ਕਾਂਗਰਸੀ ਆਗੂ ਨੂੰ ਗੁਲਦਸਤਾ ਦੇਣਾ ਪਿਆ ਭਾਰੀ, ਡੀਜੀਪੀ ਕਰ’ਤਾ ਸਸਪੈਂਡ

ਕਾਂਗਰਸੀ ਆਗੂ ਨੂੰ ਗੁਲਦਸਤਾ ਦੇਣਾ ਪਿਆ ਭਾਰੀ, ਡੀਜੀਪੀ ਕਰ’ਤਾ ਸਸਪੈਂਡ

ਨਵੀਂ ਦਿੱਲੀ (ਵੀਓਪੀ ਵੀਓਪੀ)- ਐਤਵਾਰ ਨੂੰ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਤੇਲੰਗਾਨਾ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਅੰਜਨੀ ਕੁਮਾਰ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।

ਦਰਅਸਲ, ਤੇਲੰਗਾਨਾ ਦੇ ਡੀਜੀਪੀ ਨੇ ਰਾਜ ਪੁਲਿਸ ਦੇ ਨੋਡਲ ਅਧਿਕਾਰੀ ਸੰਜੇ ਜੈਨ ਅਤੇ ਨੋਡਲ ਅਧਿਕਾਰੀ ਮਹੇਸ਼ ਭਾਗਵਤ ਦੇ ਨਾਲ ਵਿਧਾਨ ਸਭਾ ਚੋਣ ਉਮੀਦਵਾਰ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਰੇਵੰਤ ਰੈਡੀ ਨਾਲ ਹੈਦਰਾਬਾਦ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ। ਡੀਜੀਪੀ ਨੇ ਉਨ੍ਹਾਂ ਨੂੰ ਗੁਲਦਸਤਾ ਵੀ ਭੇਟ ਕੀਤਾ।

ਸੂਤਰਾਂ ਦੀ ਮੰਨੀਏ ਤਾਂ ਡੀਜੀਪੀ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਕਈ ਸ਼ਿਕਾਇਤਾਂ ਆਈਆਂ ਸਨ, ਜਿਸ ਕਾਰਨ ਚੋਣ ਕਮਿਸ਼ਨ ਨੇ ਇਹ ਵੱਡਾ ਫੈਸਲਾ ਲਿਆ ਹੈ। ਚੋਣ ਕਮਿਸ਼ਨ ਨੇ ਡੀਜੀਪੀ ਕੁਮਾਰ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।

ਦਰਅਸਲ, ਜਦੋਂ ਡੀਜੀਪੀ ਕਾਂਗਰਸ ਪ੍ਰਧਾਨ ਰੇਵੰਤ ਰੈਡੀ ਦੀ ਰਿਹਾਇਸ਼ ‘ਤੇ ਪਹੁੰਚੇ ਤਾਂ ਗਿਣਤੀ ਵੀ ਪੂਰੀ ਨਹੀਂ ਹੋਈ ਸੀ। ਚੋਣ ਕਮਿਸ਼ਨ ਨੇ ਇਸ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਅਤੇ ਡੀਜੀਪੀ ਨੂੰ ਮੁਅੱਤਲ ਕਰ ਦਿੱਤਾ ਅਤੇ ਦੋ ਹੋਰ ਆਈਪੀਐਸ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ।

error: Content is protected !!