ਢੱਕਣ ਟੁੱਟਾ ਹੋਣ ਕਾਰਨ ਸੀਵਰੇਜ ਟੈਂਕੀ ਵਿਚ ਡਿੱਗਾ ਛੁੱਟੀ ਆਇਆ ਕਾਂਸਟੇਬਲ, ਬਚਾਉਣ ਲਈ ਗਿਆ ਭਰਾ ਵੀ ਡੁੱਬਿਆ, ਦੋਵਾਂ ਦੀ ਹੋਈ ਮੌ+ਤ

  • ਢੱਕਣ ਟੁੱਟਾ ਹੋਣ ਕਾਰਨ ਸੀਵਰੇਜ ਟੈਂਕੀ ਵਿਚ ਡਿੱਗਾ ਛੁੱਟੀ ਆਇਆ ਕਾਂਸਟੇਬਲ, ਬਚਾਉਣ ਲਈ ਗਿਆ ਭਰਾ ਵੀ ਡੁੱਬਿਆ, ਦੋਵਾਂ ਦੀ ਹੋਈ ਮੌ+ਤ


ਵੀਓਪੀ ਬਿਊਰੋ, ਨੈਸ਼ਨਲ-ਛੁੱਟੀ ਆਇਆ ਇੱਕ ਕਾਂਸਟੇਬਲ ਸੀਵਰੇਜ ਟੈਂਕੀ ਦਾ ਢੱਕਣ ਟੁੱਟਣ ਕਾਰਨ ਵਿਚ ਡਿੱਗ ਗਿਆ। ਉਸ ਨੂੰ ਬਚਾਉਣ ਆਏ ਉਸ ਦੇ ਵੱਡੇ ਭਰਾ ਦੀ ਵੀ ਸੀਵਰੇਜ ਦੀ ਟੈਂਕੀ ਵਿੱਚ ਡੁੱਬਣ ਕਾਰਨ ਮੌ+ਤ ਹੋ ਗਈ।ਇਹ ਮਾਮਲਾ ਯੂਪੀ ਦੇ ਹਮੀਰਪੁਰ ਜ਼ਿਲ੍ਹੇ ਦਾ ਹੈ।
ਪਰਿਵਾਰਕ ਮੈਂਬਰਾਂ ਨੇ ਗੁਆਂਢੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ। ਉਨ੍ਹਾਂ ਨੂੰ ਤੁਰੰਤ ਸਦਰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਭਰਾਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ‘ਚ ਕਾਂਸਟੇਬਲ ਅਤੇ ਉਸ ਦੇ ਭਰਾ ਦੀ ਮੌਤ ਹੋਣ ਕਾਰਨ ਪਰਿਵਾਰਕ ਮੈਂਬਰਾਂ ‘ਚ ਮਾਤਮ ਦਾ ਮਾਹੌਲ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


ਮਿਲੀ ਜਾਣਕਾਰੀ ਮੁਤਾਬਕ ਹਮੀਰਪੁਰ ਜ਼ਿਲ੍ਹੇ ਦੇ ਸੁਮੇਰਪੁਰ ਥਾਣਾ ਖੇਤਰ ਦਾ ਰਹਿਣ ਵਾਲਾ ਲਾਲ ਬਹਾਦਰ ਉੱਤਰ ਪ੍ਰਦੇਸ਼ ਪੁਲਿਸ ਵਿਚ ਕਾਂਸਟੇਬਲ ਦੇ ਅਹੁਦੇ ‘ਤੇ ਤਾਇਨਾਤ ਸੀ। ਉਥੋਂ ਸੱਤ ਦਿਨ ਪਹਿਲਾਂ ਛੁੱਟੀ ’ਤੇ ਆਪਣੇ ਪਿੰਡ ਆਇਆ ਸੀ। ਉਸ ਨੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ।
ਦੋਵੇਂ ਭਰਾ ਸੀਵਰੇਜ ਦੀ ਟੈਂਕੀ ਉਤੇ ਖੜ੍ਹੇ ਹੋ ਕੇ ਗੱਲਾਂ ਕਰ ਰਹੇ ਸਨ ਕਿ ਅਚਾਨਕ ਟੈਂਕੀ ਦਾ ਢੱਕਣ ਟੁੱਟ ਗਿਆ ਅਤੇ ਸਿਪਾਹੀ ਟੈਂਕੀ ਵਿੱਚ ਡਿੱਗ ਗਿਆ। ਕਾਂਸਟੇਬਲ ਨੂੰ ਬਚਾਉਣ ਲਈ ਗ੍ਰਾਮ ਪੰਚਾਇਤ ਮੈਂਬਰ ਰਾਮਸੇਵਕ ਜੋ ਕਿ ਉਸ ਦਾ ਭਰਾ ਸੀ, ਨੇ ਵੀ ਛਾਲ ਮਾਰ ਦਿੱਤੀ ਅਤੇ ਉਹ ਵੀ ਡੁੱਬ ਗਿਆ।
ਪਰਿਵਾਰ ਨੇ ਗੁਆਂਢੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਪਰਿਵਾਰਕ ਮੈਂਬਰ ਤੁਰੰਤ ਦੋਵਾਂ ਨੂੰ ਸਦਰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਕਾਂਸਟੇਬਲ ਅਤੇ ਉਸ ਦੇ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ। ਦੋਵੇਂ ਸਕੇ ਭਰਾਵਾਂ ਦੀ ਮੌ+ਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

error: Content is protected !!