ਟਰਾਲੇ ਨਾਲ ਟੱਕਰ ਕਾਰਨ ਹੋਇਆ ਨੁਕਸਾਨ ਵੇਖਣ ਉਤਰਿਆ ਬੱਸ ਦਾ ਚਾਲਕ, ਪਿੱਛਿਓਂ ਆ ਘੇਰਿਆ  ਮੌ+ਤ ਨੇ !

ਟਰਾਲੇ ਨਾਲ ਟੱਕਰ ਕਾਰਨ ਹੋਇਆ ਨੁਕਸਾਨ ਵੇਖਣ ਉਤਰਿਆ ਬੱਸ ਦਾ ਚਾਲਕ, ਪਿੱਛਿਓਂ ਆ ਘੇਰਿਆ  ਮੌ+ਤ ਨੇ !


ਵੀਓਪੀ ਬਿਊਰੋ, ਰਾਜਪੁਰਾ-ਬੁੱਧਵਾਰ ਦੀ ਸਵੇਰੇ ਰਾਜਪੁਰਾ-ਅੰਬਾਲਾ ਨੈਸ਼ਨਲ ਹਾਈਵੇ ’ਤੇ ਟਰਾਲੇ ਨਾਲ ਹੋਈ ਟੱਕਰ ਤੋਂ ਬਾਅਦ ਚੈੱਕ ਕਰਨ ਉੱਤਰੇ ਬੱਸ ਚਾਲਕ ਨੂੰ ਪਿਛਿਓਂ ਆ ਰਹੀ ਬੱਸ ਨੇ ਲਪੇਟ ’ਚ ਲੈ ਲਿਆ। ਇਸ ਕਾਰਨ ਬੱਸ ਚਾਲਕ ਦੀ ਮੌ+ਤ ਹੋ ਗਈ। ਉਧਰ, ਉਤਰਾਖੰਡ ਟਰਾਂਸਪੋਰਟ ਬੱਸ ’ਚ ਸਵਾਰ ਕਰੀਬ 11 ਯਾਤਰੀ ਜ਼ਖਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਸੜਕ ਹਾਦਸਾ ਧੁੰਦ ਅਤੇ ਡੰਪ ‘ਚ ਲਗਾਈ ਗਈ ਅੱਗ ਨਾਲ ਫੈਲੇ ਧੂੰਏ ਦੀ ਵਜ੍ਹਾ ਨਾਲ ਹੋਇਆ ਹੈ।


ਜਾਣਕਾਰੀ ਅਨੁਸਾਰ ਸਵੇਰੇ ਰਾਜਪੁਰਾ-ਅੰਬਾਲਾ ਨੈਸ਼ਨਲ ਹਾਈਵੇ ’ਤੇ ਸਥਿਤ ਓਵਰਬ੍ਰਿਜ ਤੇ ਇਕ ਟਰਾਲਾ ਜਾ ਰਿਹਾ ਸੀ, ਜਿਸ ਦੇ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਟਰਾਲੇ ਦੀ ਬ੍ਰੇਕ ਲੱਗਣ ਕਾਰਨ ਦਿੱਲੀ ਜਾ ਰਹੀ ਟੂਰਿਸਟ ਬੱਸ ਟਰਾਲੇ ਨਾਲ ਟਕਰਾ ਗਈ। ਟੂਰਿਸਟ ਬੱਸ ਦੀ ਟੱਕਰ ਹੋਣ ਮਗਰੋਂ ਕਠੂਆ ਨਿਵਾਸੀ ਬੱਸ ਚਾਲਕ ਦਵਿੰਦਰ ਸਿੰਘ ਬੱਸ ‘ਚੋਂ ਹੇਠਾਂ ਉਤਰ ਕੇ ਬੱਸ ਨੂੰ ਹੋਣ ਵਾਲੇ ਨੁਕਸਾਨ ਨੂੰ ਚੈੱਕ ਕਰ ਰਿਹਾ ਸੀ ਪਰ ਇਸ ਦੌਰਾਨ ਅੰਬਾਲਾ ਵੱਲ ਜਾਣ ਵਾਲੀ ਉੱਤਰਾਖੰਡ ਟਰਾਂਸਪੋਰਟ ਬੱਸ ਨੇ ਟੂਰਿਸਟ ਬੱਸ ਨੂੰ ਟੱਕਰ ਮਾਰਨ ਦੇ ਨਾਲ-ਨਾਲ ਬੱਸ ਚਾਲਕ ਦਵਿੰਦਰ ਸਿੰਘ ਨੂੰ ਲਪੇਟ ’ਚ ਲਿਆ, ਜਿਸ ਨਾਲ ਦਵਿੰਦਰ ਸਿੰਘ ਦੀ ਮੌ+ਤ ਹੋ ਗਈ, ਜਦਕਿ 11 ਯਾਤਰੀ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਿਲ ਕਰਵਾਇਆ ਗਿਆ ਹੈ।
ਇਸ ਪਾਸੇ ਦੂਜੀ ਸੜਕ ’ਤੇ 5 ਟਰੱਕ ਆਪਸ ’ਚ ਟੱਕਰਾ ਗਏ। ਦੱਸਿਆ ਜਾਂਦਾ ਹੈ ਕਿ ਸਵੇਰੇ ਜਿੱਥੇ ਧੁੰਦ ਪਈ ਹੋਈ ਸੀ, ਉੱਥੇ ਨਗਰ ਕੌਂਸਲ ਵਲੋਂ ਨਜ਼ਦੀਕ ਸਥਿਤ ਕੂੜੇ ਵਾਲੇ ਡੰਪ ਨੂੰ ਲਗਾਈ ਅੱਗ ਦੀ ਵਜ੍ਹਾ ਨਾਲ ਧੂੰਆ ਵੀ ਫੈਲਿਆ ਹੋਇਆ ਸੀ, ਇਸ ਲਈ ਹੋ ਸਕਦਾ ਹੈ ਕਿ ਉਕਤ ਦੋਵੇਂ ਸੜਕ ਹਾਦਸੇ ਧੁੰਦ ਦੇ ਇਲਾਵਾ ਡੰਪ ਦੇ ਧੂੰਏ ਦੀ ਵਜ੍ਹਾ ਨਾਲ ਹੋਏ ਹੋਣਗੇ। ਪੁਲਿਸ ਨੇ ਲਾ+ਸ਼ ਨੂੰ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਕਰਵਾਉਣ ਦੇ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ। ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

error: Content is protected !!