ਰਾਹਤ, ਕਿਸਾਨਾਂ ਨੇ ਰੇਲਵੇ ਟਰੈਕ ਤੋਂ ਚੁੱਕਿਆ ਧਰਨਾ, ਸਰਵਿਸ ਲਾਈਨ ਵੀ ਖੋਲ੍ਹੀ, ਸੀਐਮ ਨਾਲ ਹੋਵੇਗੀ ਮੀਟਿੰਗ

ਰਾਹਤ, ਕਿਸਾਨਾਂ ਨੇ ਰੇਲਵੇ ਟਰੈਕ ਤੋਂ ਚੁੱਕਿਆ ਧਰਨਾ, ਸਰਵਿਸ ਲਾਈਨ ਵੀ ਖੋਲ੍ਹੀ, ਸੀਐਮ ਨਾਲ ਹੋਵੇਗੀ ਮੀਟਿੰਗ


ਵੀਓਪੀ ਬਿਊਰੋ, ਜਲੰਧਰ : ਬੀਤੇ ਤਿੰਨ ਦਿਨਾਂ ਤੋਂ ਦਿੱਲੀ ਜੰਮੂ ਨੈਸ਼ਨਲ ਹਾਈਵੇ ਉਤੇ ਜਲੰਧਰ ਦੇ ਦਕੋਹਾ ਫਾਟਕ ਨੇੜੇ ਪਿੰਡ ਧੰਨੋਵਾਲੀ ਕੋਲ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ ਹੈ। ਕਿਸਾਨਾਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਦੀ ਕੋਈ ਪਹਿਲੀ ਕਦਮੀ ਨਾ ਦੇਖਦੇ ਹੋਏ ਬੀਤੇ ਦਿਨੀਂ ਰੇਲ ਟਰੈਕ ਵੀ ਜਾਮ ਕਰ ਦਿੱਤੇ ਸਨ।

ਇਸ ਕਾਰਨ ਸੜਕੀ ਆਵਾਜਾਈ ਦੇ ਨਾਲ ਰੇਲਵੇ ਆਵਾਜਾਈ ਵੀ ਠੱਪ ਹੋ ਗਈ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਇਹ ਇਸ ਮਾਮਲੇ ਵਿਚ ਰਾਹਤ ਦੀ ਉਮੀਦ ਨਜ਼ਰ ਆ ਰਹੀ ਹੈ। ਸੂਬੇ ਦੇ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਆਈਪੀਐਸ ਨਾਲ ਦੇਰ ਰਾਤ ਪੀਏਪੀ ਕੰਪਲੈਕਸ ਵਿੱਚ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰੀਬ 4 ਘੰਟੇ ਚੱਲੀ।

ਇਸ ਮੀਟਿੰਗ ਦੌਰਾਨ ਅਰਪਿਤ ਸ਼ੁਕਲਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਜਾਵੇਗੀ ਪਰ ਉਸ ਤੋਂ ਪਹਿਲਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਰੇਲਵੇ ਟਰੈਕ ਨੂੰ ਖੋਲ੍ਹਿਆ ਜਾਵੇ ਅਤੇ ਆਵਾਜਾਈ ਨੂੰ ਵੀ ਚੱਲਣ ਦਿੱਤਾ ਜਾਵੇ | ਹਾਈਵੇਅ ਦੀ ਸਰਵਿਸ ਲੇਨ ਵੀ ਖੋਲ੍ਹ ਦਿੱਤੀ ਜਾਵੇ। ਅਰਪਿਤ ਸ਼ੁਕਲਾ ਦੇ ਭਰੋਸੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ ਤੋਂ ਆਪਣਾ ਧਰਨਾ ਚੁੱਕ ਲਿਆ ਹੈ ਅਤੇ ਸਰਵਿਸ ਲੇਨ ਵੀ ਖੋਲ੍ਹ ਦਿੱਤੀ ਹੈ।

error: Content is protected !!