ਕਸੂਤਾ ਫਸਿਆ ਥਾਣੇਦਾਰ, ਰਿਸ਼ਵਤ ਲੈਂਦੇ ਦੀ ਵੀਡੀਓ ਹੋ ਗਈ ਵਾਇਰਲ, ਲਾਈਨ ਹਾਜ਼ਰ ਹੋਣ ਮਗਰੋਂ ਦੇਣ ਲੱਗਾ ਸਫਾਈਆਂ

ਕਸੂਤਾ ਫਸਿਆ ਥਾਣੇਦਾਰ, ਰਿਸ਼ਵਤ ਲੈਂਦੇ ਦੀ ਵੀਡੀਓ ਹੋ ਗਈ ਵਾਇਰਲ, ਲਾਈਨ ਹਾਜ਼ਰ ਹੋਣ ਮਗਰੋਂ ਦੇਣ ਲੱਗਾ ਸਫਾਈਆਂ


ਵੀਓਪੀ ਬਿਊਰੋ, ਹੁਸ਼ਿਆਰਪੁਰ : ਖਾਕੀ ਮੁੜ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ। ਇਕ ਹੋਰ ਪੁਲਿਸ ਮੁਲਾਜ਼ਮ ਉਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਥਾਣਾ ਮੁਖੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਫਸ ਗਿਆ। ਪੈਸੇ ਲੈਂਦਿਆਂ ਦੀ ਇਸ ਪੁਲਿਸ ਅਫ਼ਸਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਦਰਅਲਸ ਹੁਸ਼ਿਆਰਪੁਰ ‘ਚ ਪੁਲਿਸ ਪ੍ਰਸ਼ਾਸਨ ਨੂੰ ਭਾਜੜ ਪੈ ਗਈ ਜਦੋਂ ਹੈ ਐੱਸਐੱਸਪੀ ਨੇ ਥਾਣਾ ਮਾਹਿਲਪੁਰ ਦੇ ਐੱਸਐੱਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ।


ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਤੇ ਜਿਸ ਵਿਚ ਥਾਣਾ ਮੁਖੀ 40000 ਹਜ਼ਾਰ ਦੀ ਰਿਸ਼ਵਤ ਲੈ ਰਹੇ ਹਨ। ਹਾਲਾਂਕਿ ਥਾਣਾ ਮੁਖੀ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਇਹ ਵੀਡੀਓ ਤਿੰਨ ਸਾਲ ਪੁਰਾਣੀ ਹੈ ਤੇ ਉਹ ਵੀਡੀਓ ਵਿਚ ਉਹ ਉਧਾਰ ਦਿੱਤੇ ਪੈਸੇ ਵਾਪਸ ਲੈ ਰਿਹਾ ਹੈ। ਹਾਲਾਂਕਿ ਥਾਣਾ ਮੁਖੀ ਦਾ ਪੱਖ, ਵੀਡੀਓ ਵਿਚਲੀ ਗੱਲਬਾਤ ਨਾਲ ਮੇਲ ਨਹੀਂ ਖਾਂਦਾ ਜਦਕਿ ਵੀਡੀਓ ਵਿਚ ਗੱਲਬਾਤ ਰਾਹੀਂ ਕਿਸੇ ਵਿਅਕਤੀ ਨੂੰ ਛੱਡਣ ਦੀ ਗੱਲਬਾਤ ਸਪੱਸ਼ਟ ਸੁਣਾਈ ਦੇ ਰਹੀ ਹੈ।


ਸੋਸ਼ਲ ਮੀਡੀਆ ‘ਤੇ ਵਾਇਰਲ ਇਹ ਵੀਡੀਓ 104 ਮਿੰਟ ਦਾ ਰਿਕਾਰਡ ਹੋਇਆ ਹੈ। ਹੋਈ ਜਿਸ ਵਿਚ ਥਾਣਾ ਮੁਖੀ ਨੂੰ ਏ 40,000 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਕਿਸੇ ਵਿਅਕਤੀ ਨੂੰ ਹਿਰਾਸਤ ‘ਚੋਂ ਛੱਡਣ ਦੀ ਗੱਲ ਹੋ ਰਹੀ ਹੈ ਅਤੇ ਸੌਦਾ 40 ਹਜ਼ਾਰ ਵਿਚ ਤੈਅ ਹੁੰਦਾ ਹੈ। ਪੈਸੇ ਦੇਣ ਵਾਲਾ ਵਿਅਕਤੀ ਆਪਣੇ ਬਟੂਏ ‘ਚੋਂ ਪੰਜ-ਪੰਜ ਸੌ ਦੇ 20 ਨੋਟ ਕੈਮਰੇ ਦੇ ਸਾਹਮਣੇ ਗਿਣ ਕੇ ਥਾਣਾ ਮੁਖੀ ਨੂੰ ਦਿੰਦਾ ਹੈ, ਜਿਸ ਨੂੰ ਲੈਣ ਤੋਂ ਉਹ ਇਹ ਕਹਿ ਕੇ ਇਨਕਾਰ ਕਰ ਦਿੰਦਾ ਹੈ ਕਿ ਪੂਰੇ ਪੈਸੇ ਦਿਓ।
ਵਿਅਕਤੀ ਮੁੜ ਪੰਜ-ਪੰਜ ਸੌ ਦੇ 20 ਨੋਟ ਗਿਣ ਕੇ ਥਾਣਾ ਮੁਖੀ ਬਲਜਿੰਦਰ ਸਿੰਘ ਮੱਲ੍ਹੀ ਨੂੰ ਫੜਾਉਂਦਾ ਹੋਇਆ ਕਹਿੰਦਾ ਹੈ ਕਿ ਥਾਕੀ ਪੈਸੇ ਸਵੇਰੇ ਦੇ ਦੇਵੇਗਾ। ਪੈਸੇ ਲੈ ਕੇ ਥਾਣਾ ਮੁਖੀ ਆਪਣੀ ਪੈਂਟ ਦੀ ਪਿਛਲੀ ਜੇਬ ਵਿਚ ਰੱਖ ਲੈਂਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਐਸਪੀ ਨੇ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰ ਲਿਆ ਹੈ।

error: Content is protected !!