ਅਸੀਂ ਭਾਵੇਂ ਦੋ ਫੀਸਦੀ ਹਾਂ ਪਰ ਤਗੜੇ ਹਾਂ, ਇਕਜੁੱਟ ਹੋ ਕੇ ਦਿਖਾ ਦਿਓ ਵਿਰੋਧੀਆਂ ਨੂੰ : ਸੁਖਬੀਰ ਸਿੰਘ ਬਾਦਲ

ਅਸੀਂ ਭਾਵੇਂ ਦੋ ਫੀਸਦੀ ਹਾਂ ਪਰ ਤਗੜੇ ਹਾਂ, ਇਕਜੁੱਟ ਹੋ ਕੇ ਦਿਖਾ ਦਿਓ ਵਿਰੋਧੀਆਂ ਨੂੰ : ਸੁਖਬੀਰ ਸਿੰਘ ਬਾਦਲ

ਦਿੱਲੀ/ਜਲੰਧਰ (ਵੀਓਪੀ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਵਸੋਂ ਵਾਲੇ ਸਾਰੇ ਸੂਬਿਆਂ ਵਿੱਚ ਪਾਰਟੀ ਦੀਆਂ ਇਕਾਈਆਂ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਸੁਖਬੀਰ ਬਾਦਲ ਨੇ ਇਹ ਐਲਾਨ ਸੋਮਵਾਰ ਨੂੰ ਪਾਰਟੀ ਦੀ ਦਿੱਲੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਗ੍ਰਹਿ ਵਿਖੇ ਸ੍ਰੀ ਪਟਨਾ ਸਾਹਿਬ (ਬਿਹਾਰ) ਅਤੇ ਮੁੰਬਈ (ਮਹਾਰਾਸ਼ਟਰ) ਦੀਆਂ ਸਿੱਖ ਸੰਗਤਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।

ਬਾਦਲ ਨੇ ਕਿਹਾ ਕਿ ਇਸ ਮਕਸਦ ਲਈ ਅਕਾਲੀ ਦਲ ਦੀ ਕਮੇਟੀ ਵੱਲੋਂ 30 ਦਸੰਬਰ ਨੂੰ ਸ੍ਰੀ ਪਟਨਾ ਸਾਹਿਬ ਵਿਖੇ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਨਾ ਸਿਰਫ਼ ਉੱਥੇ ਦੀ ਸਥਾਨਕ ਸਿੱਖ ਸੰਗਤ ਨਾਲ ਮੀਟਿੰਗ ਕਰੇਗੀ ਸਗੋਂ ਯੂਨਿਟ ਦੀ ਸਥਾਪਨਾ ਲਈ ਲੋੜੀਂਦੇ ਪ੍ਰਬੰਧ ਵੀ ਕਰੇਗੀ। ਬਾਦਲ ਨੇ ਕਿਹਾ ਕਿ ਪਟਨਾ ਸਾਹਿਬ ਤੋਂ ਬਾਅਦ ਕਮੇਟੀ ਹੋਰਨਾਂ ਸੂਬਿਆਂ ਦਾ ਦੌਰਾ ਕਰੇਗੀ ਜਿੱਥੋਂ ਮੰਗ ਆ ਰਹੀ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਵਿੱਚ ਮੁਸਲਮਾਨਾਂ ਦੀ ਆਬਾਦੀ ਲਗਭਗ 18 ਫੀਸਦੀ ਹੈ ਪਰ ਉਨ੍ਹਾਂ ਕੋਲ ਕੋਈ ਲੀਡਰਸ਼ਿਪ ਨਹੀਂ ਹੈ ਕਿਉਂਕਿ ਉਹ ਇੱਕਜੁੱਟ ਨਹੀਂ ਹਨ। ਅਸੀਂ ਦੋ ਫੀਸਦੀ ਹਾਂ ਪਰ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਇੱਕਮੁੱਠ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਵੰਡੀਆਂ ਨਾ ਪਾਓ ਅਤੇ ਇਕਜੁੱਟ ਰਹੋ।

ਸ਼੍ਰੋਮਣੀ ਅਕਾਲੀ ਦਲ ਸਾਰੇ ਰਾਜਾਂ ਵਿਚ ਪਾਰਟੀ ਇਕਾਈਆਂ ਕਾਇਮ ਕਰੇਗਾ। ਉਨ੍ਹਾਂ ਕਿਹਾ ਕਿ ਭਾਈਚਾਰਾ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਾਰਿਆਂ ਦਾ ਹੱਲ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਸਾਰੇ ਪੰਥ ਅਕਾਲੀ ਦਲ ਦੇ ਝੰਡੇ ਹੇਠ ਇਕਜੁੱਟ ਹੋਵਾਂਗੇ।

error: Content is protected !!