“ਕਫ਼ਨ ਬੋਲ ਪਿਆ”, ਨਸ਼ੇੜੀ ਪੁੱਤ ਤੋਂ ਤੰਗ ਆਏ ਬਾਪੂ ਨੇ ਚੌਕ ਵਿਚ ਲਾਇਆ ਧਰਨਾ, ਕਾਲਾ ਚੌਲਾ ਪਾ ਸੁਣਾ ਰਿਹੈ ਹੱਢਬੀਤੀ, ਕਿਹਾ, ਪੀਐਮ, ਸੀਐਮ ਹਰ ਦਰ ਉਤੇ ਰਗੜਿਆ ਨੱਕ, ਨਹੀਂ ਹੋਈ ਕੋਈ ਕਾਰਵਾਈ

“ਕਫ਼ਨ ਬੋਲ ਪਿਆ”, ਨਸ਼ੇੜੀ ਪੁੱਤ ਤੋਂ ਤੰਗ ਆਏ ਬਾਪੂ ਨੇ ਚੌਕ ਵਿਚ ਲਾਇਆ ਧਰਨਾ, ਕਾਲਾ ਚੌਲਾ ਪਾ ਸੁਣਾ ਰਿਹੈ ਹੱਢਬੀਤੀ, ਕਿਹਾ, ਪੀਐਮ, ਸੀਐਮ ਹਰ ਦਰ ਉਤੇ ਰਗੜਿਆ ਨੱਕ, ਨਹੀਂ ਹੋਈ ਕੋਈ ਕਾਰਵਾਈ


ਵੀਓਪੀ ਬਿਊਰੋ, ਭਿੱਖੀਵਿੰਡ : ਆਪਣੇ ਨਸ਼ੇੜੀ ਪੁੱਤ ਤੋਂ ਤੰਗ ਆਏ ਬਾਪੂ ਨੇ ਭਿੱਖੀਵਿੰਡ ਚੌਕ ਵਿਚ ਧਰਨਾ ਲਾ ਦਿੱਤਾ। ਹੱਥ ਵਿਚ ਤਖਤੀ ਫੜ ਤੇ ਕਾਲੇ ਰੰਗ ਦਾ ਚੌਲਾ ਪਾ ਕੇ ਧਰਨੇ ਉਤੇ ਬੈਠਾ ਬਾਪੂ ਸਰਕਾਰਾਂ ਨੂੰ ਕੋਸ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਭਿੱਖੀਵਿੰਡ ਵਿਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਨਸ਼ਿਆਂ ਦੇ ਸੌਦਾਗਰਾਂ ਨੂੰ ਫੜਨ ਲਈ ਕੋਈ ਵੀ ਠੋਸ ਕਾਰਵਾਈ ਨਹੀਂ ਕਰ ਰਿਹਾ। ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕਰਨ ਲਈ ਧਰਨਾ ਲਗਾ ਕੇ ਬੈਠੇ ਜਗਤਾਰ ਸਿੰਘ ਨਾਮਕ ਵਿਅਕਤੀ ਨੇ ਸਰਕਾਰ ਨੂੰ ਨੌਜਵਾਨਾਂ ਦੀ ਮੌ.ਤ ਦਾ ਜ਼ਿੰਮੇਵਾਰ ਦੱਸਦੀ ਤਖਤੀ ਵੀ ਪਾਈ ਹੋਈ ਸੀ।


ਦੁੱਖ ਭਰੀ ਦਾਸਤਾਨ ਸਾਂਝੀ ਕਰਦਿਆਂ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਨੌਜਵਾਨ ਪੁੱਤਰ ਨਸ਼ੇੜੀ ਹੈ ਤੇ ਉਸ ਨੇ ਆਪਣੇ ਨਸ਼ਿਆਂ ਦੀ ਪੂਰਤੀ ਲਈ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ ਹੈ। ਜਗਤਾਰ ਸਿੰਘ ਨੇ ਗਲ ਵਿਚ ਤਖ਼ਤੀ ਪਾ ਕੇ ਜਿਸ ’ਤੇ ਕਫ਼ਨ ਬੋਲ ਪਿਆ, ਨਸ਼ੇ ਨਾਲ ਪੁੱਤਾਂ ਦੀ ਮੌ+ਤ ਦੀ ਸਰਕਾਰ ਜ਼ਿੰਮੇਵਾਰ, ਨੌਜਵਾਨਾਂ ਦੀ ਮੌ+ਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਮੌਕੇ ਭਿੱਖੀਵਿੰਡ ਪੁਲਿਸ ’ਤੇ ਇਲਜ਼ਾਮ ਲਾਉਂਦਿਆਂ ਜਗਤਾਰ ਸਿੰਘ ਨੇ ਕਿਹਾ ਕਿ ਭਿੱਖੀਵਿੰਡ ’ਚ ਸ਼ਰੇਆਮ ਚਿੱਟਾ ਵਿਕਦਾ ਹੈ ਪਰ ਪੁਲਿਸ ਨਸ਼ੇ ਦੇ ਵਪਾਰੀਆਂ ਨੂੰ ਕਾਬੂ ਨਹੀਂ ਕਰਦੀ।
ਜਗਤਾਰ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਸਬੰਧੀ ਅਨੇਕਾਂ ਦਰਖ਼ਾਸਤਾਂ ਸਬ ਡਵੀਜ਼ਨ ਦੇ ਡੀਐਸਪੀ ਅਤੇ ਥਾਣਾ ਖਾਲੜਾ ਦੇ ਐੱਸਐੱਚਓ ਨੂੰ ਦੇ ਚੁੱਕੇ ਹਨ ਪਰ ਪੁਲਿਸ ਵੱਲੋਂ ਉਨ੍ਹਾਂ ਦੀਆਂ ਦਰਖ਼ਾਸਤਾਂ ’ਤੇ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਮੁੱਖ ਮੰਤਰੀ ਪੰਜਾਬ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡਿਪਟੀ ਕਮਿਸ਼ਨਰ ਸਮੇਤ ਐੱਸਐੱਸਪੀਜ਼ ਨੂੰ ਵੀ ਪੁਕਾਰ ਲਗਾ ਚੁੱਕੇ ਹਨ ਪਰ ਅੱਜ ਤਕ ਕਿਸੇ ਵੀ ਮੰਤਰੀ ਜਾਂ ਸਰਕਾਰੀ ਅਧਿਕਾਰੀ ਨੇ ਨਸ਼ੇ ਦੇ ਸੌਦਾਗਰਾਂ ਖਿਲਾਫ ਕੋਈ ਵੀ ਢੁੱਕਵੀਂ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਉਨ੍ਹਾਂ ਨੂੰ ਝੂਠੇ ਦਿਲਾਸੇ ਦੇ ਕੇ ਘਰ ਤੋਰ ਦਿੰਦੀ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਆਪਣੀ ਜ਼ਿੰਦਗੀ ਖ਼ਰਾਬ ਕਰ ਲਈ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਉਹ ਚੌਂਕ ਵਿਚ ਧਰਨਾ ਲਗਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਨਸ਼ਿਆਂ ਦੇ ਸੌਦਾਗਰਾਂ ਨੂੰ ਫੜ ਕੇ ਸੂਬੇ ਦੀ ਜਵਾਨੀ ਨੂੰ ਬਚਾਉਣ ਦਾ ਸੰਦੇਸ਼ ਦਲ ਦਲ ਵਿਚ ਧੱਸਣ ਤੋਂ ਬਚਾਉਣ ਦਾ ਸੰਦੇਸ਼ ਦੇਣਾ ਚਾਹੁੰਦੇ ਹਨ। ਉੱਧਰ ਮੌਕੇ ’ਤੇ ਪਹੁੰਚ ਕੇ ਐੱਸਐੱਚਓ ਭਿੱਖੀਵਿੰਡ ਗੁਰਚਰਨ ਸਿੰਘ ਵੱਲੋਂ ਜਗਤਾਰ ਸਿੰਘ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ ਦਰਜ ਕਰਵਾਈਆਂ ਗਈਆਂ ਦਰਖ਼ਾਸਤਾਂ ਅਤੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

error: Content is protected !!