ਿਆਰ ਵਿਦਿਆਰਥਣ ਹੈ ਜੋ ਨਾ ਸਿਰਫ਼ ਖੇਡਾਂ ਦੇ ਖੇਤਰ ਵਿੱਚ ਅੱਗੇ ਰਹੀ ਹੈ ਸਗੋਂ ਪੜ੍ਹਾਈ ਵਿੱਚ ਵੀ ਅੱਵਲ ਰਹੀ ਹੈ। ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ: ਅਨੂਪ ਬੌਰੀ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਆਕ੍ਰਿਤੀ ਸਾਡੇ ਸਕੂਲ ਦੀ ਵਿਦਿਆਰਥਣ ਹੈ | ਉਨ੍ਹਾਂ ਆਕ੍ਰਿਤੀ ਦੇ ਮਾਪਿਆਂ ਨੂੰ ਵਧਾਈ ਦਿੱਤੀ।

ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ, ਐਚ.ਓ.ਡੀ ਸਪੋਰਟਸ ਸ੍ਰੀ ਅਨਿਲ ਕੁਮਾਰ ਅਤੇ ਡਿਪਟੀ ਡਾਇਰੈਕਟਰ ਕਲਚਰਲ ਅਫੈਅਰਸ ਸ੍ਰੀਮਤੀ ਸ਼ਰਮੀਲਾ ਨਾਕਰਾ ਨੇ ਆਕ੍ਰਿਤੀ ਦੀ ਸ਼ਲਾਘਾ ਕੀਤੀ ਅਤੇ ਉਸ ਨੂੰ ਰਾਸ਼ਟਰੀ ਪੱਧਰ ‘ਤੇ ਜਿੱਤਣ ਲਈ ਵਧਾਈ ਦਿੱਤੀ।

error: Content is protected !!