ਨਹੀਂ ਟਲੇ ਨਵਜੋਤ ਸਿੱਧੂ, ਹਾਈਕਮਾਨ ਦੀ ਮੀਟਿੰਗ ਦੇ ਬਾਵਜੂਦ ਬਾਜਵਾ ਉਤੇ ਤੰਜ ਕੱਸਦੀ ਫੋਟੋ ਕੀਤੀ ਸ਼ੇਅਰ, ਲਿਖਿਆ-ਕੰਮ ਕਢਵਾਉਣ ਲਈ ਕੈਪਟਨ ਦੀ ਗੋਦੀ ਵਿਚ ਜਾ ਬੈਠੇ, ਉਦਾਂ ਵਿਰੋਧ ਕਰਦੇ ਰਹੇ

ਨਹੀਂ ਟਲੇ ਨਵਜੋਤ ਸਿੱਧੂ, ਹਾਈਕਮਾਨ ਦੀ ਮੀਟਿੰਗ ਦੇ ਬਾਵਜੂਦ ਬਾਜਵਾ ਉਤੇ ਤੰਜ ਕੱਸਦੀ ਫੋਟੋ ਕੀਤੀ ਸ਼ੇਅਰ, ਲਿਖਿਆ-ਕੰਮ ਕਢਵਾਉਣ ਲਈ ਕੈਪਟਨ ਦੀ ਗੋਦੀ ਵਿਚ ਜਾ ਬੈਠੇ, ਉਦਾਂ ਵਿਰੋਧ ਕਰਦੇ ਰਹੇ

ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਆਪਸੀ ਫੁੱਟ ਲਗਾਤਾਰ ਵੱਧਦੀ ਜਾ ਰਹੀ ਹੈ। ਕੁਝ ਸਮੇਂ ਸ਼ਾਂਤ ਰਹਿਣ ਮਗਰੋਂ ਨਵਜੋਤ ਸਿੰਘ ਸਿੱਧੂ ਮੁੜ ਸਿਆਸਤ ਵਿਚ ਸਰਗਰਮ ਹੋਏ ਤੇ ਇਕੱਲਿਆਂ ਹੀ ਰੈਲੀ ਕਰਨ ਲਈ ਬਠਿੰਡੇ ਪਹੁੰਚੇ। ਇਸ ਉਤੇ ਇਤਰਾਜ਼ ਪ੍ਰਗਟਾਉਂਦਿਆਂ ਪ੍ਰਤਾਪ ਬਾਜਵਾ ਨੇ ਨਵਜੋਤ ਸਿੱਧੂ ਉਤੇ ਨਿਸ਼ਾਨੇ ਸਾਧੇ ਸੀ। ਫੁੱਟ ਵਧਦੀ ਵੇਖ ਕਾਂਗਰਸ ਹਾਈਕਮਾਨ ਨੇ ਮੀਟਿੰਗ ਬੁਲਾ ਲਈ ਸੀ ਪਰ ਇਸ ਮੀਟਿੰਗ ਦਾ ਪੰਜਾਬ ਕਾਂਗਰਸ ਦੇ ਲੀਡਰਾਂ ਉਤੇ ਖਾਸਾ ਅਸਰ ਵਿਖਾਈ ਨਹੀਂ ਦੇ ਰਿਹਾ।


ਨਾ ਟਲਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਇਕ ਫੋਟੋ ਸ਼ੇਅਰ ਕੀਤੀ ਹੈ। ਜਿਸ ਵਿਚ ਪ੍ਰਤਾਪ ਸਿੰਘ ਬਾਜਵਾ ਕੋਲੋਂ ਸਵਾਲ ਕੀਤੇ ਗਏ ਹਨ। ਉਨ੍ਹਾਂ ਨੇ ਐਕਸ ‘ਤੇ ਇਕ ਫੋਟੇ ਸ਼ੇਅਰ ਕਰ ਕੇ ਸਵਾਲ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ। ਫੋਟੋ ਵਿਚ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਗਿਆ ਹੈ ਕਿ ਜਦੋਂ ਕੈਪਟਨ ਦੀ ਸਰਕਾਰ ਸਾਢੇ 4 ਸਾਲ ਸੱਤਾ ‘ਚ ਆਈ ਸੀ, ਇਸ ਸਮੇਂ ਦੌਰਾਨ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਘਰ-ਘਰ ਨੌਕਰੀਆਂ, ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੇ ਵਾਅਦੇ ਕਰਕੇ ਪੰਜਾਬ ਨਾਲ ਧੋਖਾ ਕੀਤਾ ਹੈ, ਕੀ ਇਹ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਨਹੀਂ ਸੀ?

PunjabKesari
ਜਦੋਂ ਉਹ ਕੈਪਟਨ ਨੂੰ ਜਾਤੀ ਤੌਰ ‘ਤੇ ਪੰਜਾਬ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਨੂੰ ਲੈ ਕੇ ਸਵਾਲ ‘ਤੇ ਸਵਾਲ ਕਰਦੇ ਸੀ, ਉਦੋਂ ਤੁਸੀਂ ਦਿੱਲੀ ‘ਚ ਸੁੱਤੇ ਪਏ ਸੀ? ਨਵਜੋਤ ਸਿੱਧੂ ਵਲੋਂ ਅੱਗੇ ਸਵਾਲ ਕੀਤਾ ਗਿਆ ਕਿ ਜਦੋਂ ਪ੍ਰਧਾਨ ਬਣਨ ਤੋਂ ਬਾਅਦ ਉਹ ਤੁਹਾਡੇ ਕੋਲ ਆਏ ਤਾਂ ਤੁਸੀਂ 100-100 ਗਾ.ਲ੍ਹਾਂ ਕੈਪਟਨ ਨੂੰ ਕੱਢਦੇ ਹੋ ਅਤੇ ਉਸੇ ਰਾਤ ਤੁਸੀਂ ਕੁੱਕੜ ਦੀਆਂ ਟੰਗਾਂ ਫੜ੍ਹ ਕੇ ਐੱਸ. ਐੱਸ. ਪੀ. ਲਗਵਾਉਣ ਲਈ ਕੈਪਟਨ ਦੀ ਗੋਦੀ ‘ਚ ਬੈਠ ਜਾਂਦੇ ਹੋ, ਕੀ ਇਹ ਪੰਜਾਬ ਨਾਲ ਵਿਸ਼ਵਾਸਘਾਤ ਨਹੀਂ ਸੀ?
ਬਾਜਵਾ ਨੂੰ ਸਵਾਲ ਕਰਦਿਆਂ  ਕਿਹਾ ਕਿ ਜਦੋਂ ਚਰਨਜੀਤ ਚੰਨੀ ਆਇਆ, ਅਕਾਲੀਆਂ ਦੇ ਚਹੇਤਿਆਂ ਨੂੰ ਡੀ. ਜੀ. ਪੀ. ਲਾਇਆ ਗਿਆ, ਏ. ਜੀ. ਲਾਇਆ ਗਿਆ, ਜਦੋਂ ਗੁਰੂ ਸਾਹਿਬ ਦੀ ਬੇਅਦਬੀ ਅਤੇ ਅਕਾਲੀਆਂ ਨਾਲ ਅੱਟੀ-ਸੱਟੀ ਕੀਤੀ ਗਈ, ਉਦੋਂ ਇਕ ਹੀ ਬੰਦੇ ਨਵਜੋਤ ਸਿੰਘ ਸਿੱਧੂ ਨੇ ਕਿਸੇ ਅਹੁਦੇ ਦੀ ਪਰਵਾਹ ਕੀਤੇ ਬਗੈਰ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਦੇ ਹੋਏ ਨਿਆਂ ਦੀ ਮੰਗ ਕੀਤੀ ਤੇ ਤੁਸੀਂ ਕੀ ਕੀਤਾ?
ਇਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੂੰ ਹੋਰ ਵੀ ਬਹੁਤ ਸਾਰੇ ਸਵਾਲ ਪੁੱਛੇ ਗਏ। ਅਖ਼ੀਰ ‘ਚ ਲਿਖਿਆ ਹੈ ਕਿ ਬਾਜਵਾ ਸਾਹਿਬ, ਇਹ ਪੰਜਾਬ ਦੀ ਜਨਤਾ ਹੈ, ਸਭ ਜਾਣਦੀ ਹੈ।

error: Content is protected !!