ਅਮਰੀਕਾ ‘ਚ ਗੁਰਪਤਵੰਤ ਪੰਨੂ ਦੀ ਹੱਤਿ+ਆ ਦੀ ਸਾਜਿਸ਼ ਨਾਕਾਮ, ਅਮਰੀਕਾ ਨੇ ਭਾਰਤ ਦਾ ਹੱਥ ਹੋਣ ਦਾ ਕਹਿ ਕੇ ਦਿੱਤੀ ਚੇਤਾਵਨੀ

ਅਮਰੀਕਾ ‘ਚ ਗੁਰਪਤਵੰਤ ਪੰਨੂ ਦੀ ਹੱਤਿ+ਆ ਦੀ ਸਾਜਿਸ਼ ਨਾਕਾਮ, ਅਮਰੀਕਾ ਨੇ ਭਾਰਤ ਦਾ ਹੱਥ ਹੋਣ ਦਾ ਕਹਿ ਕੇ ਦਿੱਤੀ ਚੇਤਾਵਨੀ

ਵਾਸ਼ਿੰਗਟਨ (ਵੀਓਪੀ ਬਿਊਰੋ)- ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਅਮਰੀਕੀ ਸਰਕਾਰ ਨੇ ਭਾਰਤ ‘ਤੇ ਇਸ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ ਅਤੇ ਭਾਰਤ ਨੂੰ ਚੇਤਾਵਨੀ ਵੀ ਦਿੱਤੀ ਹੈ।

ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਾਜ਼ਿਸ਼ ਦਾ ਨਿਸ਼ਾਨਾ ਸਿੱਖਸ ਫਾਰ ਜਸਟਿਸ ਦੇ ਮੁਖੀ ਪੰਨੂ ਅਤੇ ਇੱਕ ਅਮਰੀਕੀ ਅਤੇ ਕੈਨੇਡੀਅਨ ਨਾਗਰਿਕ ਸਨ। ਇਹ ਸਾਰੀ ਜਾਣਕਾਰੀ ਅਮਰਕੀ ਰਿਪੋਰਟਾਂ ਮੁਤਾਬਕ ਕਹੀਆਂ ਜਾ ਰਹੀਆਂ ਹਨ।

ਭਾਰਤ ਸਰਕਾਰ ਨੇ ਸਿੱਖ ਫਾਰ ਜਸਟਿਸ ਨੂੰ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੂੰ ਕੂਟਨੀਤਕ ਚੇਤਾਵਨੀ ਤੋਂ ਇਲਾਵਾ, ਯੂਐਸ ਫੈਡਰਲ ਵਕੀਲਾਂ ਨੇ ਨਿਊਯਾਰਕ ਜ਼ਿਲ੍ਹਾ ਅਦਾਲਤ ਵਿੱਚ ਘੱਟੋ-ਘੱਟ ਇੱਕ ਸ਼ੱਕੀ ਵਿਰੁੱਧ ਸੀਲਬੰਦ ਦੋਸ਼ ਵੀ ਦਾਇਰ ਕੀਤਾ ਹੈ।

ਰਿਪੋਰਟ ਮੁਤਾਬਕ ਪੰਨੂ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਸਾਜ਼ਿਸ਼ ਬਾਰੇ ਚੇਤਾਵਨੀ ਦਿੱਤੀ ਸੀ।

error: Content is protected !!