ਨਵੇਂ ਯਾਰ ਨਾਲ ਮਿਲ ਕੇ ਪੁਰਾਣੇ ਦਾ ਘੁੱਟਿਆ ਗਲ਼ਾ, ਔਰਤ ਗ੍ਰਿਫ਼+ਤਾਰ, ਨਵਾਂ ਪ੍ਰੇਮੀ ਤੇ ਦੋ ਹੋਰ ਮੁਲਜ਼ਮ ਫ਼ਰਾਰ

ਨਵੇਂ ਯਾਰ ਨਾਲ ਮਿਲ ਕੇ ਪੁਰਾਣੇ ਦਾ ਘੁੱਟਿਆ ਗਲ਼ਾ, ਔਰਤ ਗ੍ਰਿਫ਼+ਤਾਰ, ਨਵਾਂ ਪ੍ਰੇਮੀ ਤੇ ਦੋ ਹੋਰ ਮੁਲਜ਼ਮ ਫ਼ਰਾਰ


ਵੀਓਪੀ ਬਿਊਰੋ, ਗੋਰਾਇਆ : ਆਪਣੇ ਨਵੇਂ ਪ੍ਰੇਮੀ ਨਾਲ ਮਿਲ ਕੇ ਪੁਰਾਣੇ ਨੂੰ ਗਲ਼ਾ ਘੁੱਟ ਕੇ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਗੋਰਾਇਆ ਦੀ ਪੁਲਿਸ ਨੇ ਕ+ਤ+ਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਔਰਤ ਦੇ ਚਾਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਦੇ ਹੋਏ ਉਨ੍ਹਾਂ ਦੀ ਗ੍ਰਿਫ+ਤਾਰੀ ਲਈ ਛਾਪੇਮਾਰੀ ਸ਼ੁਰੂ ਕੀਤੀ ਦਿੱਤੀ ਹੈ। ਫੜੀ ਗਈ ਔਰਤ ਦੀ ਪਛਾਣ ਰੁਪਿੰਦਰ ਕੌਰ ਉਰਫ ਕਾਟੋ ਵਾਸੀ ਥਾਣਾ ਗੋਰਾਇਆ ਵਜੋਂ ਹੋਈ ਹੈ। ਥਾਣਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤ+ਕ ਦੇ ਜੀਜਾ ਵਿਦਿਆ ਸਾਗਰ ਵਾਸੀ ਦਿਲਬਾਗ ਕਾਲੋਨੀ ਥਾਣਾ ਗੋਰਾਇਆ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਸਾਲਾ ਹਰੀਸ਼ ਚੰਦਰ ਵਾਸੀ ਦਿਲਬਾਗ ਨਗਰ ਥਾਣਾ ਗੋਰਾਇਆ ਘਰ ਤੋਂ ਲਾਪਤਾ ਹੋ ਗਿਆ ਹੈ। ਭਾਲ ਕਰਨ ਉਤੇ ਹਰੀਸ਼ ਦੀ ਲਾ+ਸ਼ ਦਿਲਬਾਗ ਨਗਰ ਦੇ ਖੇਤਾਂ ’ਚ ਪਈ ਮਿਲੀ। ਲਾ+ਸ਼ ਦੇ ਗਲੇ ’ਤੇ ਨਿਸ਼ਾਨ ਸਨ। ਪਰਿਵਾਰ ਵਾਲਿਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਹਰੀਸ਼ ਦਾ ਕ+ਤ+ਲ ਕਰਨ ਤੋਂ ਬਾਅਦ ਕਿਸੇ ਨੇ ਲਾ+ਸ਼ ਨੂੰ ਪਰਾਲੀ ’ਚ ਲੁਕਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਵਿਦਿਆ ਸਾਗਰ ਨੇ ਪੁਲਿਸ ਨੂੰ ਦੱਸਿਆ ਕਿ ਹਰੀਸ਼ ਦੀ ਦਿਲਬਾਗ ਕਾਲੋਨੀ ਦੀ ਰਹਿਣ ਵਾਲੀ ਰੂਪਿੰਦਰ ਕੌਰ ਉਰਫ ਕਾਟੋ ਨਾਲ ਦੋਸਤੀ ਸੀ।

ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਨੇ ਇਹ ਕ+ਤ+ਲ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਜਾਂਚ ਦੌਰਾਨ ਹਰੀਸ਼ ਚੰਦਰ ਦੇ ਕ+ਤ+ਲ ’ਚ ਫਰਾਰ ਔਰਤ ਨੂੰ ਗ੍ਰਿਫ+ਤਾਰ ਕਰ ਲਿਆ। ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ 5 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਹਰੀਸ਼ ਦੇ ਕ+ਤ+ਲ ਵਿੱਚ ਸ਼ਾਮਲ ਔਰਤ ਦੇ ਨਵੇਂ ਪ੍ਰੇਮੀ ਸੰਜੀਵ ਅਤੇ ਤਿੰਨ ਹੋਰਾਂ ਦੀ ਭਾਲ ਵਿੱਚ ਯੂਪੀ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਔਰਤ ਨੇ ਆਪਣਾ ਜੁਰਮ ਕਬੂਲ ਕਰਦਿਆਂ ਕਿਹਾ ਕਿ ਉਸ ਦੀ ਹਰੀਸ਼ ਨਾਲ ਦੋਸਤੀ ਹੋ ਗਈ ਸੀ। ਇਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਉਸ ਨੇ ਹਰੀਸ਼ ਤੋਂ ਦੂਰੀ ਬਣਾ ਲਈ। ਗੁੱਸੇ ’ਚ ਆਇਆ ਹਰੀਸ਼ ਕਦੇ ਉਸ ਨੂੰ ਸੜਕ ’ਤੇ ਰੋਕ ਲੈਂਦਾ ਤੇ ਕਦੇ ਘਰ ਦੇ ਬਾਹਰ। ਉਹ ਕਹਿੰਦਾ ਸੀ ਮੈਂ ਤੇਰੇ ਕਰ ਕੇ ਆਪਣੀ ਪਤਨੀ ਤੋਂ ਦੂਰ ਹੋ ਗਿਆ ਹਾਂ। ਮੈਂ ਉਸ ਨੂੰ ਕਿਹਾ ਕਿ ਉਹ ਮੇਰਾ ਖਹਿੜਾ ਛੱਡ ਦੇਵੇ, ਕਿਉਂਕਿ ਮੇਰੀ ਜ਼ਿੰਦਗੀ ਵਿੱਚ ਇੱਕ ਨਵਾਂ ਦੋਸਤ ਆਇਆ ਹੈ। ਇਸ ਤੋਂ ਨਾਰਾਜ਼ ਹੋ ਕੇ ਹਰੀਸ਼ ਨੇ ਇਕ ਦਿਨ ਮੇਰੇ ’ਤੇ ਤੇਜ਼ਾਬ ਸੁੱਟ ਦਿੱਤਾ ਪਰ ਮੈਂ ਬਚ ਗਈ। ਬਦਨਾਮੀ ਹੋਣ ਦੇ ਡਰੋਂ ਮੈਂ ਪੁਲਿਸ ਕੋਲ ਨਹੀਂ ਗਈ।

ਫਿਰ ਦੋਵਾਂ ਨੇ ਇਕ-ਦੂਜੇ ਦੀ ਜ਼ਿੰਦਗੀ ’ਚ ਦਖਲਅੰਦਾਜ਼ੀ ਨਾ ਕਰਨ ਅਤੇ ਨਾ ਹੀ ਪਰੇਸ਼ਾਨ ਕਰਨ ’ਤੇ ਸਹਿਮਤੀ ਪ੍ਰਗਟਾਈ। ਹਰੀਸ਼ ਕੁਝ ਦੇਰ ਠੀਕ ਰਿਹਾ, ਫਿਰ ਉਹੀ ਕੰਮ ਕਰਨ ਲੱਗਾ। ਉਹ ਡਰਦੀ ਸੀ ਕਿ ਉਹ ਦੁਬਾਰਾ ਤੇਜ਼ਾਬ ਸੁੱਟ ਸਕਦਾ ਹੈ। ਇਸ ਲਈ ਉਸ ਨੇ ਨਵੇਂ ਦੋਸਤ ਸੰਜੀਵ ਨਾਲ ਗੱਲ ਕੀਤੀ। ਇਸ ਤੋਂ ਬਾਅਦ ਹਰੀਸ਼ ਦੇ ਕਤਲ ਦੀ ਸਾਜ਼ਿਸ਼ ਰਚੀ। 8 ਨਵੰਬਰ ਦੀ ਦੇਰ ਰਾਤ ਉਸ ਨੇ ਹਰੀਸ਼ ਨੂੰ ਆਪਣੇ ਘਰ ਨੇੜੇ ਖੇਤਾਂ ਵਿੱਚ ਬੁਲਾਇਆ ਸੀ। ਸੰਜੀਵ ਅਤੇ ਉਸ ਦੇ ਤਿੰਨ ਦੋਸਤ ਪਹਿਲਾਂ ਹੀ ਇੱਥੇ ਲੁਕੇ ਹੋਏ ਸਨ। ਜਦੋਂ ਹਰੀਸ਼ ਉਸ ਨੂੰ ਮਿਲਣ ਆਇਆ ਤਾਂ ਉਸ ਨੇ ਪਿੱਛਿਓਂ ਉਸ ਦੇ ਗਲੇ ਵਿੱਚ ਰੁਮਾਲ ਪਾ ਕੇ ਉਸ ਦਾ ਗਲਾ ਘੁੱਟ ਦਿੱਤਾ। ਥੋੜੇ ਸਮੇਂ ਵਿੱਚ ਹੀ ਉਸ ਦੀ ਮੌ+ਤ ਹੋ ਗਈ। ਲਾਸ਼ ਦਾ ਨਿਪਟਾਰਾ ਕਰਨਾ ਸੀ, ਪਰ ਉਹ ਫੜੇ ਜਾਣ ਤੋਂ ਡਰਦੇ ਸਨ। ਇਸ ਲਈ ਇਸ ਨੂੰ ਖੇਤ ਵਿੱਚ ਪਰਾਲੀ ਵਿੱਚ ਲੁਕਾ ਦਿੱਤਾ, ਇਹ ਸੋਚ ਕੇ ਕਿ ਦੀਵਾਲੀ ਵਾਲੇ ਦਿਨ ਜੇਕਰ ਪਟਾਕਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਕਾਰਨ ਪਰਾਲੀ ਨੂੰ ਅੱਗ ਲੱਗ ਗਈ ਤਾਂ ਉਹ ਖੁਦ ਹੀ ਸੜ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਉਸ ਨੂੰ ਪਤਾ ਸੀ ਕਿ ਉਨ੍ਹਾਂ ਦਾ ਭੇਤ ਖੁੱਲ੍ਹ ਜਾਵੇਗਾ ਇਸ ਲਈ ਉਹ ਭੱਜ ਗਏ।

error: Content is protected !!