ਕਾਂਗਰਸੀ ਸਾਂਸਦ ਦੇ ਟਿਕਾਣਿਆਂ ਤੋਂ ਮਿਲੇ ਕੁੱਲ 351 ਕਰੋੜ ਰੁਪਏ, ਪੰਜਵੇਂ ਦਿਨ ਨੋਟਾਂ ਦੀ ਗਿਣਤੀ ਹੋਈ ਪੂਰੀ, ਕਈ ਨੋਟ ਗਿਣਨ ਵਾਲੀਆਂ ਮਸ਼ੀਨਾਂ ਦੇ ਗਈਆਂ ਸੀ ਜਵਾਬ

ਕਾਂਗਰਸੀ ਸਾਂਸਦ ਦੇ ਟਿਕਾਣਿਆਂ ਤੋਂ ਮਿਲੇ ਕੁੱਲ 351 ਕਰੋੜ ਰੁਪਏ, ਪੰਜਵੇਂ ਦਿਨ ਨੋਟਾਂ ਦੀ ਗਿਣਤੀ ਹੋਈ ਪੂਰੀ, ਕਈ ਨੋਟ ਗਿਣਨ ਵਾਲੀਆਂ ਮਸ਼ੀਨਾਂ ਦੇ ਗਈਆਂ ਸੀ ਜਵਾਬ

ਭੁਵਨੇਸ਼ਵਰ (ਵੀਓਪੀ ਬਿਊਰੋ): ਉੜੀਸਾ ਦੇ ਬਲਾਂਗੀਰ ਜ਼ਿਲ੍ਹੇ ਦੇ ਸੁਦਾਪਾਡਾ ਵਿਖੇ ਕਥਿਤ ਤੌਰ ‘ਤੇ ਕਾਂਗਰਸੀ ਸੰਸਦ ਮੈਂਬਰ ਧੀਰਜ ਪ੍ਰਸਾਦ ਸਾਹੂ ਨਾਲ ਸਬੰਧਤ ਡਿਸਟਿਲਰੀ ਯੂਨਿਟ ਤੋਂ ਜ਼ਬਤ ਕੀਤੀ ਗਈ ਨਕਦੀ ਦੀ ਗਿਣਤੀ ਪੰਜਵੇਂ ਦਿਨ ਪੂਰੀ ਹੋ ਸਕੀ। ਇਸ ਦੌਰਾਨ ਕਈ ਗਿਣਤੀ ਮਸ਼ੀਨਾਂ ਖਰਾਬ ਗਈਆਂ ਹਨ। ਜਾਣਕਾਰੀ ਮੁਤਾਬਕ ਹੁਣ ਤੱਕ 351 ਕਰੋੜ ਦੇ ਕਰੀਬ ਨਗਦੀ ਫੜੀ  ਜਾ ਚੁੱਕੀ ਹੈ।

 

ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਊਂਟਿੰਗ ਮਸ਼ੀਨਾਂ ਦੀ ਤੁਰੰਤ ਮੁਰੰਮਤ ਲਈ ਬੈਂਕ ਵਿੱਚ ਕਥਿਤ ਤੌਰ ’ਤੇ ਕੁਝ ਮਕੈਨਿਕ ਮੌਜੂਦ ਸਨ। ਐਸਬੀਆਈ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਬਲਪੁਰ ਅਤੇ ਤਿਤਲਾਗੜ੍ਹ ਸ਼ਾਖਾਵਾਂ ਵਿੱਚ ਨੋਟਾਂ ਦੀ ਗਿਣਤੀ ਖ਼ਤਮ ਹੋ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਤੀਲਾਗੜ੍ਹ ਤੋਂ 11 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ, ਜਦਕਿ ਸੰਬਲਪੁਰ ਤੋਂ ਜ਼ਬਤ ਕੀਤੀ ਗਈ ਰਕਮ 37.50 ਕਰੋੜ ਰੁਪਏ ਹੈ।

ਸੂਤਰਾਂ ਨੇ ਦਾਅਵਾ ਕੀਤਾ ਕਿ ਬਲਾਂਗੀਰ ਐਸਬੀਆਈ ਬ੍ਰਾਂਚ ਵਿੱਚ 176 ਬੈਗਾਂ ਵਿੱਚ ਲਿਆਂਦੀ ਗਈ ਨਕਦੀ ਦੀ ਗਿਣਤੀ ਕਰਨ ਲਈ ਲਗਭਗ 60 ਕਰਮਚਾਰੀ ਅਤੇ ਕਈ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਸ਼ਨੀਵਾਰ ਰਾਤ ਤੱਕ 102 ਬੋਰੀਆਂ ‘ਚ ਰੱਖੀ ਕਰੀਬ 140 ਕਰੋੜ ਰੁਪਏ ਦੀ ਨਕਦੀ ਦੀ ਗਿਣਤੀ ਪੂਰੀ ਕਰ ਲਈ ਹੈ। ਇਸ ਦੌਰਾਨ ਸੂਤਰਾਂ ਨੇ ਦਾਅਵਾ ਕੀਤਾ ਕਿ ਐਤਵਾਰ ਦੁਪਹਿਰ ਤੱਕ ਹੋਰ 40 ਬੋਰੀਆਂ ਵਿੱਚ ਰੱਖੀ ਨਕਦੀ ਦੀ ਗਿਣਤੀ ਪੂਰੀ ਕਰ ਲਈ ਗਈ ਹੈ, ਜਿਸ ਨਾਲ ਜ਼ਬਤ ਕੀਤੀ ਗਈ ਰਕਮ ਲਗਭਗ 180 ਕਰੋੜ ਰੁਪਏ ਹੋ ਗਈ ਹੈ। ਐਤਵਾਰ ਸ਼ਾਮ ਤੱਕ ਗਿਣਤੀ ਖਤਮ ਕਰ ਲਈ ਗਈ। ਕੁੱਲ 351 ਕਰੋੜ ਦੀ ਨਕਦੀ ਬਰਾਮਦ ਹੋਈ।

ਦੂਜੇ ਪਾਸੇ ਹੈਦਰਾਬਾਦ ਤੋਂ ਇਨਕਮ ਟੈਕਸ ਅਧਿਕਾਰੀਆਂ ਦੀ ਟੀਮ ਜਾਂਚ ‘ਚ ਮਦਦ ਲਈ ਬਲਾਂਗੀਰ ਪਹੁੰਚੀ ਹੈ। ਆਮਦਨ ਕਰ ਅਧਿਕਾਰੀਆਂ ਨੇ ਬੁੱਧਵਾਰ ਨੂੰ ਓਡੀਸ਼ਾ ਸਥਿਤ ਡਿਸਟਿਲਰੀ ਕੰਪਨੀ ਬੌਧ ਡਿਸਟਿਲਰੀ ਪ੍ਰਾਈਵੇਟ ਲਿਮਟਿਡ ਅਤੇ ਕੰਪਨੀ ਨਾਲ ਜੁੜੇ ਹੋਰ ਸ਼ਰਾਬ ਕਾਰੋਬਾਰੀਆਂ ਦੇ ਬਲਾਂਗੀਰ, ਸੰਬਲਪੁਰ, ਸੁੰਦਰਗੜ੍ਹ, ਉੜੀਸਾ ਦੇ ਭੁਵਨੇਸ਼ਵਰ, ਪੱਛਮੀ ਬੰਗਾਲ ਦੇ ਕੋਲਕਾਤਾ ਅਤੇ ਝਾਰਖੰਡ ਦੇ ਬੋਕਾਰੋ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ।

ਅਧਿਕਾਰੀਆਂ ਨੂੰ ਬੋਲਾਂਗੀਰ ਜ਼ਿਲ੍ਹੇ ਦੇ ਸੁਦਾਪਾਡਾ ਡਿਸਟਿਲਰੀ ਯੂਨਿਟ ਵਿੱਚ ਦੋ ਅਲਮਾਰੀਆਂ ਵਿੱਚ ਰੱਖੀ ਵੱਡੀ ਨਕਦੀ ਮਿਲੀ। ਬਾਅਦ ਵਿੱਚ ਅਧਿਕਾਰੀ 156 ਬੈਗਾਂ ਵਿੱਚ ਨਕਦੀ ਨੂੰ ਗਿਣਤੀ ਲਈ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀ ਨਜ਼ਦੀਕੀ ਸ਼ਾਖਾ ਵਿੱਚ ਲੈ ਗਏ।

error: Content is protected !!