ਮਾਂ ਬੋਲੀ ਦੇ ਪਸਾਰ ਲਈ ਲਾਈ ਚੌਪਾਲ, ਕੰਟੈਂਟ ਦਾ ਸੰਗ੍ਰਹਿ ਦਰਸ਼ਕਾਂ ਨੂੰ ਸੱਭਿਆਚਾਰਕ ਜੜ੍ਹਾਂ ਨਾਲ ਜੋੜਦੈ

ਮਾਂ ਬੋਲੀ ਦੇ ਪਸਾਰ ਲਈ ਲਾਈ ਚੌਪਾਲ, ਕੰਟੈਂਟ ਦਾ ਸੰਗ੍ਰਹਿ ਦਰਸ਼ਕਾਂ ਨੂੰ ਸੱਭਿਆਚਾਰਕ ਜੜ੍ਹਾਂ ਨਾਲ ਜੋੜਦੈ

ਵੀਓਪੀ ਬਿਊਰੋ, ਜਲੰਧਰ-ਅੱਜ ਦੇ ਸਮੇਂ ਵਿੱਚ ਜਿੱਥੇ ਸਾਡੇ ਕੋਲ ਦੁਨੀਆਂ ਭਰ ਦੇ ਸਿਨੇਮਾ ਨੂੰ ਵੇਖਣ ਦੀ ਸੁਵਿਧਾ ਹੈ। ਇਹ ਵਿਸ਼ਵ ਲਈ ਵਰਦਾਨ ਹੈ ਕਿ ਜਿੱਥੇ ਇੱਕ ਬਟਨ ਦਬਾਉਣ ‘ਤੇ ਸਾਡੇ ਕੋਲ ਹਰ ਤਰ੍ਹਾਂ ਦੇ ਕੰਟੈਂਟ ਦੀ ਬਹੁਤਾਤ ਹੈ, ਪਰ ਅਸੀਂ ਆਪਣੀ ਮਾਂ-ਬੋਲੀ ਨਾਲ ਜੁੜਨਾ ਭੁੱਲ ਗਏ ਹਾਂ, ਜੋ ਕਿ ਕਿਤੇ ਗੁਆਚ ਗਈ ਹੈ। ਉੱਥੇ ਹੀ ਚੌਪਾਲ ਇਕ ਖੇਤਰੀ OTT ਪਲੇਟਫਾਰਮ ਵਜੋਂ ਹਾਜ਼ਰ ਹੋਇਆ ਹੈ। ਇਸ ਦਾ ਉਦੇਸ਼ ਦੁਨੀਆ ਭਰ ਵਿੱਚ ਪੰਜਾਬੀ ਕੰਟੈਂਟ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨ ਲਈ ਵਧੀਆ ਖੇਤਰੀ ਫ਼ਿਲਮਾਂ ਅਤੇ ਵੈੱਬ ਸੀਰੀਜ਼ਾਂ ਲਿਆਉਣਾ ਹੈ।


ਚੌਪਾਲ ਪੰਜਾਬੀ ਭਾਸ਼ਾ ਵਿੱਚ ਵਧੀਆ ਕੰਟੈਂਟ ਰਾਹੀਂ ਲੋਕਾਂ ਅਤੇ ਉਹਨਾਂ ਦੀ ਮਾਂ ਬੋਲੀ ਵਿੱਚ ਪਾੜਾ ਮਿਟਾਉਣ ਦਾ ਵਾਅਦਾ ਕਰਦਾ ਹੈ। ਸਿਨੇਮਾ ਦਿਨੋਂ-ਦਿਨ ਵਿਕਸਿਤ ਹੋ ਰਿਹਾ ਹੈ ਅਤੇ ਫ਼ਿਲਮ ਨਿਰਮਾਤਾ ਵੀ ਵੱਧ ਤੋਂ ਵੱਧ ਖੇਤਰੀ ਫ਼ਿਲਮਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੀ ਮਾਂ ਬੋਲੀ ਬਾਰੇ ਜਾਗਰੂਕ ਕਰਨਾ ਹੈ।
ਜਿਵੇਂ ਹਿੱਟ ਪੰਜਾਬੀ ਮਿਊਜ਼ਿਕ ਉਨ੍ਹਾਂ ਲੋਕਾਂ ਨੂੰ ਜੋੜਨ ਦੀ ਤਾਕਤ ਰੱਖਦਾ ਹੈ ਜੋ ਇਸ ਭਾਸ਼ਾ ਨੂੰ ਵੀ ਨਹੀਂ ਸਮਝਦੇ,ਪਰ ਉਹ ਸੰਗੀਤ ਨਾਲ਼ ਜੁੜਦੇ ਹਨ ਅਤੇ ਇਹ ਗੀਤ ਦੁਨੀਆ ਭਰ ਵਿੱਚ ਕੋਚੇਲਾ ਵਰਗੇ ਈਵੈਂਟ ਵਿੱਚ ਵੀ ਚਲਾਏ ਜਾਂਦੇ ਹਨ। ਪੰਜਾਬੀ ਸਿਨੇਮਾ ਵੀ ਇਸਦਾ ਹਿੱਸਾ ਹੈ ਅਤੇ ਸਾਰੇ ਬਾਰਡਰਾਂ ਤੋਂ ਪਾਰ ਲੋਕ ਇਸ ਦਾ ਅਨੰਦ ਲੈ ਸਕਦੇ ਹਨ, ਜਿਸ ਵਿੱਚ ਚੌਪਾਲ ਇੱਕ ਪੁਲ ਦਾ ਕੰਮ ਕਰਦਾ ਹੈ।
ਸਮਾਜ ਦੀ ਸੇਵਾ ਦੇ ਇੱਕ ਕਾਰਜ ਵਜੋਂ ਚੌਪਾਲ ਦੀ ਟੀਮ ਹਾਲ ਹੀ ਵਿੱਚ OTT ਪਲੇਟਫਾਰਮ ਨੂੰ ਦਰਸ਼ਕਾਂ ਦੇ ਨੇੜੇ ਲਿਆਉਣ ਅਤੇ ਪੰਜਾਬ ਦੇ ਲੋਕਾਂ ਵਿੱਚ ਇਸ ਬਾਰੇ ਜਾਗਰੂਕਤਾ ਲਿਆਉਣ ਲਈ ਮੈਦਾਨ ਵਿੱਚ ਗਈ ਹੈ। ਪਹਿਲੇ ਪੜਾਅ ਵਿੱਚ ਆਨ-ਗਰਾਊਂਡ ਐਕਟੀਵੇਸ਼ਨ ਸ਼ਾਮਲ ਹੈ ਜੋ 8 ਸਤੰਬਰ ਤੋਂ 20 ਸਤੰਬਰ ਤੱਕ ਪੰਜਾਬ ਦੇ 9 ਸਰਗਰਮ ਸ਼ਹਿਰਾਂ ਵਿੱਚ ਕੀਤੀ ਗਈ ਸੀ, ਜੋ ਤਰਨਤਾਰਨ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਤੱਕ ਜਾ ਕੇ ਅੰਤ ਵਿੱਚ ਮੋਹਾਲੀ ਸਮਾਪਤ ਹੋਈ। ਦੂਜੇ ਪੜਾਅ ਵਿੱਚ 9 ਤੋਂ 26 ਨਵੰਬਰ ਤੱਕ ਮਾਲਵਾ ਬੈਲਟ ਜਿਸ ਵਿੱਚ ਕੁਰਾਲੀ, ਖਰੜ, ਜ਼ੀਰਕਪੁਰ, ਮੋਹਾਲੀ, ਸਰਹੰਦ, ਪਟਿਆਲਾ, ਮਾਨਸਾ, ਤਲਵੰਡੀ, ਬਠਿੰਡਾ, ਅਬੋਹਰ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ, ਮੋਗਾ ਅਤੇ ਜਗਰਾਉਂ ਸਮੇਤ ਪੱਟੀ ਸ਼ਾਮਲ ਹੈ।
ਚੌਪਾਲ ਟੀਮ ਨੇ ਹਰੇਕ ਸ਼ਹਿਰ ਵਿੱਚ ਇੱਕ ਤੋਂ ਦੋ ਦਿਨ ਲਈ ਆਮ ਲੋਕਾਂ ਵਿੱਚ ਚੌਪਾਲ ਐਪ ਬਾਰੇ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ ਆਨ-ਗਰਾਊਂਡ ਗਤੀਵਿਧੀਆਂ ਕੀਤੀਆਂ। ਇਨ੍ਹਾਂ ਖ਼ੇਤਰਾਂ ਵਿੱਚ ਕਾਲਜਾਂ ਅਤੇ ਸਕੂਲਾਂ ਵਿੱਚ ‘ਨੁੱਕੜ ਨਾਟਕ’ ਪੇਸ਼ ਕੀਤੇ ਗਏ ਸਨ ਅਤੇ ਪ੍ਰਚਾਰ ਟੀਮਾਂ ਦੁਆਰਾ ਬੂਥ ਸਥਾਪਤ ਕੀਤੇ ਗਏ ਸਨ, ਜਿੱਥੇ ਲੋਕ ਕੰਟੈਂਟ ਅਤੇ ਸਬਸਕ੍ਰਿਪਸ਼ਨ ਨਾਲ਼ ਸਬੰਧਤ ਕੋਈ ਵੀ ਸਵਾਲ ਪੁੱਛ ਸਕਦੇ ਸਨ। ਇੰਨਾ ਹੀ ਨਹੀਂ, ਵਿਦਿਆਰਥੀਆਂ ਨੂੰ ਚੌਪਾਲ ਦੇ ਕੀਅ-ਰਿੰਗ ਮੁਫ਼ਤ ਦਿੱਤੇ ਗਏ ਅਤੇ ਆਲੇ-ਦੁਆਲੇ ਦੇ ਕਈ ਦੁਕਾਨਦਾਰਾਂ ਨੂੰ ਚੌਪਾਲ ਬ੍ਰਾਂਡ ਵਾਲੇ ਬੈਗਾਂ ਦੇ ਬੰਡਲ ਵੀ ਦਿੱਤੇ ਗਏ। ਚੌਪਾਲ ਦੇ LED ਟਰੱਕ ਵੀ ਸ਼ਹਿਰਾਂ ਵਿੱਚ ਲਿਜਾਏ ਗਏ ਸਨ।


ਚੌਪਾਲ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਬਾਂਸਲ ਨੇ ਕੰਪਨੀ ਦੀ ਪੰਜਾਬ ਦੇ ਲੋਕਾਂ ਨਾਲ ਦਿਲੋਂ ਜੁੜਨ ਦੀ ਇੱਛਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਦਾ ਟੀਚਾ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਕੈਨੇਡਾ, ਅਮਰੀਕਾ, ਯੂ.ਕੇ., ਆਸਟ੍ਰੇਲੀਆ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜਨਾ ਹੈ। ਅਸੀਂ ਹਰ ਪੰਜਾਬੀ ਘਰ ਤਕ ਪਹੁੰਚਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਸਿਨੇਮਾ ਬਾਲੀਵੁੱਡ ਜਾਂ ਹਾਲੀਵੁੱਡ ਤੋਂ ਘੱਟ ਨਹੀਂ ਹੈ ਅਤੇ ਅਸੀਂ ਹਰ ਤਰ੍ਹਾਂ ਦਾ ਵਧੀਆ ਕੰਟੈਂਟ ਲਿਆਉਂਦੇ ਹਾਂ। ਚੌਪਾਲ ਇੱਕ ਭਾਵਨਾਤਮਕ ਸੰਬੰਧ ਹੈ ਜੋ ਵੱਖ-ਵੱਖ ਉਮਰ ਦੇ ਦਰਸ਼ਕਾਂ ਨੂੰ ਖੇਤਰੀ ਫ਼ਿਲਮਾਂ ਅਤੇ ਵੈੱਬ ਸੀਰੀਜ਼ਾਂ ਦੇ ਸੰਗ੍ਰਹਿ ਦੁਆਰਾ ਉਨ੍ਹਾਂ ਦੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਦਾ ਹੈ।
ਚੌਪਾਲ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਲੈ ਕੇ ਆਉਣ ਵਾਲ਼ਾ ਇੱਕੋ ਹੀ ਪਲੇਟਫਾਰਮ ਹੈ। ਨਵੇਂ ਕੰਟੈਂਟ ਵਿੱਚ ਤੁਫੰਗ, ਸ਼ਿਕਾਰੀ, ਕਲੀ ਜੋਟਾ,ਆਊਟਲਾਅ, ਕੈਰੀ ਆਨ ਜੱਟਾ 3 ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ। ਚੌਪਾਲ ਸਭ ਤੋਂ ਵਧੀਆ ਮਨੋਰੰਜਨ ਕਰਨ ਵਾਲਾ ਐਪ ਹੈ ਕਿਉਂਕਿ ਇਹ ਵਿਗਿਆਪਨ-ਮੁਕਤ ਹੈ, ਇਸ ਤੇ ਕੰਟੈਂਟ ਆਫਲਾਈਨ ਅਤੇ ਇੱਕ ਤੋਂ ਜ਼ਿਆਦਾ ਪ੍ਰੋਫਾਈਲਾਂ ਬਣਾ ਕੇ ਬਿਨਾਂ ਕਿਸੇ ਰੁਕਾਵਟ ਤੋਂ ਵਿਸ਼ਵ ਭਰ ਵਿੱਚ ਕਿਤੇ ਵੀ ਵੇਖਿਆ ਜਾ ਸਕਦਾ ਹੈ।

error: Content is protected !!