ਪੰਜਾਬ ਵਿਚ ਵੱਡਾ ਹਾਦਸਾ, ਪੈ ਗਿਆ ਖਿਲਾਰਾ, ਧੁੰਦ ਕਾਰਨ ਦਰਜਨਾਂ ਗੱਡੀਆਂ ਦੀ ਟੱਕਰ, ਤਸਵੀਰਾਂਂ ਵਿਚ ਵੇਖੋ ਬਣਿਆ ਕੀ ਹਾਲ !

ਪੰਜਾਬ ਵਿਚ ਵੱਡਾ ਹਾਦਸਾ, ਪੈ ਗਿਆ ਖਿਲਾਰਾ, ਧੁੰਦ ਕਾਰਨ ਦਰਜਨਾਂ ਗੱਡੀਆਂ ਦੀ ਟੱਕਰ, ਤਸਵੀਰਾਂਂ ਵਿਚ ਵੇਖੋ ਬਣਿਆ ਕੀ ਹਾਲ !


ਵੀਓਪੀ ਬਿਊਰੋ, ਲੁਧਿਆਣਾ : ਪੰਜਾਬ ਵਿਚ ਵਿਸ਼ਵਕਰਮਾ ਦਿਵਸ ਮੌਕੇ ਵੱਡਾ ਵਾਦਸਾ ਵਾਪਰਿਆ ਹੈ। ਇੱਥੇ ਸਵੇਰੇ ਨੈਸ਼ਨਲ ਹਾਈਵੇ ਉਤੇ ਖਲਾਰਾ ਪੈ ਗਿਆ, ਜਦੋਂ ਇਕ ਤੋਂ ਬਾਅਦ ਇਕ ਦਰਜਨਾਂ ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ ਹੈ।

ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਖੰਨਾ ਦੇ ਨੈਸ਼ਨਲ ਹਾਈਵੇ ’ਤੇ ਵਾਪਰਿਆ ਦੱਸਿਆ ਜਾ ਰਿਹਾ ਹੈ। ਦਰਅਸਲ ਅੱਜ ਸਵੇਰੇ ਨੈਸ਼ਨਲ ਹਾਈਵੇ ’ਤੇ ਸੰਘਣੀ ਧੁੰਦ ਛਾਈ ਹੋਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।


ਇਸ ਹਾਦਸੇ ਵਿਚ ਜਿੱਥੇ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ, ਉਥੇ ਹੀ ਦਰਜਨਾਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਜਦਕਿ ਕਈ ਗੱਡੀਆਂ ਦੇ ਤਾਂ ਪਰਖੱਚੇ ਹੀ ਉੱਡ ਗਏ ਹਨ। ਹਾਦਸੇ ਵਿਚ ਪੰਜਾਬ ਰੋਡਵੇਜ਼ ਦੀ ਬੱਸ ਵੀ ਲਪੇਟ ਵਿਚ ਆਈ ਹੈ। ਵੱਡੀ ਗਿਣਤੀ ਵਿਚ ਗੱਡੀਆਂ ਟਕਰਾਉਣ ਕਰਾਣ ਸੜਕ ’ਤੇ ਵੀ ਕੁੱਝ ਸਮੇਂ ਲਈ ਜਾਮ ਲੱਗ ਗਿਆ ਜਦਕਿ ਪੁਲਿਸ ਵਲੋਂ ਨੁਕਸਾਨੇ ਗਏ ਵਾਹਨਾਂ ਨੂੰ ਇਕ ਪਾਸੇ ਕਰ ਕੇ ਟ੍ਰੈਫਿਕ ਚਾਲੂ ਕਰਵਾਇਆ ਗਿਆ। ਇਸ ਹਾਦਸੇ ਵਿਚ ਜਾਨੀ ਨੁਕਸਾਨ ਦੇ ਨਾਲ ਨਾਲ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਵੀ ਹੋਇਆ ਹੈ।

error: Content is protected !!