ਨਸ਼ੇ ਕਾਰਨ ਇਕੱਠੇ ਹੋਈ ਇਕੋ ਘਰ ਦੇ ਦੋ ਪੁੱਤਾਂ ਦੀ ਮੌ+ਤ, ਝਾੜੀਆਂ ਵਿਚੋਂ ਮਿਲੀਆਂ ਲਾ+ਸ਼ਾਂ, ਇਕ ਸੀ ਟੈਕਨੀਕਲ ਇੰਜੀਨੀਅਰ ਤੇ ਦੂਜਾ ਚਲਾਉਂਦਾ ਸੀ ਦੁਕਾਨ

ਨਸ਼ੇ ਕਾਰਨ ਇਕੱਠੇ ਹੋਈ ਇਕੋ ਘਰ ਦੇ ਦੋ ਪੁੱਤਾਂ ਦੀ ਮੌ+ਤ, ਝਾੜੀਆਂ ਵਿਚੋਂ ਮਿਲੀਆਂ ਲਾ+ਸ਼ਾਂ, ਇਕ ਸੀ ਟੈਕਨੀਕਲ ਇੰਜੀਨੀਅਰ ਤੇ ਦੂਜਾ ਚਲਾਉਂਦਾ ਸੀ ਦੁਕਾਨ


ਅਬੋਹਰ (ਵੀਓਪੀ ਬਿਊਰੋ)-ਨੇੜਲੇ ਪਿੰਡ ਪੰਜਕੋਸੀ-ਤੇਲੂਪੁਰਾ ਸੇਮਨਾਲੇ ਨੇੜੇ ਝਾੜੀਆਂ ’ਚੋਂ ਸ਼ੱਕੀ ਹਾਲਾਤ ’ਚ ਦੋ ਸਕੇ ਭਰਾਵਾਂ ਦੀਆਂ ਲਾ+ਸ਼ਾਂ ਮਿਲੀਆਂ ਸਨ। ਇਸ ਮਾਮਲੇ ਵਿਚ ਬੀਤੀ ਦਿਨੀਂ ਬਾਅਦ ਦੁਪਹਿਰ ਵੱਡਾ ਖ਼ੁਲਾਸਾ ਹੋਇਆ ਹੈ। ਮ੍ਰਿਤਕਾਂ ਦੇ ਪਿਤਾ ਅਨੁਸਾਰ ਦੋਵੇਂ ਭਰਾਵਾਂ ਦੀ ਮੌ+ਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਲਾ+ਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਕੇ ਪਿਤਾ ਦੇ ਬਿਆਨਾਂ ’ਤੇ ਜਾਂਚ ਕੀਤੀ ਜਾ ਰਹੀ ਹੈ। ਮਰਨ ਵਾਲਿਆਂ ’ਚੋਂ ਇਕ ਦਿੱਲੀ ਵਿਚ ਟੈਕਨੀਕਲ ਇੰਜੀਨੀਅਰ ਸੀ ਅਤੇ ਦੂਜਾ ਕੰਪਿਊਟਰ ਦੀ ਦੁਕਾਨ ਚਲਾਉਂਦਾ ਸੀ।


ਜਾਣਕਾਰੀ ਅਨੁਸਾਰ ਅੱਜ ਸਵੇਰੇ ਸੇਮਨਾਲੇ ਨੇੜੇ ਝਾੜੀਆਂ ’ਚ ਦੋ ਨੌਜਵਾਨਾਂ ਦੀਆਂ ਲਾ+ਸ਼ਾਂ ਪਈਆਂ ਦੇਖੀਆਂ ਗਈਆਂ। ਸੂਚਨਾ ਮਿਲਦੇ ਹੀ ਥਾਣਾ ਖੂਈਆਂ ਸਰਵਰ ਦੇ ਇੰਚਾਰਜ ਪਰਮਜੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਦੋਵਾਂ ਲਾ+ਸ਼ਾਂ ਨੂੰ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਦੋਵਾਂ ਦੀ ਪਛਾਣ 25 ਅਤੇ 26 ਸਾਲਾ ਰਾਹੁਲ ਅਤੇ ਸੁਸ਼ੀਲ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਤੇਲਪੁਰਾ ਵਜੋਂ ਹੋਈ ਹੈ। ਪਹਿਲੀ ਨਜ਼ਰ ’ਚ ਦੋਵਾਂ ਦੇ ਮੂੰਹ ’ਚੋਂ ਖੂਨ ਨਿਕਲ ਰਿਹਾ ਦੱਸਿਆ ਜਾ ਰਿਹਾ ਹੈ। ਥਾਣਾ ਸਦਰ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਦੀ ਮੌ+ਤ ਦੇ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


ਮ੍ਰਿਤ+ਕਾਂ ਦੇ ਪਿਤਾ ਓਮ ਪ੍ਰਕਾਸ਼ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਕੱਲ ਸਿਵਲ ਹਸਪਤਾਲ ਵਿਚ ਬਰੂਫੇਨ ਦੀਆਂ ਗੋ+ਲੀਆਂ ਲੈਣ ਗਏ ਸਨ ਪਰ ਸ਼ਾਮ ਤੱਕ ਘਰ ਨਹੀਂ ਪਰਤੇ। ਗੁਆਂਢੀਆਂ ਨੇ ਦੱਸਿਆ ਕਿ ਦੋਵੇਂ ਸੇਮਨਾਲੇ ਕੋਲ ਪਏ ਸਨ। ਉਸ ਦੇ ਦੋਵੇਂ ਲੜਕੇ ਪਿਛਲੇ 10 ਸਾਲਾਂ ਤੋਂ ਨਸ਼ੇ ਦੇ ਆਦੀ ਸਨ, ਜਿਸ ਕਾਰਨ ਉਹ ਨਸ਼ਾ ਛੱਡਣ ਲਈ ਸਿਵਲ ਹਸਪਤਾਲ ਤੋਂ ਗੋ+ਲੀਆਂ ਖਾਂਦੇ ਸੀ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਚਿੱਟਾ ਜਾਂ ਬਰਫਨ ਦਾ ਟੀਕਾ ਲਾਇਆ ਗਿਆ ਹੈ ਪਰ ਨਸ਼ੇ ਦੀ ਓਵਰਡੋਜ਼ ਕਾਰਨ ਦੋਵਾਂ ਦੀ ਮੌ+ਤ ਹੋ ਗਈ।

error: Content is protected !!