ਜਲੰਧਰ ‘ਚ ਡੀਐਸਪੀ ਨੂੰ ਮਾਰੀ ਸੀ ਗੋ.ਲ਼ੀ, ਹਾਦਸੇ ਵਿਚ ਨਹੀਂ ਗਈ ਜਾਨ, ਕੀਤੀ ਗਈ ਹੱਤਿ.ਆ, ਪੁਲਿਸ ਨੇ ਕੀਤੇ ਕਈ ਖੁਲਾਸੇ

ਜਲੰਧਰ ‘ਚ ਡੀਐਸਪੀ ਨੂੰ ਮਾਰੀ ਸੀ ਗੋ.ਲ਼ੀ, ਹਾਦਸੇ ਵਿਚ ਨਹੀਂ ਗਈ ਜਾਨ, ਕੀਤੀ ਗਈ ਹੱਤਿ.ਆ, ਪੁਲਿਸ ਨੇ ਕੀਤੇ ਕਈ ਖੁਲਾਸੇ


ਵੀਓਪੀ ਬਿਊਰੋ, ਜਲੰਧਰ-ਜਲੰਧਰ ਵਿਖੇ ਅਰਜੁਨ ਐਵਾਰਡੀ ਡੀਐਸਪੀ ਦਲਬੀਰ ਸਿੰਘ ਦਿਓਲ ਨਾਲ ਕੋਈ ਹਾਦਸਾ ਨਹੀਂ ਵਾਪਰਿਆ ਸੀ, ਸਗੋਂ ਉਨ੍ਹਾਂ ਦਾ ਕ.ਤ.ਲ ਕੀਤਾ ਗਿਆ ਹੈ। ਇਸ ਦਾ ਖੁਲਾਸਾ ਪੁਲਿਸ ਨੇ ਕੀਤਾ ਹੈ। ਡੀਐਸਪੀ ਦਲਬੀਰ ਸਿੰਘ ਦਿਓਲ ਦੀ ਐਤਵਾਰ ਦੇਰ ਰਾਤ ਜਲੰਧਰ ਵਿੱਚ ਬਸਤੀ ਬਾਵਾ ਖੇਲ ਨਹਿਰ ਦੇ ਪੁਲ ਨੇੜੇ ਗੋ.ਲੀਆਂ ਮਾਰ ਕੇ ਹੱਤਿ.ਆ ਕਰ ਦਿੱਤੀ ਗਈ। ਲਾ.ਸ਼ ਮਿਲਣ ਉਤੇ ਮੁੱਢਲੀ ਜਾਂਚ ਵਿਚ ਇਹ ਮਾਮਲਾ ਹਾਦਸੇ ਦਾ ਦੱਸਿਆ ਜਾ ਰਿਹਾ ਸੀ। ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਕਿਸੇ ਅਣਪਛਾਤੇ ਵਾਹਨ ਨੇ ਡੀਐਸਪੀ ਨੂੰ ਟੱਕਰ ਮਾਰੀ ਹੋਵੇਗੀ ਤੇ ਸਿਰ ਵਿਚ ਸੱਟ ਲੱਗਣ ਕਾਰਨ ਉਸ ਦੀ ਮੌ.ਤ ਹੋਈ ਹੋਵੇਗੀ ਪਰ ਇਕ ਨਿਊਜ਼ ਚੈਨਲ ਵੱਲੋਂ ਚਲਾਈ ਗਈ ਖਬਰ ਮੁਤਾਬਕ ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਦਲਬੀਰ ਸਿੰਘ ਦਿਓਲ ਦੇ ਸਿਰ ਵਿੱਚ ਗੋ.ਲੀ ਮਾਰੀ ਗਈ ਸੀ। ਹਾਲਾਂਕਿ ਇਸ ਦੀ ਹਾਲੇ ਕੋਈ ਅਧਿਕਾਰਕ ਤੌਰ ਉਤੇ ਪੁਸ਼ਟੀ ਨਹੀਂ ਹੋਈ ਹੈ। ਕਾ.ਤਲ ਡੀਐਸਪੀ ਦਲਬੀਰ ਸਿੰਘ ਦੀ ਸਰਕਾਰੀ ਪਿਸਤੌਲ ਵੀ ਲੈ ਗਏ। ਇਸ ਸਬੰਧੀ ਦਲਬੀਰ ਸਿੰਘ ਕਪੂਰਥਲਾ ਦੇ ਪਿੰਡ ਖੋਜੇਵਾਲ ਦਾ ਰਹਿਣ ਵਾਲਾ ਸੀ।

ਉਹ ਇਸ ਸਮੇਂ ਸੰਗਰੂਰ ਵਿੱਚ ਲੱਡਾ ਕੋਠੀ ਸਥਿਤ ਇੰਡੀਆ ਰਿਜ਼ਰਵ ਬਟਾਲੀਅਨ ਦੇ ਹੈੱਡਕੁਆਰਟਰ ਵਿੱਚ ਤਾਇਨਾਤ ਸੀ। ਡੀਐਸਪੀ ਦਲਬੀਰ ਸਿੰਘ ਸ਼ੂਗਰ ਦਾ ਵੀ ਮਰੀਜ਼ ਸੀ। ਸ਼ੂਗਰ ਕਾਰਨ ਉਸ ਦੀ ਇਕ ਲੱਤ ਕੱਟ ਦਿੱਤੀ ਗਈ ਸੀ।
ਦੱਸਦੇਈਏ ਕਿ ਪਿੰਡ ਮੰਡ ਵਿੱਚ ਡੀਐਸਪੀ ਦਲਬੀਰ ਸਿੰਘ ਦਿਓਲ ਨੇ ਪਿੰਡ ਵਾਸੀਆਂ ਉਤੇ ਗੋ.ਲੀਆਂ ਚਲਾ ਦਿੱਤੀਆਂ ਸਨ। ਹਾਲਾਂਕਿ ਉਥੇ ਕਿਸੇ ਨੂੰ ਗੋਲੀ ਨਹੀਂ ਲੱਗੀ। ਇਸ ਦੌਰਾਨ ਪੁਲਿਸ ਵਾਲਿਆਂ ਨੇ ਮਿਲ ਕੇ ਸਮਝੌਤਾ ਕਰਵਾ ਦਿੱਤਾ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ ਘਟਨਾ ਸਮੇਂ ਡੀਐਸਪੀ ਸ਼ਰਾਬੀ ਸੀ। ਝਗੜੇ ਦੌਰਾਨ ਡੀਐਸਪੀ ਦਿਓਲ ਨੇ ਦੋ ਗੋ.ਲੀਆਂ ਚਲਾਈਆਂ ਸਨ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਦਿਓਲ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਦੀਆਂ ਕੁਝ ਫੋਟੋ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਉਦੋਂ ਪੁਲਿਸ ਨੇ ਦਲਬੀਰ ਸਿੰਘ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਸੀ ਪਰ ਰਾਜ਼ੀਨਾਮਾ ਹੋਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੀ।

error: Content is protected !!