‘…ਕਿਸੇ ਕੋਲੋਂ ਰਹਿਮ ਮੰਗਣ ਦਾ ਤਾਂ ਸਵਾਲ ਹੀ ਨ੍ਹੀਂ ਉਠਦਾ’, ਬਲਵੰਤ ਸਿੰਘ ਰਾਜੋਆਣਾ ਨੇ ਅਮਿਤ ਸ਼ਾਹ ਨੂੰ ਭੇਜੀ ਚਿੱਠੀ

‘…ਕਿਸੇ ਕੋਲੋਂ ਰਹਿਮ ਮੰਗਣ ਦਾ ਤਾਂ ਸਵਾਲ ਹੀ ਨ੍ਹੀਂ ਉਠਦਾ’, ਬਲਵੰਤ ਸਿੰਘ ਰਾਜੋਆਣਾ ਨੇ ਅਮਿਤ ਸ਼ਾਹ ਨੂੰ ਭੇਜੀ ਚਿੱਠੀ


ਵੀਓਪੀ ਬਿਊਰੋ, ਪਟਿਆਲਾ : ਫਾਂਸੀ ਸਜ਼ਾਯਾਫਤਾ ਬਲਵੰਤ ਸਿੰਘ ਰਾਜੋਆਣਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂ ਚਿੱਠੀ ਭੇਜੀ ਹੈ। ਇਹ ਚਿੱਠੀ ਅਮਿਤ ਸ਼ਾਹ ਵੱਲੋਂ ਸੰਸਦ ਵਿਚ ਦਿੱਤੇ ਗਏ ਬਿਆਨ ਦੇ ਸਬੰਧ ਵਿਚ ਭੇਜੀ ਗਈ ਹੈ। ਚਿੱਠੀ ਵਿਚ ਰਾਜੋਆਣਾ ਨੇ ਕਿਹਾ ਹੈ, ‘ਜਦੋਂ ਮੈਂ ਅਦਾਲਤਾਂ ਵਿੱਚ ਆਪਣੇ ਕੀਤੇ ਨੂੰ ਸਵੀਕਾਰ ਹੀ ਕਰ ਲਿਆ, ਉਸ ਦੇ ਬਦਲੇ ਮਿਲੀ ਸਜ਼ਾ ਨੂੰ ਵੀ ਹੱਸ ਕੇ ਸਵੀਕਾਰ ਕਰ ਲਈ। ਫਿਰ ਕਿਸੇ ਅੱਗੇ ਕੋਈ ਅਪੀਲ ਕਰਨ ਦਾ ਜਾਂ ਫਿਰ ਕਿਸੇ ਤੋਂ ਰਹਿਮ ਮੰਗਣ ਦਾ ਤਾਂ ਕੋਈ ਸਵਾਲ ਪੈਦਾ ਨਹੀਂ ਹੁੰਦਾ।’


ਰਾਜੋਆਣਾ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ ਵਿਚਾਰ ਅਧੀਨ ਪਈ ਅਪੀਲ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਹੈ। ਜਿਸ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਸਵੀਕਾਰ ਕੀਤਾ, ਗ੍ਰਹਿ ਮੰਤਰਾਲੇ ਨੇ ਫਾਂਸੀ ਦੀ ਸਜ਼ਾ ’ਤੇ ਰੋਕ ਲਾ ਦਿੱਤੀ। ਕੇਂਦਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਐਲਾਨ ਕੀਤਾ। ਇਸ ਅਪੀਲ ’ਤੇ ਫੈਸਲਾ ਲੈਣ ਲਈ ਦੇਸ਼ ਦੀ ਸੁਪਰੀਮ ਕੋਰਟ ਦੇ ਤਿੰਨ ਚੀਫ਼ ਜਸਟਿਸ ਸਾਹਿਬਾਨ ਨੇ ਤੁਹਾਨੂੰ 7 ਆਰਡਰ ਜਾਰੀ ਕੀਤੇ ਅਤੇ ਜਿਹੜੀ ਅਪੀਲ ਪਿਛਲੇ 12 ਸਾਲਾਂ ਤੋਂ ਗ੍ਰਹਿ ਮੰਤਰਾਲੇ ਕੋਲ ਵਿਚਾਰ- ਅਧੀਨ ਪਈ ਹੈ। ਰਾਜੋਆਣਾ ਨੇ ਕਿਹਾ ਕਿ ਇਸ ਅਪੀਲ ਤੇ ਅੱਜ ਗ੍ਰਹਿ ਮੰਤਰੀ ਵੱਲੋਂ ਕੋਈ ਕਿੰਤੂ-ਪਰੰਤੂ ਕਰਨਾ ਇਨ੍ਹਾਂ ਸਾਰੀਆਂ ਹੀ ਸੰਸਥਾਵਾਂ ਦਾ ਅਪਮਾਨ ਹੈ।

error: Content is protected !!