ਝਗੜੇ ਵਿਚ ਪਤਨੀ ਦਾ ਕ+ਤ+ਲ ਕਰਨ ਵਾਲਾ ਕ+ਤ+ਲ ਦਾ ਦੋਸ਼ੀ ਨਹੀਂ, ਅਦਾਲਤ ਨੇ ਖਾਰਿਜ ਕੀਤੀ 302 ਦੀ ਧਾਰਾ, ਜਾਣੋ ਪੂਰਾ ਮਾਮਲਾ

ਝਗੜੇ ਵਿਚ ਪਤਨੀ ਦਾ ਕ+ਤ+ਲ ਕਰਨ ਵਾਲਾ ਕ+ਤ+ਲ ਦਾ ਦੋਸ਼ੀ ਨਹੀਂ, ਅਦਾਲਤ ਨੇ ਖਾਰਿਜ ਕੀਤੀ 302 ਦੀ ਧਾਰਾ, ਜਾਣੋ ਪੂਰਾ ਮਾਮਲਾ

ਵੀਓਪੀ ਬਿਊਰੋ, ਨੈਸ਼ਨਲ-ਕਰੀਬ 14 ਸਾਲ ਪਹਿਲਾਂ ਇਕ ਵਿਅਕਤੀ ਵੱਲੋਂ ਝਗੜੇ ਵਿਚ ਪਤਨੀ ਦਾ ਚਾਕੂ ਮਾਰ ਕੇ ਕ+ਤ+ਲ ਕਰਨ ਦੇ ਮਾਮਲੇ ਵਿਚ ਇਥੋਂ ਦੀ ਇਕ ਅਦਾਲਤ ਨੇ ਉਸ ਨੂੰ ਕ+ਤ+ਲ ਦਾ ਦੋਸ਼ੀ ਕਰਾਰ ਨਹੀਂ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਦੋਸ਼ੀ ਨੇ ਬੇਰਹਿਮੀ ਨਾਲ ਅਪਰਾਧ ਨਹੀਂ ਕੀਤਾ ਸੀ। ਨਾ ਹੀ ਉਸ ਦੀ ਪਹਿਲਾਂ ਕੋਈ ਯੋਜਨਾ ਬਣਾਈ ਸੀ। ਅਦਾਲਤ ਨੇ ਅਪਣੇ ਹੁਕਮ ‘ਚ ਕਿਹਾ ਕਿ ਪੀੜਤਾ ਅਤੇ ਉਸ ਦੇ ਪਤੀ ਵਿਚਕਾਰ ਲੜਾਈ ਹੋਈ ਸੀ, ਜਿਥੇ ਪਤਨੀ ਨੇ ਦੋਸ਼ੀ ‘ਤੇ ਹਮਲਾ ਕਰ ਦਿਤਾ ਅਤੇ ਉਸ ਤੋਂ ਬਾਅਦ ਪਤੀ ਨੇ ਉਸ ‘ਤੇ ਚਾਕੂ ਮਾਰ ਦਿਤਾ।


ਸਹਾਇਕ ਸੈਸ਼ਨ ਜੱਜ ਨਵਜੀਤ ਬੁੱਧੀਰਾਜਾ ਨੇ ਕਿਹਾ ਕਿ ਕੋਈ ਪਹਿਲਾਂ ਯੋਜਨਾ ਨਹੀਂ ਸੀ ਅਤੇ ਨਾ ਹੀ ਪਤੀ ਨੇ ਕੋਈ ਨਾਜਾਇਜ਼ ਫਾਇਦਾ ਉਠਾਇਆ ਜਾਂ ਬੇਰਹਿਮੀ ਨਾਲ ਕੰਮ ਕੀਤਾ ਪਰ ਉਹ ਜਾਣਦਾ ਸੀ ਕਿ ਸੱਟ ਉਸ ਦੀ ਪਤਨੀ ਦੀ ਮੌ+ਤ ਦਾ ਕਾਰਨ ਬਣ ਸਕਦੀ ਹੈ। ਅਦਾਲਤ 16 ਅਗਸਤ, 2009 ਨੂੰ ਆਪਣੀ ਪਤਨੀ ਦੀ ਹਤਿਆ ਦੇ ਦੋਸ਼ੀ ਅਲਮੰਥਾ ਵਿਰੁਧ ਕੇਸ ਦੀ ਸੁਣਵਾਈ ਕਰ ਰਹੀ ਸੀ। ਅਦਾਲਤ ਨੇ ਕਿਹਾ ਕਿ ਜੋੜੇ ਦੇ ਦੋ ਪੁੱਤਰਾਂ ਦੇ ਬਿਆਨਾਂ ਦੇ ਅਨੁਸਾਰ, ਦੋਸ਼ੀ ਅਤੇ ਉਸ ਦੀ ਪਤਨੀ ਨੂੰ ਬੇਹੋਸ਼, ਖੂਨ ਨਾਲ ਲੱਥਪੱਥ, ਹਸਪਤਾਲ ਲਿਜਾਇਆ ਗਿਆ ਸੀ।


ਅਦਾਲਤ ਨੇ ਉਪਲਬਧ ਸਬੂਤਾਂ ਨੂੰ ਦੇਖਦੇ ਹੋਏ ਕਿਹਾ, “ਲੜਾਈ ਹੋਈ ਸੀ ਅਤੇ ਇਸ ਲਈ ਕੋਈ ਪਹਿਲਾਂ ਯੋਜਨਾ ਨਹੀਂ ਸੀ। ਤਣਾਅ ਬਹੁਤ ਜ਼ਿਆਦਾ ਰਿਹਾ ਹੋਵੇਗਾ ਅਤੇ ਦੋਸ਼ੀ ਨੂੰ ਚਾਕੂ ਨਾਲ ਜ਼ਖਮੀ ਵੀ ਕੀਤਾ ਗਿਆ ਹੋਵੇਗਾ। ਦੋਸ਼ੀ ‘ਤੇ ਹਮਲੇ ਤੋਂ ਬਾਅਦ ਉਸ ਨੇ ਜਵਾਬੀ ਕਾਰਵਾਈ ਕੀਤੀ ਹੋਣੀ ਅਤੇ ਪੀੜਤ ਨੂੰ ਚਾਕੂ ਮਾਰਿਆ ਹੋਵੇਗਾ।”
ਜੱਜ ਨੇ ਕਿਹਾ ਕਿ ਹਾਲਾਂਕਿ ਦੋਸ਼ੀ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਦੇ ਤਹਿਤ ਦੋਸ਼ ਲਗਾਇਆ ਗਿਆ ਹੈ, ਪਰ ਉਸ ਨੂੰ ਆਈਪੀਸੀ ਦੀ ਧਾਰਾ 304 ਭਾਗ 1 ਤਹਿਤ ਦੋਸ਼ੀ ਪਾਇਆ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਸ਼ੁਕਰਵਾਰ ਨੂੰ ਹੋਵੇਗੀ ਅਤੇ ਲਾਜ਼ਮੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਜ਼ਾ ‘ਤੇ ਬਹਿਸ ਸ਼ੁਰੂ ਹੋਵੇਗੀ।

error: Content is protected !!