ਜਲੰਧਰ ਵਿਚ ਹਾਈਵੇ ਜਾਮ, ਲੁਧਿਆਣਾ ਵਿਚ ਕਿਸਾਨਾਂ ਨੇ ਰੇਲ ਟਰੈਕ ਉਤੇ ਦਿੱਤਾ ਧਰਨਾ, ਰਾਹਗੀਰ ਹੋ ਰਹੇ ਖੱਜਲ-ਖੁਆਰ

ਜਲੰਧਰ ਵਿਚ ਹਾਈਵੇ ਜਾਮ, ਲੁਧਿਆਣਾ ਵਿਚ ਕਿਸਾਨਾਂ ਨੇ ਰੇਲ ਟਰੈਕ ਉਤੇ ਦਿੱਤਾ ਧਰਨਾ, ਰਾਹਗੀਰ ਹੋ ਰਹੇ ਖੱਜਲ-ਖੁਆਰ


ਜਲੰਧਰ/ਲੁਧਿਆਣਾ (ਵੀਓਪੀ ਬਿਊਰੋ) : ਇਕ ਪਾਸੇ ਸੰਯੁਕਤ ਕਿਸਾਨ ਮੋਰਚਾ ਵਲੋਂ ਖੰਡ ਮਿੱਲਾਂ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਦਕੋਹਾ ਰੇਲਵੇ ਫਾਟਕ ਤੋਂ ਥੋੜ੍ਹਾ ਅੱਗੇ ਪਿੰਡ ਧਨੋਵਾਲੀ ਨੇੜੇ ਜਲੰਧਰ-ਦਿੱਲੀ ਕੌਮੀ ਹਾਈਵੇ ਧਰਨਾ ਲਾ ਕੇ ਜਾਮ ਕੀਤਾ ਹੋਇਆ ਹੈ। ਹੁਣ ਕਿਸਾਨ ਜੱਥੇਬੰਦੀਆਂ ਨੇ ਵੀਰਵਾਰ ਨੂੰ ਦੁਪਹਿਰ 12 ਵਜੇ ਰੇਲ ਟਰੈਕ ਵੀ ਜਾਮ ਕਰ ਦਿੱਤਾ ਗਿਆ ਹੈ।


ਨੈਸ਼ਨਲ ਹਾਈਵੇ ਦੇ ਬੰਦ ਹੋਣ ਕਾਰਨ ਹਜ਼ਾਰਾਂ ਲੋਕ ਪਹਿਲਾਂ ਹੀ 2 ਦਿਨਾਂ ਤੋਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਸੋਚਿਆ ਸੀ ਕਿ ਮੁਸ਼ਕਲਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਕਿਸੇ ਵੀ ਕੀਮਤ ’ਤੇ ਕਿਸਾਨਾਂ ਦਾ ਧਰਨਾ ਖ਼ਤਮ ਕਰ ਕੇ ਉਨ੍ਹਾਂ ਨੂੰ ਰਾਹਤ ਦੇਵੇਗੀ ਪਰ ਹੁਣ ਕਿਸਾਨਾਂ ਵਲੋਂ ਰੇਲਵੇ ਟਰੈਕ ਜਾਮ ਕਰਨ ਦੇ ਫ਼ੈਸਲੇ ਕਾਰਨ ਆਮ ਲੋਕਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧਣ ਵਾਲੀਆਂ ਹਨ।


ਪੰਜਾਬ ‘ਚ ਕਿਸਾਨਾਂ ਵੱਲੋਂ ਅੱਜ ਰੇਲਵੇ ਟਰੈਕਾਂ ‘ਤੇ ਧਰਨੇ ਲਾ ਦਿੱਤੇ ਗਏ ਹਨ। ਇਸ ਦੇ ਮੱਦੇਨਜ਼ਰ ਟਰੇਨ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਵੀ ਧਰਨਾ ਲਾਇਆ ਹੋਇਆ ਹੈ। ਇਸ ਦੌਰਾਨ ਲੁਧਿਆਣਾ ‘ਚ ਦਿੱਲੀ ਤੋਂ ਪੁੱਜੀ ਸ਼ਾਨ-ਏ-ਪੰਜਾਬ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਤੀਜੇ ਵੱਜੋਂ ਅੰਮ੍ਰਿਤਸਰ-ਜਲੰਧਰ ਜਾਣ ਵਾਲੇ ਯਾਤਰੀਆਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਰੇਲਵੇ ਸਟੇਸ਼ਨ ‘ਤੇ ਬਾਕੀ ਟਰੇਨਾਂ ਨੂੰ ਲੈ ਕੇ ਵੀ ਪੁੱਛਗਿੱਛ ਕੇਂਦਰ ‘ਤੇ ਯਾਤਰੀਆਂ ਦੀ ਭਾਰੀ ਭੀੜ ਲੱਗੀ ਹੋਈ ਹੈ।
ਕਿਸਾਨਾਂ ਦੇ ਦਿਨ-ਰਾਤ ਦੇ ਧਰਨੇ ਕਾਰਨ 2 ਦਿਨ ਤੋਂ ਮੁਕੰਮਲ ਤੌਰ ’ਤੇ ਨੈਸ਼ਨਲ ਹਾਈਵੇਅ ਬੰਦ ਪਿਆ ਹੋਣ ਕਾਰਨ ਵਿਆਹ ਸਮਾਰੋਹ ਵੀ ਪ੍ਰਭਾਵਿਤ ਹੋ ਰਹੇ ਹਨ।

error: Content is protected !!