ਨਵੇਂ ਸਾਲ ਦੇ ਪਹਿਲੇ ਦਿਨ ਭੂਚਾਲ ਨੇ ਮਚਾਈ ਤਬਾਹੀ, ਦਹਿਸ਼ਤ ਦੇ 7 ਘੰਟਿਆਂ ਵਿਚ 60 ਝਟਕੇ, 7.6 ਦੀ ਤੀਬਰਤਾ ਵਾਲੇ ਭੂਚਾਲ ਮਗਰੋਂ ਸੂਨਾਮੀ ਦਾ ਖਤਰਾ

ਨਵੇਂ ਸਾਲ ਦੇ ਪਹਿਲੇ ਦਿਨ ਭੂਚਾਲ ਨੇ ਮਚਾਈ ਤਬਾਹੀ, ਦਹਿਸ਼ਤ ਦੇ 7 ਘੰਟਿਆਂ ਵਿਚ 60 ਝਟਕੇ, 7.6 ਦੀ ਤੀਬਰਤਾ ਵਾਲੇ ਭੂਚਾਲ ਮਗਰੋਂ ਸੂਨਾਮੀ ਦਾ ਖਤਰਾ

ਵੀਓਪੀ ਬਿਊਰੋ, ਇੰਟਰਨੈਸ਼ਨਲ-ਸਾਲ 2024 ਦੀ ਸ਼ੁਰੂਆਤ ਵਿਚ ਹੀ ਭੂਚਾਲ ਨੇ ਤਬਾਹੀ ਮਚਾ ਦਿੱਤੀ। 7 ਘੰਟਿਆਂ ਵਿਚ ਲੱਗੇ 60 ਝਟਕਿਆਂ ਕਾਰਨ ਘਰ ਤਹਿਸ-ਨਹਿਸ ਹੋ ਗਏ। ਰੋਡ ਟੁੱਟ ਗਏ। 7.6 ਤੀਬਰਤਾ ਵਾਲੇ ਇਸ ਭੂਚਾਲ ਦੇ ਕੁੱਲ 155 ਝਟਕੇ ਲੱਗੇ, ਜਿਸ ਕਾਰਨ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਬਣ ਗਿਆ।
ਦਰਅਸਲ, ਜਾਪਾਨ ‘ਚ ਸੋਮਵਾਰ ਨੂੰ ਆਏ ਭੂਚਾਲ ਕਾਰਨ ਹੁਣ ਤਕ 30 ਲੋਕਾਂ ਦੀ ਮੌ.ਤ ਹੋ ਗਈ। ਸਥਾਨਕ ਪ੍ਰਸ਼ਾਸਨ ਨੇ ਇਨ੍ਹਾਂ ਮੌ.ਤਾਂ ਦੀ ਪੁਸ਼ਟੀ ਕੀਤੀ ਹੈ। ਜਾਪਾਨ ‘ਚ ਸੋਮਵਾਰ ਨੂੰ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਅਤੇ ਲੋਕਾਂ ਨੂੰ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਨ ਲਈ ਕਿਹਾ ਹੈ। ਹਾਲਾਂਕਿ, ਇਸ ਚਿਤਾਵਨੀ ਨੂੰ ਮੰਗਲਵਾਰ ਸਵੇਰੇ ਐਡਵਾਈਜ਼ਰੀ ਵਿਚ ਬਦਲ ਦਿਤਾ ਗਿਆ ਹੈ। ਜਾਪਾਨ ਵਿਚ ਇਕ ਦਿਨ ਵਿਚ 155 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

Japan Earthquake

ਵਜੀਮਾ ਵਿਚ ਹੁਣ ਤਕ 16 ਅਤੇ ਸੁਜ਼ੂ ਵਿਚ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ। ਭੂਚਾਲ ਤੋਂ ਬਾਅਦ ਲੋਕਾਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ 1000 ਤੋਂ ਵੱਧ ਬਚਾਅ ਕਰਮਚਾਰੀ ਇਸ ਕੰਮ ‘ਚ ਲੱਗੇ ਹੋਏ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕਿਹਾ ਹੈ ਕਿ ਉਹ ਭੂਚਾਲ ਤੋਂ ਪ੍ਰਭਾਵਤ ਲੋਕਾਂ ਨੂੰ ਭਰੋਸਾ ਦਿੰਦੇ ਹਨ ਕਿ ਉਨ੍ਹਾਂ ਤਕ ਜਲਦੀ ਹੀ ਮਦਦ ਪਹੁੰਚ ਜਾਵੇਗੀ।

ਉਨ੍ਹਾਂ ਕਿਹਾ, “ਸਵੈ-ਰੱਖਿਆ ਬਲਾਂ ਨੂੰ ਭੂਚਾਲ ਪ੍ਰਭਾਵਿਤ ਖੇਤਰਾਂ ਤਕ ਪਹੁੰਚਣ ਵਿਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੜਕਾਂ ਟੁੱਟੀਆਂ ਹੋਈਆਂ ਹਨ। ਇਮਾਰਤਾਂ ਵਿਚ ਫਸੇ ਲੋਕਾਂ ਨੂੰ ਜਲਦੀ ਤੋਂ ਜਲਦੀ ਬਚਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਮਾਰਤ ਡਿੱਗਣ ਤੋਂ ਪਹਿਲਾਂ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕੇ। ਭਾਰਤੀ ਦੂਤਾਵਾਸ ਨੇ ਭੂਚਾਲ ਪੀੜਤਾਂ ਦੀ ਮਦਦ ਲਈ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਦਿਤੀ ਗਈ ਜਾਣਕਾਰੀ ਮੁਤਾਬਕ ਕੋਈ ਵੀ ਵਿਅਕਤੀ ਇਥੇ ਆ ਕੇ ਮਦਦ ਮੰਗ ਸਕਦਾ ਹੈ। ਇਸ ਤੋਂ ਪਹਿਲਾਂ ਦੂਤਾਵਾਸ ਨੇ ਈ-ਮੇਲ ਆਈਡੀ ਅਤੇ ਨੰਬਰ ਵੀ ਜਾਰੀ ਕੀਤੇ ਸਨ। ਇਹ ਇਸ ਤਰ੍ਹਾਂ ਹਨ: +81-80-3930-1715, +81-70-1492-0049, +81-80-3214-4734, +81-80-6229-5382, +81-80-3214-4722।

Japan Earthquake

Japan Earthquake

error: Content is protected !!