ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ ਦੇ  ਵਿਦਿਆਰਥੀਆਂ ਨੇ ਐਲਪੀਯੂ ਕੈਂਪਸ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਭਾਰਤ ਦੀ ਅਮੀਰ ਵਿਰਾਸਤ ਬਾਰੇ ਸਿਖਿਆ

ਜਲੰਧਰ(ਪ੍ਰਥਮ) ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਡਿਵੀਜ਼ਨ ਨੇ ਹਾਲ ਹੀ ‘ਚ ਪ੍ਰਸਿੱਧ ‘ਇਨਕ੍ਰੇਡੀਬਲ ਇੰਡੀਆ’ ਪ੍ਰੋਗਰਾਮ ਦੇ ਹਿੱਸੇ ਵਜੋਂ ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ ਦੇ 12 ਵਿਦਿਆਰਥੀਆਂ ਅਤੇ ਫੈਕਲਟੀ ਦੀ ਮੇਜ਼ਬਾਨੀ ਕੀਤੀ ਦੋ ਹਫ਼ਤਿਆਂ ਦੇ  ਇਸ ਪ੍ਰੋਗਰਾਮ ਵਿਚ ਭਾਗੀਦਾਰਾਂ ਨੂੰ ਭਾਰਤ ਦੀ ਵਿਭਿੰਨ ਸੱਭਿਆਚਾਰਕ ਵਿਰਾਸਤ ਵਿੱਚ ਆਪਣੇ ਆਪ ਨੂੰ ਲੀਨ ਕਰਨ ਦਾ ਮੌਕਾ ਮਿਲਿਆ, ਅਤੇ ਭਾਰਤ ਬਾਰੇ ਇੱਕ ਵਿਆਪਕ ਸਮਝ ਪ੍ਰਾਪਤ ਕੀਤੀ।

ਐਲਪੀਯੂ ਵਲੋਂ  ਪੇਸ਼ ਕੀਤੇ ਗਏ ਇਸ ‘ਇਨਕ੍ਰੇਡੀਬਲ ਇੰਡੀਆ’ ਪ੍ਰੋਗਰਾਮ ਦਾ ਉਦੇਸ਼ ਅੰਤਰਰਾਸ਼ਟਰੀਕਰਨ ਨੂੰ ਉਤਸ਼ਾਹਿਤ ਕਰਨਾ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ, ਵਿਰਾਸਤ, ਪ੍ਰਬੰਧਨ ਅਤੇ ਤਕਨਾਲੋਜੀ ਵਿੱਚ ਡੂੰਘਾਈ ਨਾਲ  ਸਿੱਖਣ ਦਾ ਅਨੁਭਵ ਪ੍ਰਦਾਨ ਕਰਨਾ ਹੈ। ਪ੍ਰੋਗਰਾਮ ਨੇ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਅਤੇ ਯੂ.ਕੇ. ਸਮੇਤ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਵਿੱਚ ਮਹੱਤਵਪੂਰਨ ਪ੍ਰਸਿੱਧੀ ਹਾਸਲ ਕੀਤੀ ਹੈ, ਜਿਸ ਨਾਲ ਐਲਪੀਯੂ ਨੂੰ ਕੁਝ ਭਾਰਤੀ ਯੂਨੀਵਰਸਿਟੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਜੋ  ਇਹਨਾਂ ਦੇਸ਼ਾਂ ਦੇ ਇਹੋ ਜਿਹੇ ਵਿਦਿਆਰਥੀਆਂ ਦੀ ਸਰਗਰਮੀ ਨਾਲ ਮੇਜ਼ਬਾਨੀ ਕਰਦੀ ਹੈ।

ਪ੍ਰੋਗਰਾਮ ਦੌਰਾਨ, ਆਸਟ੍ਰੇਲੀਆਈ ਭਾਗੀਦਾਰਾਂ ਨੂੰ ਭਾਰਤ ਵਿੱਚ ਵੱਖ-ਵੱਖ ਪ੍ਰਗਤੀਸ਼ੀਲ ਸੰਕਲਪਾਂ ਨਾਲ ਜਾਣੂ ਕਰਵਾਇਆ ਗਿਆ, ਜਿਸ ਵਿੱਚ ਫੈਸ਼ਨ, ਖਾਣਾ ਪਕਾਉਣ, ਨਾਚ, ਸਮਾਜਿਕ ਤਾਣਾ-ਬਾਣਾ, ਯੋਗਾ, ਧਿਆਨ, ਸ਼ਾਕਾਹਾਰ, ਬੁਨਿਆਦੀ ਹਿੰਦੀ ਭਾਸ਼ਾ, ਇਤਿਹਾਸ, ਵਿਲੱਖਣ ਵਪਾਰਕ ਰੁਝਾਨ, ਤਕਨਾਲੋਜੀ, ਪ੍ਰਬੰਧਨ ਅਤੇ ਕਲਾ, “ਜੁਗਾੜ (ਬਦਲਾਓ)” ਕਾਰੋਬਾਰ ਸ਼ਾਮਿਲ ਹਨ 

error: Content is protected !!