ਪਹਾੜਾਂ ‘ਚ ਬਰਫਬਾਰੀ ਤੇ ਪੰਜਾਬ ‘ਚ ਪਏ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਪਾਰਾ ਡਿੱਗਿਆ ਤੇ ਠੰਢ ਵਧੀ

ਪਹਾੜਾਂ ‘ਚ ਬਰਫਬਾਰੀ ਤੇ ਪੰਜਾਬ ‘ਚ ਪਏ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਪਾਰਾ ਡਿੱਗਿਆ ਤੇ ਠੰਢ ਵਧੀ

 

ਜਲੰਧਰ (ਵੀਓਪੀ ਬਿਊਰੋ) ਵੀਰਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ‘ਚ ਭਾਰੀ ਮੀਂਹ ਪਿਆ। ਇਸ ਕਾਰਨ ਦਿਨ ਦੇ ਤਾਪਮਾਨ ‘ਚ 6.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਪਹਾੜੀ ਇਲਾਕਿਆਂ ਵਿੱਚ ਵੀ ਬਰਫਬਾਰੀਮੇ ਮੌਸਮ ਬਦਲ ਦਿੱਤਾ ਹੈ। ਜੰਮੂ ਕਸ਼ਮੀਰ ਦੇ ਗੁੱਲਮਰਗ, ਬਾਰਾਮੁੱਲਾਂ ਤੇ ਕੁਪਵਾੜਾ ਵਿੱਚ ਭਾਰੀ ਬਰਫਬਾਰੀ ਹੋਈ ਹੈ।

ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ। ਹਾਲਾਂਕਿ ਇਸ ਦੌਰਾਨ ਮੌਸਮ ਖੁਸ਼ਕ ਰਹੇਗਾ। ਰਾਤ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਵੀ ਦਰਜ ਕੀਤੀ ਜਾ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ‘ਚ ਭਾਰੀ ਮੀਂਹ ਪਿਆ। ਮੀਂਹ ਕਾਰਨ ਸੂਬੇ ਵਿੱਚ ਠੰਢ ਵਧ ਗਈ ਹੈ।

ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਮੁਹਾਲੀ ਵਿੱਚ 39.5 ਮਿਲੀਮੀਟਰ, ਰੋਪੜ ਵਿੱਚ 45.5 ਮਿਲੀਮੀਟਰ, ਐਸਬੀਐਸ ਨਗਰ ਵਿੱਚ 21.5 ਮਿਲੀਮੀਟਰ, ਜਲੰਧਰ ਵਿੱਚ 5.5, ਫ਼ਿਰੋਜ਼ਪੁਰ ਵਿੱਚ 0.5, ਲੁਧਿਆਣਾ ਵਿੱਚ 8.0 ਅਤੇ ਪਟਿਆਲਾ ਵਿੱਚ 6.0 ਮਿਲੀਮੀਟਰ ਮੀਂਹ ਪਿਆ।

ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.5 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ ਹੈ। ਲੁਧਿਆਣਾ ਵਿੱਚ ਸਭ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਤਾਪਮਾਨ 21, ਪਟਿਆਲਾ ਦਾ 19.6, ਬਰਨਾਲਾ ਦਾ 19.2, ਜਲੰਧਰ ਦਾ 17.9, ਫ਼ਿਰੋਜ਼ਪੁਰ ਦਾ 20.8, ਮੋਗਾ ਦਾ 19.8, ਮੁਹਾਲੀ ਦਾ 17.3 ਅਤੇ ਰੋਪੜ ਦਾ ਤਾਪਮਾਨ 15.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

error: Content is protected !!