ਹੈਦਰਾਬਾਦ ‘ਚ ਕਾਰ ਦੀ ਮੁਰੰਮਤ ਕਰਦਿਆਂ ਲੱਗੀ ਅੱਗ, ਛੇ ਜਣਿਆਂ ਦੀ ਮੌ+ਤ

ਹੈਦਰਾਬਾਦ ‘ਚ ਕਾਰ ਦੀ ਮੁਰੰਮਤ ਕਰਦਿਆਂ ਲੱਗੀ ਅੱਗ, ਛੇ ਜਣਿਆਂ ਦੀ ਮੌ+ਤ

ਹੈਦਰਾਬਾਦ (ਵੀਓਪੀ ਬਿਊਰੋ): ਹੈਦਰਾਬਾਦ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਕਾਰ ਦੀ ਮੁਰੰਮਤ ਕਰਦੇ ਸਮੇਂ ਕੈਮੀਕਲ ਨੂੰ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਹਾਦਸਾ ਹੈਦਰਾਬਾਦ ਦੇ ਨਾਮਪੱਲੀ ਇਲਾਕੇ ‘ਚ ਵਾਪਰਿਆ। ਦਰਅਸਲ ਇੱਥੇ ਇੱਕ ਕਾਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ।

ਇਸ ਦੌਰਾਨ ਨੇੜੇ ਰੱਖੇ ਕੈਮੀਕਲ ਨੂੰ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਕਈ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀ ਲਪੇਟ ‘ਚ ਆਉਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਅਤੇ ਹਸਪਤਾਲ ‘ਚ ਜ਼ੇਰੇ ਇਲਾਜ ਹਨ।

ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਫਿਲਹਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ ਇਮਾਰਤ ‘ਚ ਅੱਗ ਲੱਗੀ ਉੱਥੇ ਕੋਈ ਹੋਰ ਫਸਿਆ ਹੋਇਆ ਹੈ ਜਾਂ ਨਹੀਂ।

error: Content is protected !!