ਨਸ਼ਾ ਤਸਕਰ ਅੰਮ੍ਰਿਤਪਾਲ ਦੇ ਘਰੋਂ ਮਿਲੀ 1.34 ਕਰੋੜ ਦੀ ਨਗਦੀ NIA ਨੇ ਕੀਤੀ ਜ਼ਬਤ

ਨਸ਼ਾ ਤਸਕਰ ਅੰਮ੍ਰਿਤਪਾਲ ਦੇ ਘਰੋਂ ਮਿਲੀ 1.34 ਕਰੋੜ ਦੀ ਨਗਦੀ NIA ਨੇ ਕੀਤੀ ਜ਼ਬਤ

ਵੀਓਪੀ ਬਿਊਰੋ -ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਨਸ਼ਾ ਤਸਕਰ ਅੰਮ੍ਰਿਤਪਾਲ ਸਿੰਘ ਦੇ ਘਰੋਂ ਬਰਾਮਦ ਕੀਤੀ 1.34 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਹੈ। ਇਹ ਨਕਦੀ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਤਹਿਤ ਜ਼ਬਤ ਕੀਤੀ ਗਈ ਹੈ।

ਪਿਛਲੇ ਸਾਲ ਅਪ੍ਰੈਲ ‘ਚ ਕਸਟਮ ਵਿਭਾਗ ਨੇ 700 ਕਰੋੜ ਰੁਪਏ ਦੀ 102.784 ਕਿਲੋ ਹੈਰੋਇਨ ਜ਼ਬਤ ਕੀਤੀ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ।


ਅਧਿਕਾਰੀ ਮੁਤਾਬਕ ਅਫਗਾਨਿਸਤਾਨ ਤੋਂ ਹੈਰੋਇਨ ਦੀ ਖੇਪ ਪਿਛਲੇ ਸਾਲ 22 ਅਪ੍ਰੈਲ ਨੂੰ ਅਟਾਰੀ ਸਰਹੱਦ ‘ਤੇ ਸਥਿਤ ਇੰਟੈਗਰੇਟਿਡ ਚੈੱਕ ਪੋਸਟ (ਆਈਸੀਪੀ) ਰਾਹੀਂ ਭਾਰਤ ਆਈ ਸੀ। ਹੈਰੋਇਨ ਬੜੀ ਚਲਾਕੀ ਨਾਲ ਸ਼ਰਾਬ ਦੇ ਵਿਚਕਾਰ ਛੁਪਾ ਦਿੱਤੀ ਗਈ ਸੀ। ਜਾਂਚ ‘ਚ ਅੰਮ੍ਰਿਤਪਾਲ ਦੇ ਘਰੋਂ 1.34 ਕਰੋੜ ਰੁਪਏ ਦੀ ਨਗਦੀ, ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਖੁਲਾਸਾ ਹੋਇਆ ਹੈ।


ਅੰਮ੍ਰਿਤਪਾਲ ਸਿੰਘ ਨੇ 2019 ਤੋਂ 2021 ਤੱਕ ਫੰਡ ਟਰਾਂਸਫਰ ਕਰਨ ਦੀ ਯੋਜਨਾ ਬਣਾਈ ਅਤੇ ਇਸ ਨੂੰ ਸਿੱਧੇ ਮੁਲਜ਼ਮ ਸ਼ਾਹਿਦ ਅਹਿਮਦ ਉਰਫ ਕਾਜ਼ੀ ਅਬਦੁਲ ਵਦੂਦ ਅਤੇ ਰਾਜ਼ੀ ਹੈਦਰ ਜ਼ੈਦੀ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ। ਇਸ ਤੋਂ ਇਲਾਵਾ ਹਵਾਲਾ ਲੈਣ-ਦੇਣ ਰਾਹੀਂ ਵੀ ਗੁਪਤ ਤਰੀਕੇ ਨਾਲ ਪੈਸੇ ਭੇਜੇ ਜਾਂਦੇ ਸਨ। ਪਹਿਲਾਂ ਇਹ ਮਾਮਲਾ ਕਸਟਮ ਵਿਭਾਗ ਨੇ ਦਰਜ ਕੀਤਾ ਸੀ। ਹਾਲਾਂਕਿ ਬਾਅਦ ਵਿੱਚ ਜਾਂਚ ਐਨਆਈਏ ਨੇ ਆਪਣੇ ਹੱਥ ਵਿੱਚ ਲੈ ਲਈ ਸੀ।

ਹੈਰੋਇਨ ਦੀ ਖੇਪ ਦੁਬਈ ‘ਚ ਮੌਜੂਦ ਫਰਾਰ ਦੋਸ਼ੀ ਸ਼ਾਹਿਦ ਅਹਿਮਦ ਦੇ ਨਿਰਦੇਸ਼ ‘ਤੇ ਭੇਜੀ ਗਈ ਸੀ। ਇਸ ਸਾਰੀ ਖੇਡ ਵਿੱਚ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਦਾ ਰਹਿਣ ਵਾਲਾ ਨਜ਼ੀਰ ਅਹਿਮਦ ਕਾਨੀ ਵੀ ਸ਼ਾਮਲ ਹੈ। ਨਜ਼ੀਰ ਨੇ ਹੀ ਹੈਰੋਇਨ ਦੀ ਖੇਪ ਭੇਜੀ ਸੀ। ਇਹ ਖੇਪ ਦਿੱਲੀ ਸਥਿਤ ਮੁਲਜ਼ਮ ਰਾਜ਼ੀ ਹੈਦਰ ਜ਼ੈਦੀ ਨੂੰ ਪਹੁੰਚਾਈ ਜਾਣੀ ਸੀ। ਇਸ ਤੋਂ ਬਾਅਦ ਇਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਭੇਜਿਆ ਜਾਣਾ ਸੀ।

ਪਿਛਲੇ ਸਾਲ 16 ਦਸੰਬਰ ਨੂੰ ਇਸ ਮਾਮਲੇ ਵਿੱਚ ਸ਼ਾਹਿਦ ਅਹਿਮਦ, ਨਜ਼ੀਰ ਅਹਿਮਦ ਕਾਨੀ, ਰਾਜ਼ੀ ਹੈਦਰ ਜ਼ੈਦੀ ਅਤੇ ਵਿਪਿਨ ਮਿੱਤਲ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ।

error: Content is protected !!